ਸਮੱਗਰੀ 'ਤੇ ਜਾਓ

ਮਦਨਜੀਤ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਦਨਜੀਤ ਸਿੰਘ
ਭਾਰਤੀ ਵਿਦੇਸ਼ ਸੇਵਾ
ਦਫ਼ਤਰ ਵਿੱਚ
1953–1982
ਯੂਨੈਸਕੋ
ਦਫ਼ਤਰ ਵਿੱਚ
1982–1984
ਯੂਨੈਸਕੋ ਗੁਡਵਿਲ ਐਮਬੈਸਡਰ
ਦਫ਼ਤਰ ਵਿੱਚ
2000 – 6 ਜਨਵਰੀ, 2013
ਨਿੱਜੀ ਜਾਣਕਾਰੀ
ਜਨਮ(1924-04-16)ਅਪ੍ਰੈਲ 16, 1924
ਲਹੌਰ ਹੁਣ ਪਾਕਿਸਤਾਨ
ਮੌਤ6 ਜਨਵਰੀ 2013(2013-01-06) (ਉਮਰ 88)
ਫ੍ਰਾਂਸ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਲਹੌਰ
ਪੇਸ਼ਾਭਾਰਤ ਵਿਦੇਸ਼ ਸੇਵਾ

ਮਦਨਜੀਤ ਸਿੰਘ (16 ਅਪ੍ਰੈਲ, 1924-6 ਜਨਵਰੀ, 2013) ਦਾ ਜਨਮ ਲਾਹੌਰ ਬਰਤਾਨਵੀਂ ਭਾਰਤ 'ਚ ਹੋਇਆ। ਦੇਸ਼ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਦੀ ਰਿਹਾਇਸ਼ ਸਾਈਂ ਮੀਆਂ ਮੀਰ ਦੇ ਮਕਬਰੇ ਨੇੜੇ ਸੀ ਅਤੇ ਫੈਜ਼ ਉਨ੍ਹਾਂ ਦਾ ਕਾਲਜ ਸਮੇਂ ਦਾ ਮਿੱਤਰ ਸੀ। ਉਹਨਾਂ ਨੇ ਵਿਦੇਸ਼ ਸੇਵਾ ਦਾ ਇਮਤਿਹਾਨ ਪਾਸ ਕੀਤਾ ਤੇ ਭਾਰਤੀ ਵਿਦੇਸ਼ ਸੇਵਾ 'ਚ ਦਾਖਲ ਹੋ ਗਏ। 1953 ਤੋਂ ਭਾਰਤੀ ਵਿਦੇਸ਼ ਸੇਵਾ ਵਿੱਚ ਦਾਖ਼ਲੇ ਤੋਂ ਬਾਅਦ ਉਹ 1995 ਤਕ ਸੋਵੀਅਤ ਸੰਘ ਸਮੇਤ ਤਕਰੀਬਨ ਇੱਕ ਦਰਜਨ ਮੁਲਕਾਂ ਵਿੱਚ ਭਾਰਤੀ ਰਾਜਦੂਤ ਰਹੇ। ਉਹ ਆਲ੍ਹਾਤਰੀਨ ਫੋਟੋਗ੍ਰਾਫਰ ਤੇ ਚਿੱਤਰਕਾਰ ਵੀ ਸਨ ਅਤੇ ਗਹਿਰ ਗੰਭੀਰ ਲੇਖਕ ਵੀ। ਯੂਨੈਸਕੋ ਨੇ ਉਨ੍ਹਾਂ ਨੂੰ ਸਦਭਾਵਨਾ ਸਫ਼ੀਰ ਨਿਯੁਕਤ ਕੀਤਾ। ਇਸੇ ਆਲਮੀ ਸੰਸਥਾ ਦੇ ਕਾਰਜਕਾਰੀ ਬੋਰਡ ਨੇ ਉਨ੍ਹਾਂ ਨੂੰ ਸਮਰਪਿਤ ਯੂਨੈਸਕੋ ਮਦਨਜੀਤ ਸਿੰਘ ਪੁਰਸਕਾਰ ਵੀ ਸਥਾਪਤ ਕੀਤਾ ਜੋ ਸਹਿਣਸ਼ੀਲਤਾ ਤੇ ਅਹਿੰਸਾ ਦੇ ਪ੍ਰਚਾਰ ਲਈ ਹਰ ਦੋ ਵਰ੍ਹਿਆਂ ਬਾਅਦ ਦਿੱਤਾ ਜਾਂਦਾ ਹੈ। ਆਪ ਲੇਖਕ ਵੀ ਹਨ। ਆਪ ਨੇ ਮਹਾਤਮਾ ਗਾਂਧੀ ਦੇ ਨਾਲ ਭਾਰਤ ਛੱਡੋ ਅੰਦੋਲਨ ਵਿੱਚ ਭਾਗ ਲਿਆ। ਉਹਨਾਂ ਨੇ 1982 ਵਿੱਚ ਯੂਨੈਸਕੋ ਵਿੱਚ ਕੰਮ ਕੀਤਾ। ਸਾਲ 2000 ਵਿੱਚ ਯੂਨੈਸਕੋ ਗੁਡਵਿਲ ਐਮਬੈਸਡਰ ਨਿਯੁਕਤ ਕੀਤਾ ਗਿਆ। ਇਹ ਪੋਸਟ ਉਹਨਾ ਨੇ 6 ਜਨਵਰੀ, 2013 ਤੱਕ ਕੀਤੀ। 2004 ਵਿੱਚ ਗਵਰਨਮੈਂਟ ਕਾਲਜ ਯੂਨੀਵਰਸਿਟੀ ਦਾ ਮਿਆਰ ਉੱਚਾ ਚੁੱਕਣ ਦੀ ਚਾਹਤਵੱਸ ਉਨ੍ਹਾਂ ਨੇ ਉੱਥੋਂ ਇੰਸਟੀਟਿਊਟ ਆਫ਼ ਸਾਊਥ ਏਸ਼ੀਅਨ ਸਟੱਡੀਜ਼ ਦੀ ਸਥਾਪਨਾ ਦੀ ਤਜਵੀਜ਼ ਰੱਖੀ ਅਤੇ ਇਸ ਕਾਰਜ ਲਈ 1.20 ਲੱਖ ਡਾਲਰਾਂ ਦੀ ਨਿੱਜੀ ਮਦਦ ਦੇਣ ਦੀ ਪੇਸ਼ਕਸ਼ ਸਿਰਫ਼ ਇੱਕ ਸ਼ਰਤ ’ਤੇ ਕੀਤੀ ਕਿ ਇਸ ਦਾ ਅਕਾਦਮਿਕ ਅਮਲਾ ਹੋਰਨਾਂ ਦੱਖਣ ਏਸ਼ਿਆਈ ਮੁਲਕਾਂ ਵਿੱਚੋਂ ਵੀ ਹੋਵੇ। ਪੇਸ਼ਕਸ਼ ਨੂੰ ਯੂਨੀਵਰਸਿਟੀ ਸਿੰਡੀਕੇਟ ਨੇ ਪ੍ਰਵਾਨ ਕਰ ਲਿਆ। ਰਕਮ ਵੀ ਆ ਗਈ। ਇੰਸਟੀਟਿਊਟ ਸਥਾਪਤ ਹੋ ਗਿਆ।

ਕਿਤਾਬਾਂ

[ਸੋਧੋ]
  • ਕਾਂਸੀ ਅਤੇ ਪੱਥਰ ਦੇ ਭਾਰਤੀ ਬੁੱਤ 1952.
  • ਅਜੰਤਾ ਗੁਫ਼ਾਵਾਂ ਚਿੱਤਰ (1964);
  • ਹਿਮਾਲੀਆ ਕਲਾਵਾਂ (1968);
  • ਚਿੱਟਾ ਘੋੜਾ (1976)
  • ਇਹ, ਮੇਰੇ ਲੋਕ (1989)
  • ਮਿੱਥ ਅਤੇ ਕਲਾਵਾਂ ਵਿੱਚ ਸੂਰਜ (1993)
  • ਸੂਰਜ: ਨਵਨਿਵਉਣਯੋਗ ਉਰਜਾ ਦਾ ਸੋਮਾ (1996)
  • ਸੂਰਜ ਦੀ ਬੇਅੰਤ ਉਰਜਾ (1998);
  • ਕਸ਼ਮੀਰੀਅਤ (2009) (List of publications)

ਮੌਤ

[ਸੋਧੋ]

6 ਜਨਵਰੀ, 2013 ਨੂੰ ਫ੍ਰਾਂਸ ਵਿੱਚ 88 ਸਾਲ ਦੀ ਉਮਰ ਵਿੱਚ ਦਿਲ ਦੀ ਧੜਕਣ ਰੁਕਣ ਨਾਲ ਉਹਨਾਂ ਦੀ ਮੌਤ ਹੋ ਗਈ।[1]

ਹਵਾਲੇ

[ਸੋਧੋ]
  1. "Madanjeet Singh passes away". thehindu.com. 2013-01-07. Retrieved 2013-01-07.