ਏਅਰ ਬੈਲਟਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਏਅਰ ਬੈਲਟਿਕ ਕੋਰਪੋਰੇਸ਼ਨ ਦੇ ਤੌਰ 'ਤੇ, ਏਅਰਬੈਲਟਿਕ ਦੇ ਤੌਰ 'ਤੇ ਸੰਚਾਲਿਤ ਅਤੇ ਏਅਰਬੈਲਟਿਕ ਦੇ ਤੌਰ 'ਤੇ ਅਖਵਉਣ ਵਾਲਾ, ਇਹ ਲੱਤਵਿਅਨ ਫਲੈਗ ਕੈਰੀਅਰ ਏਅਰਲਾਈਨ ਅਤੇ ਘੱਟ ਕੀਮਤ ਵਾਲਾ ਕੈਰੀਅਰ ਹੈ। ਇਸਦਾ ਮੁੱਖ ਦਫ਼ਤਰ ਮਾਰੁੱਪ ਮੁਨੀਸੀਪੈਲਟੀ, ਰਾਜਧਾਨੀ ਰੀਗਾ ਦੇ ਨੇੜੇ, ਰੀਗਾ ਇੰਟਰਨੇਸ਼ਨਲ ਏਅਰਪੋਰਟ ਤੇ ਸਥਿਤ ਹੈ।[1] ਇਸਦਾ ਮੁੱਖ ਹੱਬ ਰੀਗਾ ਇੰਟਰਨੈਸ਼ਨਲ ਏਅਰਪੋਰਟ ਹੈ। 30 ਨਵੰਬਰ, 2011 ਤੋਂ ਇਸਦਾ ਮਾਲਿਕਾਣਾ ਹੱਕ ਸਰਕਾਰ ਕੋਲ ਹੈ। 11 ਨਵੰਬਰ 2015, ਤੋਂ ਏਅਰ ਲਿਤੁਆਨਿਕਾ ਅਤੇ ਇਸਟੋਨਿਅਨ ਏਅਰ ਦੇ ਬੰਦ ਹੋਣ ਮਗਰੋਂ, ਇਹ ਮੌਜੂਦਾ ਕਿਸੀ ਵੀ ਬੈਲਟਿਕ ਦੇਸ਼ਾਂ ਵਿੱਚੋ ਇੱਕ ਲੈਤਾ ਫਲ਼ੈਗ ਕੈਰੀਅਰ ਹੈ।

ਇਤਿਹਾਸ[ਸੋਧੋ]

ਸ਼ੁਰੂਆਤੀ ਇਤਿਹਾਸ[ਸੋਧੋ]

ਇਹ ਏਅਰਲਾਈਨ 28 ਅਗਸਤ 1995 ਨੂੰ ਸਕੈਨਡਿਨਾਵਿਅਨ ਏਅਰਲਾਈਨਸ (ਐਸਏਐਸ) ਅਤੇ ਲੈੱਤਵੈਨਿਅਨ ਰਾਜ ਵਿਚਕਾਰ ਸਾਂਝੀ ਉਦੱਮ ਹਸਤਾਖਰ ਹੋਣ ਨਾਲ ਸਥਾਪਿਤ ਹੋਈ। ਇਸਦਾ ਸੰਚਾਲਨ 1 ਅਕਤੂਬਰ 1995 ਨੂੰ ਸਭ ਤੋਂ ਪਹਿਲੇ ਏਅਰ ਬੈਲਟਿਕ ਏਅਰਕਰਾਫ਼ਟ, ਸਾਬ 340, ਦੇ ਪਹੁੰਚਣ ਨਾਲ ਸ਼ੁਰੂ ਹੋਇਆ।[2]

ਸਾਲ 1996 ਵਿੱਚ, ਏਅਰਲਾਈਨ ਦਾ ਪਹਿਲਾ ਏ.ਵੀ.ਆਰ.ਓ. ਆਰ.ਜੇ.70 ਪਹੁੰਚਾਇਆ ਗਿਆ, ਅਤੇ ਏਅਰ ਬੈਲਟਿਕ ਨੇ ਫਰੀਕੁਐਂਟ ਫਾਇਰ ਕਲੱਬ ਵਿੱਚ ਸਾਂਝੇ ਤੌਰ 'ਤੇ ਸ਼ਾਮਲ ਹੋ ਗਏ। 1997 ਵਿੱਚ ਕਾਰਗੋ ਡਿਪਾਰਟਮੈਂਟ ਦਾ ਉਦਘਾਟਨ ਹੋਇਆ, ਅਤੇ, ਸਾਲ 1998 ਵਿੱਚ, ਏਅਰਲਾਈਨ ਦਾ ਪਹਿਲਾ ਫੌਕਰ 50 ਜਹਾਜ਼ ਪਹੁੰਚਾਇਆ ਗਿਆ। ਅਪਣਾਇਆ ਗਿਆ ਕੱਪੜਾ ਮੁੱਖ ਤੌਰ 'ਤੇ ਚਿੱਟਾ ਸੀ, ਜਿਸ ਅੱਗੇ ਧੱੜ ਦੇ ਉੱਤੇ ਏਅਰਲਾਈਨ ਦਾ ਨਾਂ ਨੀਲੇ ਅਖ਼ਰਾ ਵਿੱਚ ਲਿਖਿਆ ਹੋਇਆ ਸੀ, ‘ਬੀ’ ਲੋਗੋ ਮੋਟੇ ਅਖ਼ਰਾਂ ਵਿੱਚ ਨੀਲੇ ਚੈਕ ਵਿੱਚ ਲਿਖਿਆ ਹੋਇਆ ਸੀ। ਏਅਰਕਰਾਫਟ ਦੀ ਪੂੰਛ ਦੇ ਪੱਰ ਤੇ ਨੀਲੇ ਚੈਕ ਦੇ ਪੈਟਰ੍ਨ ਨੂੰ ਦੋਹਰਾਇਆ ਗਿਆ ਸੀ।

ਸਾਲ 1999 ਵਿੱਚ, ਏਅਰ ਬੈਲਟਿਕ ਇੱਕ ਸਾਂਝੀ ਸਟਾਕ ਕੰਪਨੀ ਬਣ ਗਈ। ਇਸ ਤੋ ਪਹਿਲਾਂ ਇਹ ਇੱਕ ਸੀਮਤ ਦੇਣਦਾਰੀ ਵਾਲੀ ਕੰਪਨੀ ਸੀ। ਇਸਦੇ ਸਾਰੇ ਸਾੱਬ 340 ਦੀ ਥਾਂ ਫੌਕਰ 50 ਨੇ ਲੈ ਲਈ। ਸਤੰਬਰ ਤੱਕ, ਏਅਰਲਾਈਨ ਨੇ ਯੂਰੋਪੀਯਨ ਐਵਿਏਸ਼ਨ ਓਪਰੇਟਿੰਗ ਸਟੈਂਡਰਡ ਜਾਂ ਜੇਏਆਰ ਓਪਸ. ਹੇਠ ਆਪਣਾ ਸੰਚਾਲਨ ਸ਼ੁਰੂ ਕੀਤਾ। ਏਅਰ ਬੈਲਟਿਕ ਨੇ ਨਵੇਂ ਮੀਲੀਨੀਅਮ ਦਾ ਸੁਆਗਤ ਨਵੀਆਂ ਵਰਦੀਆਂ ਨਾਲ ਅਤੇ ਰੀਗਾ ਏਅਰਪੋਰਟ ਤੇ ਨਵਾਂ ਕਾਰਗੋ ਖੋਲ ਕੋ ਕੀਤਾ।

ਪਹਿਲੇ ਬੋਇੰਗ 737-500 ਨੇ ਆਪਣੀ ਉਡਾਣ 2003 ਵਿੱਚ ਸ਼ੁਰੂ ਕੀਤੀ, ਅਤੇ 1 ਜੂਨ 2004 ਤੋਂ, ਏਅਰ ਬੈਲਟਿਕ ਨੇ ਲਿਥੁਆਨਿਅਨ ਦੀ ਰਾਜਧਾਨੀ, ਵਿਲਨਿਅਸ ਤੋਂ ਸ਼ੁਰੂਆਤੀ ਪੰਜ ਸਥਾਨਾਂ ਲਈ ਆਪਣੀ ਸੇਵਾਵਾਂ ਸ਼ੁਰੂ ਕੀਤੀਆਂ।[3] ਅਕਤੂਬਰ 2004 ਵਿੱਚ, ਏਅਰ ਬੈਲਟਿਕ ਨੂੰ ਏਅਰਬੈਲਟਿਕ ਦੇ ਤੌਰ 'ਤੇ ਦੁਬਾਰਾ ਬਾ੍ਂਡ ਕੀਤਾ ਗਿਆ ਸੀ। ਇਸਦੇ ਮੌਜੂਦਾ ਨਿਸ਼ਾਨ ਵਿੱਚ ਹਵਾਈ ਜਹਾਜ਼ ਪੂਰੇ ਢਾਂਚੇ ਤੇ ਸਫ਼ੈਦ ਅਤੇ ਹਲਕਾ ਪੀਲਾ (ਲਾਇਮ)ਰੰਗ ਹੈ। ਏਅਰਬੈਲਟਿਕ.ਕਾਮ ਹਵਾਈ ਜਹਾਜ਼ ਦੇ ਅੱਗਲੇ ਧੱੜ ਉਪਰ ਲਿਖਿਆ ਹੋਇਆ ਹੈ ਅਤੇ “ਬੈਲਟਿਕ” ਸ਼ਬਦ ਨੀਲੇ ਰੰਗ ਵਿੱਚ ਹਵਾਈ ਜਹਾਜ਼ ਦੀ ਪੂੰਛ ਦੇ ਪੰਖ ਦੇ ਥੱਲੜੇ ਹਿੱਸੇ ਤੇ ਲਿਖਿਆ ਹੋਇਆ ਹੈ। ਦਸੰਬਰ 2006 ਵਿੱਚ, ਪਹਿਲੇ ਬੋਇੰਗ 737-300 ਨੇ ਉਡਾਣ ਦੀ ਸ਼ੁਰੂਆਤ ਕੀਤੀ ਅਤੇ ਇਹ ਵਿੰਗਲੈਟਸ ਨਾਲ ਸੰਰਚਿਤ ਕੀਤਾ ਗਿਆ। ਜੁਲਾਈ 2007 ਵਿੱਚ, ਏਅਰਬੈਲਟਿਕ ਨੇ ਓਨਲਾਇਨ ਚੈਕ-ਇੰਨ ਸਿਸਟਮ ਦੀ ਸ਼ੁਰੂਆਤ ਕੀਤੀ।[4] ਇਹ ਬੈਲਟਿਕ ਰਾਜਾਂ ਵਿੱਚ ਪਹਿਲਾ ਓਨਲਾਇਨ ਚੈਕ-ਇੰਨ ਸਿਸਟਮ ਸੀ। 2008 ਦੀ ਬਸੰਤ ਵਿੱਚ, ਮੌਜੂਦਾ ਏਅਰਬੈਲਟਿਕ ਦੀ ਉਡਾਣਾਂ ਵਿੱਚ ਦੋ ਲੰਬੇ-ਹੋਲ ਬੋਇੰਗ 757 ਸ਼ਾਮਲ ਕੀਤੇ ਗਏ। 10 ਮਾਰਚ 2008 ਨੂੰ, ਇਹ ਐਲਾਨ ਕੀਤਾ ਗਿਆ ਕਿ ਕੰਪਨੀ ਦੇ ਇਤਿਹਾਸ ਵਿੱਚ ਉਡਾਣਾਂ ਦੀ ਵੱਧਦੀ ਹੋਈ ਮੰਗ ਨੂੰ ਦੇਖਦੇ ਹੋਇਆਂ, ਏਅਰਲਾਈਨ ਅੱਗਲੇ ਤਿੰਨ ਸਾਲਾਂ ਵਿੱਚ ਨਵੇਂ ਏਅਰਕਰਾਫਟ ਖਰੀਦੇਗੀ। ਇਹ ਨਵਾਂ ਐਡਿਸ਼ਨ ਅੱਗਲੀ ਪੀੜੀ ਦਾ ਕੀਉ400 ਏਅਰਕਰਾਫਟ ਹੋਵੇਗਾ। ਏਅਰਬੈਲਟਿਕ ਦਾ ਐਸ.ਏ.ਐਸ. ਨਾਲ ਮਜ਼ਬੂਤ ਰਿਸ਼ਤਾ ਸੀ, ਜਿਸਦਾ ਏਅਰਲਾਈਨ ਕੋਲ 47.2% ਹਿੱਸਾ ਸੀ I

ਹਵਾਲੇ[ਸੋਧੋ]

  1. "airBaltic in Riga". AirBaltic. Archived from the original on 27 ਜਨਵਰੀ 2010. Retrieved 21 January 2016. {{cite web}}: Unknown parameter |dead-url= ignored (|url-status= suggested) (help)
  2. "Company history". Airbaltic.com. Archived from the original on 1 ਜੂਨ 2013. Retrieved 21 January 2016. {{cite web}}: Unknown parameter |dead-url= ignored (|url-status= suggested) (help)
  3. "Air Baltic flight". cleartrip.com. Archived from the original on 21 ਦਸੰਬਰ 2019. Retrieved 21 January 2016. {{cite web}}: Unknown parameter |dead-url= ignored (|url-status= suggested) (help)
  4. "airBaltic introduces Internet check-in for flights". Airbaltic.com. 2007-07-31. Archived from the original on 2012-07-03. Retrieved 21 January 2016. {{cite web}}: Unknown parameter |dead-url= ignored (|url-status= suggested) (help)