ਕਲਪਨਾ ਸਰੋਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲਪਨਾ ਸਰੋਜ

ਕਲਪਨਾ ਸਰੋਜ (Kalpana Saroj)[1] ਪਿੰਡ ਰੋਪੜਖੇੜਾ, ਮਹਾਰਾਸ਼ਟਰ ਵਿੱਚ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਈ, ਇੱਕ ਸਿਪਾਹੀ ਦੀ ਬੇਟੀ ਹੈ। ਕਲਪਨਾ ਸਰੋਜ ਸਲਮਡਾਗ ਮਿਲਿਅਨੇਇਰ ਦੇ ਨਾਂ ਨਾਲ ਜਾਂਦੀ, ਇੱਕ ਮਹਿਲਾ ਉਦਯੋਗਪਤੀ ਹੈ। ਇਸ ਮਹਿਲਾ ਉਦਯੋਗਪਤੀ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਤ ਕੀਤਾ ਗਿਆ ਹੈ। ਕਲਪਨਾ ਦਾ 12 ਸਾਲ ਦੀ ਉਮਰ ਵਿੱਚ ਆਪਣੇ ਤੋਂ 10 ਸਾਲ ਵੱਡੇ ਲੜਕੇ ਨਾਲ ਵਿਆਹ ਕਰ ਦਿਤਾ ਗਿਆ ਸੀ। ਕਲਪਨਾ ਸਰੋਜ ਕਮਾਨੀ ਟਿਊਬਸ ਦੀ ਚੇਅਰਪਰਸਨ ਹੈ।[2]

ਜੀਵਨ[ਸੋਧੋ]

ਕਲਪਨਾ ਸਰੋਜ ਇੱਕ ਦਲਿਤ ਪਰਿਵਾਰ ਵਿੱਚ ਜਨਮੀ। ਕਲਪਨਾ ਦਾ ਵਿਆਹ 12 ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ ਅਤੇ ਉਹ ਆਪਣੇ ਪਤੀ ਅਤੇ ਉਸਦੇ ਪਰਿਵਾਰ ਨਾਲ ਮੁੰਬਈ ਦੀ ਬਸਤੀ ਵਿੱਚ ਰਹਿੰਦੀ ਸੀ। ਉਸਦੇ ਪਤੀ ਅਤੇ ਸੋਹਰੇ ਪਰਿਵਾਰ ਵੱਲੋਂ ਸ਼ਰੀਰਕ ਤੌਰ ਤੇ ਸ਼ੋਸ਼ਿਤ ਹੋਣ ਉਪਰੰਤ ਓਹ ਆਪਣੇ ਪਤੀ ਨੂੰ ਛੱਡ ਆਪਣੇ ਮਾਤਾ ਪਿਤਾ ਦੇ ਘਰ ਵਾਪਿਸ ਚਲੀ ਗਈ। ਉਥੇ ਉਸਨੇ ਆਤਮ ਹਤਿਆ ਕਰਨ ਦੀ ਕੋਸ਼ਿਸ਼ ਕੀਤੀ। 16 ਸਾਲ ਦੀ ਉਮਰ ਵਿੱਚ ਓਹ ਮੁੜ ਮੁੰਬਈ ਚਲੀ ਗਈ। ਆਪਣੇ ਪਰਿਵਾਰ ਦਾ ਸਹਾਰਾ ਬਣਨ ਲਈ ਇੱਕ ਕੱਪੜਾ ਮਿਲ ਵਿੱਚ ਕੰਮ ਕਰਨ ਲੱਗੀ। ਅਨੁਸੂਚਿਤ ਜਾਤੀਆਂ ਲਈ ਮਿਲਦੇ ਲੋਨ ਦੀ ਸਹਾਇਤਾ ਨਾਲ ਦਰਜੀ ਅਤੇ ਫਰਨੀਚਰ ਦੇ ਕੰਮ ਨੂੰ ਕਾਮਯਾਬ ਬਣਾਉਣ ਵਿੱਚ ਸਫਲ ਹੋਈ

ਆਰਥਿਕ ਜੋਖਿਮ[ਸੋਧੋ]

ਕਲਪਨਾ ਸਰੋਜ ਨੇ ਕੇਐਸ ਫਿਲਮਸ ਪ੍ਰੋਡਕਸ਼ਨ ਵਿੱਚ ਆਪਣੀ ਪਹਿਲੀ ਫ਼ਿਲਮ ਵਿੱਚ ਕੰਮ ਕੀਤਾ ਜੋ ਅੰਗ੍ਰਜੀ,ਹਿੰਦੀ ਅਤੇ ਤੇਲਗੂ ਵਿੱਚ ਅਨੁਵਾਦ ਹੋਈ। ਕਲਪਨਾ ਇੱਕ ਕਾਮਯਾਬ ਉਦਯੋਗਪਤੀ ਦੇ ਤੌਰ ਤੇ ਇਸ ਖੇਤਰ ਵਿੱਚ ਨਾਮ ਕਮਾਇਆ। ੨੦੦੧ ਵਿੱਚ ਕੁਝ ਉਦਯੋਗਿਕ ਨਿਘਾਰ ਆਉਣ ਤੋ ਬਾਅਦ ਮੁੜ ਆਪਣਾ ਬਿਜਨਸ ਸ਼ੁਰੂ ਕੀਤਾ ਅਤੇ ਉਸਦੇ ਆਪਨੇ ਅੰਦਾਜ਼ੇ ਨੁਸਾਰ ਔਸ ਕੋਲ ੧੧੨ ਮਿਲੀਆਂ ਡਾਲਰ ਦੀ ਮਲਕੀਅਤ ਹੈ।

ਨਿੱਜੀ ਜੀਵਨ[ਸੋਧੋ]

ਸਰੋਜ ਇੱਕ ਬੋਧੀ ਹੈ। ਉਹ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੈ ਅਤੇ ਉਸਦਾ ਪਾਲਣ ਕਰਦੀ ਹੈ।[3][4][5] 1980 ਵਿੱਚ, ਉਸਨੇ 22 ਸਾਲ ਦੀ ਉਮਰ ਵਿੱਚ ਸਮੀਰ ਸਰੋਜ ਨਾਲ ਦੁਬਾਰਾ ਵਿਆਹ ਕੀਤਾ, ਜਿਸਦੇ ਨਾਲ ਉਸਦਾ ਇੱਕ ਪੁੱਤਰ ਅਮਰ ਸਰੋਜ (ਜਨਮ 1985) ਅਤੇ ਇੱਕ ਧੀ ਸੀਮਾ ਸਰੋਜ (ਜਨਮ 1987) ਹੈ।[6][7][8] 1989 ਵਿੱਚ, ਉਸਦੇ ਪਤੀ ਦੀ ਮੌਤ ਹੋ ਗਈ, ਅਤੇ ਸਰੋਜ ਨੂੰ ਆਪਣਾ ਸਟੀਲ ਅਲਮਾਰੀ ਨਿਰਮਾਣ ਕਾਰੋਬਾਰ ਵਿਰਾਸਤ ਵਿੱਚ ਮਿਲਿਆ।[9] ਫਿਲਹਾਲ ਉਹ ਸ਼ੁਭਕਰਨ ਨਾਲ ਵਿਆਹੀ ਹੋਈ ਹੈ।

ਅਵਾਰਡ ਅਤੇ ਮਾਨਤਾ[ਸੋਧੋ]

  • ਕਲਪਨਾ ਸਰੋਜ ਨੂੰ 2013 ਵਿੱਚ ਵਪਾਰ ਅਤੇ ਉਦਯੋਗ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[10]
  • ਉਸ ਨੂੰ ਭਾਰਤ ਸਰਕਾਰ ਦੁਆਰਾ ਭਾਰਤੀ ਮਹਿਲਾ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਲਈ ਨਿਯੁਕਤ ਕੀਤਾ ਗਿਆ ਸੀ, ਜੋ ਕਿ ਇੱਕ ਬੈਂਕ ਮੁੱਖ ਤੌਰ 'ਤੇ ਔਰਤਾਂ ਲਈ ਹੈ।[11]
  • ਉਹ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਬੰਗਲੌਰ ਦੇ ਬੋਰਡ ਆਫ਼ ਗਵਰਨਰਜ਼ ਵਿੱਚ ਵੀ ਕੰਮ ਕਰਦੀ ਹੈ।

ਹਵਾਲੇ[ਸੋਧੋ]

  1. http://www.bbc.co.uk/news/world-asia-india-18186908
  2. http://punjabipost.ca/%E0%A8%95%E0%A8%BF%E0%A8%B8%E0%A8%AE%E0%A8%A4-%E0%A8%A8%E0%A9%87-%E0%A8%B2%E0%A8%BF%E0%A8%86-%E0%A8%A8%E0%A8%B5%E0%A8%BE-%E0%A8%AE%E0%A9%8B%E0%A9%9C/[permanent dead link]
  3. Pronoti, Datta (29 May 2010). "Caste No Bar". The Crest Mumbai. Archived from the original on 16 January 2018. Retrieved 16 January 2018.
  4. "Kalpana – Symbol of true grit". The Hans India (in ਅੰਗਰੇਜ਼ੀ). Retrieved 2018-01-16.
  5. "Meet Kalpana Saroj, Dalit entrepreneur who broke corporate hegemony". The Indian Express (in ਅੰਗਰੇਜ਼ੀ (ਅਮਰੀਕੀ)). 2017-06-12. Retrieved 2020-04-11.
  6. "Kalpana Saroj - slumdog billionaire and more". Thaindian News. Archived from the original on 2018-01-16. Retrieved 2018-01-16. {{cite news}}: Unknown parameter |dead-url= ignored (|url-status= suggested) (help)
  7. Sengupta, Hindol (2014-11-18). Recasting India: How Entrepreneurship is Revolutionizing the World's Largest Democracy (in ਅੰਗਰੇਜ਼ੀ). St. Martin's Press. ISBN 9781137474780.
  8. "Meet Kalpana Saroj, Dalit entrepreneur who broke corporate hegemony". The Indian Express (in ਅੰਗਰੇਜ਼ੀ (ਅਮਰੀਕੀ)). 2017-06-12. Retrieved 2018-01-16.
  9. "Saga of steely resolve". dna (in ਅੰਗਰੇਜ਼ੀ (ਅਮਰੀਕੀ)). 2006-07-22. Retrieved 2018-01-16.
  10. "From grinding poverty to the Padma Shri". Rediff.com. 4 February 2013. Retrieved 27 November 2018.
  11. "Bhartiya Mahila Bank will offer higher interest rate on savings a/c: Highlights". firstpost.com. 2013-09-18. Retrieved 2013-11-20.