ਉਪਨਿਸ਼ਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਿੰਦੂ ਧਾਰਮਿਕ ਗਰੰਥ

Om

ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ
ਭਾਗ
ਸਾਹਿਤ · ਬ੍ਰਾਹਮਣ ਗਰੰਥ · ਅਰਣਯਕ · ਉਪਨਿਸ਼ਦ

ਆਯੁਰਵੇਦ · ਧਨੁਰਵੇਦ
ਗੰਧਰਵਵੇਦ · ਸਥਾਪਤਯਵੇਦ

ਸਿਖਿੱਆ · ਛੰਦ · ਵਿਆਕਰਣ
ਨਿਰੁਕਤ · ਕਲਪ · ਜੋਤਿਸ਼

ਰਿਤੁਗਵੇਦਿਕ
ਆਤਰੇਯ ਉਪਨਿਸ਼ਦ
ਯਹੇਵੇਦਿਕ
ਵਰਵਦਾਰਣਯਕ · ਈਸ਼ ਉਪਨਿਸ਼ਦ
ਤੈਤ੍ਰਿਰੀਯ ਉਪਨਿਸ਼ਦ · ਕਠ ਉਪਨਿਸ਼ਦ
ਸਵੇਤਾ ਸਵੇਤਰ ਉਪਨਿਸ਼ਦ
ਸਾਮਵੈਦਿਕ
ਛਾਂਦੋਗਯ ਉਪਨਿਸ਼ਦ · ਕੇਨ ਉਪਨਿਸ਼ਦ
ਅਥਰਵ ਵੈਦਿਕ
ਮੁਣਡਕ ਉਪਨਿਸ਼ਦ · ਸਾਂਡ੍ਰਕਯ ਉਪਨਿਸ਼ਦ · ਪ੍ਰਸ੍ਰਾ ਉਪਨਿਸ਼ਦ

ਬ੍ਰਹਮਾ ਪੁਰਾਣ
ਬ੍ਰਹਮਾ · ਬ੍ਰਹਿਮੰਡ
ਬ੍ਰਹਾਵੈਵਤ੍ਰ
ਸਾਕੀਣਡੇਯ · ਭਵਿਖਤ
ਵੈਸ਼ਣਬ
ਵਿਸ਼ਣੂ ਪੁਰਾਣ · ਭਗਵਤ ਪੁਰਾਣ
ਨਾਰਣ ਪੁਰਾਣ · ਗਰੂੜ ਪੁਰਾਣ  · ਪੲਨ ਪੁਰਾਣ
ਸੈਵ ਪੁਰਾਣ
ਸਿਵ ਪੁਰਾਣ  · ਲਿੰਗ ਪੁਰਾਣ
ਸਕੰਦ ਪੁਰਾਣ · ਅਗਨ ਪੁਰਾਣ · ਵਾਧੂ ਪੁਰਾਣ

ਰਮਾਇਣ · ਮਹਾਭਾਰਤ

ਹੋਰ ਹਿੰਦੂ ਗਰੰਥ

ਭਗਵਤ ਗੀਤਾ · ਮੰਨੂੰ ਸਿਮ੍ਰਤੀ
ਅਰਥਸ਼ਾਸ਼ਤਰ · ਆਗਮ
ਤੰਤਰ · ਪੰਚਰਾਤਰ
ਸੂਤਰ · ਸਤੋਤਰ · ਧਰਮਸ਼ਾਸ਼ਤਰ · ਦਿਵਯ ਪ੍ਰਬੰਧ · ਤੇਵਰਮ · ਰਾਮਚ੍ਰਿਤਮਾਨਸ ·
ਯੋਗ ਵਸਿਸ਼ਟ

ਗਰੰਥੋਂ ਦਾ ਵਰਗੀਕਾਰਣ

ਸਰੂਤਿ · ਸਿਮਰਤੀ


ਉਪਨਿਸ਼ਦ (ਸੰਸਕ੍ਰਿਤ: उपनिषद्; ਉੱਚਾਰਣ: [upəniʂəd]) ਦਾਰਸ਼ਨਕ ਗ੍ਰੰਥਾਂ ਦਾ ਇੱਕ ਸੰਗ੍ਰਿਹ ਹੈ ਜੋ ਭਗਵਦ ਗੀਤਾ ਅਤੇ ਬ੍ਰਹਮਸੂਤਰ ਨਾਲ ਮਿਲ ਕੇ ਹਿੰਦੂ ਧਰਮ ਲਈ ਸਿਧਾਂਤਕ ਆਧਾਰ ਬਣਦੇ ਹਨ।[1] ਉਪਨਿਸ਼ਦ ਆਮ ਕਰ ਕੇ ਬਾਹਮਣਾਂ ਅਤੇ ਆਰਣਾਯਕਾਂ ਦੇ ਅੰਤਮ ਭਾਗਾਂ ਵਿੱਚ ਵਿੱਚ ਮਿਲਦੇ ਹਨ। ਇਨ੍ਹਾਂ ਨੂੰ ਵੇਦਾਂਤ (ਵੇਦ ਅੰਤ) ਵਜੋਂ ਵੀ ਜਾਣਿਆ ਜਾਂਦਾ ਹੈ। ਉਪਨਿਸ਼ਦ ਦੇ ਅੱਖਰੀ ਅਰਥ ਹਨ: ਉਪ (ਨੇੜੇ), ਨਿ (ਥੱਲੇ), ਸ਼ਦ (ਬੈਠਣਾ) ਭਾਵ ਗੁਰੂ ਦੇ ਨੇੜੇ ਥੱਲੇ ਬਹਿਣਾ। ਬ੍ਰਹਮ ਗਿਆਨ ਬਾਰੇ ਖੋਜ ਨੂੰ ਵੀ ਉਪਨਿਸ਼ਦ ਕਿਹਾ ਜਾਂਦਾ ਹੈ। ਇਹ ਇੱਕ ਤਰ੍ਹਾਂ ਸ਼ਰੁਤੀ ਨਹੀਂ ਹਨ ਵੇਦ-ਦਰਸ਼ਨ ਉੱਪਰ ਟਿੱਪਣੀਆਂ ਦਾ ਰੂਪ ਹਨ।

ਉਪਨਿਸ਼ਦਾਂ ਨੂੰ ਬਹੁਤ ਵਾਰ ਵੇਦਾਂਤ ਵੀ ਕਹਿ ਲਿਆ ਜਾਂਦਾ ਹੈ। ਵੇਦਾਂਤ ਦਾ ਮਤਲਬ ਹੈ - ਵੇਦ ਦਾ ਅੰਤ ਜਾਂ ਵੇਦਾਂ ਦੇ ਅਖੀਰਲੇ ਕਾਂਡ ਜਾਂ ਹਿੱਸੇ ਜਾਂ ਫਿਰ ਵੇਦਾਂ ਦਾ ਸਰਬਉੱਚ ਮੰਤਵ ਵੀ ਲੈ ਲਿਆ ਜਾਂਦਾ ਹੈ।[2] ਬ੍ਰਹਮਾਂ (ਅੰਤਮ ਸੱਚ) ਅਤੇ ਆਤਮਾ (ਆਤਮਾ, ਆਤਮ) ਸਾਰੇ ਉਪਨਿਸ਼ਦਾਂ ਵਿੱਚ ਕੇਂਦਰੀ ਸੰਕਲਪ ਹਨ।

200 ਤੋਂ ਵੱਧ ਉਪਨਿਸ਼ਦ ਮਿਲਦੇ ਹਨ। ਆਮ ਤੌਰ ’ਤੇ ਇਹ ਗਿਣਤੀ 108 ਮੰਨੀ ਜਾਂਦੀ ਹੈ। ਇਨ੍ਹਾਂ ਵਿਚੋਂ ਸਭ ਤੋਂ ਪੁਰਾਣੇ, ਲਗਪਗ ਇੱਕ ਦਰਜਨ ਸਭ ਤੋਂ ਮਹੱਤਵਪੂਰਨ ਹਨ। ਇਹਨਾਂ ਵਿੱਚੋਂ ਅੱਗੇ ਦਰਜ਼ 13 ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ: 1. ਈਸ਼ 2. ਐਤਰੇਏ 3. ਕਠ 4. ਕੇਨ 5. ਛਾਂਦੋਗਯ 6. ਪ੍ਰਸ਼ਨ 7.ਤੈਰਿਯ 8. ਉਪਨਿਸ਼ਦ 9. ਮਾਂਡੂਕ 10. ਮੁੰਡਕ 11. ਸ਼ਵੇਤਾਸ਼ਵਤਰ 12. ਕੌਸ਼ੀਤਕਿ 13. ਮੈਤਰਾਇਣੀ।

ਹਵਾਲੇ[ਸੋਧੋ]

  1. Ranade 1926, p. 205.
  2. Max Muller, The Upanishads, Part 1, Oxford University Press, page LXXXVI footnote 1