ਅਜਨਬੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਜਨਬੀਕਰਨ (ਅੰਗਰੇਜ਼ੀ: defamiliarization;ਰੂਸੀ:остранение) ਇੱਕ ਕਲਾਤਮਕ ਤਕਨੀਕ ਹੈ ਜੋ ਦਰਸ਼ਕਾਂ/ਸਰੋਤਿਆਂ ਨੂੰ ਰਚਨਾ ਦੀ ਸਮਝ ਵਧਾਉਣ ਲਈ ਆਮ ਗੱਲਾਂ ਨੂੰ ਓਪਰੇ ਜਾਂ ਅਜਨਬੀ ਤਰੀਕੇ ਨਾਲ ਪੇਸ਼ ਕਰਨ ਦੀ ਗੱਲ ਕਰਦੀ ਹੈ। ਦੂਜੇ ਸ਼ਬਦਾਂ ਵਿੱਚ ਇਹ ਤਕਨੀਕ ਸਾਡੀ ਜਾਣੀ-ਪਛਾਣੀ ਜ਼ਿੰਦਗੀ ਨੂੰ ਇੰਜ ਪੇਸ਼ ਕਰਦੀ ਹੈ ਕਿ ਉਹ ਓਪਰੀ ਜਿਹੀ ਜਾਪਦੀ ਹੈ ਜਿਸ ਕਰਕੇ ਦਰਸ਼ਕ/ਸਰੋਤੇ ਉਸਨੂੰ ਵਧੇਰੇ ਗਹੁ ਨਾਲ ਵੇਖਦੇ ਹਨ। ਇਹ 20ਵੀਂ ਸਦੀ ਦੇ ਕਲਾ ਅਤੇ ਥਿਊਰੀ ਵਿੱਚ ਇੱਕ ਕੇਂਦਰੀ ਸੰਕਲਪ ਹੈ, ਡਾਡਾ, ਪੋਸਟਮਾਡਰਨਿਜਮ, ਐਪਿਕ ਥੀਏਟਰ, ਅਤੇ ਵਿਗਿਆਨ ਗਲਪ ਅੰਦੋਲਨਾਂ ਵਿੱਚ ਇਸਦਾ ਉਘਾ ਸਥਾਨ ਹੈ। ਇਸ ਨੂੰ ਸੱਭਿਆਚਾਰ ਜੈਮਿੰਗ ਵਰਗੇ ਹਾਲ ਹੀ ਦੇ ਅੰਦੋਲਨਾਂ ਦੁਆਰਾ ਦਾਅਪੇਚ ਦੇ ਤੌਰ 'ਤੇ ਵੀ ਵਰਤਿਆ ਗਿਆ ਹੈ। ਇਹ ਪਦ 1916 ਵਿੱਚ ਸਾਹਿਤਕ ਆਲੋਚਕ ਵਿਕਟਰ ਸ਼ਕਲੋਵਸਕੀ ਦੁਆਰਾ ਪੇਸ਼ ਕੀਤਾ ਗਿਆ ਸੀ।[1]

ਇਤਿਹਾਸ[ਸੋਧੋ]

(ਦ ਗਜ਼ਮੈਨ, 2016) ਅਨੁਸਾਰ, ਜੋ ਵਾਕਿਫ਼ ਹੈ ਜਾਂ ਜਿਸਨੂੰ ਜਾਣਿਆ ਸਮਝ ਲਿਆ ਗਿਆ ਹੈ, ਜਿਸਦਾ ਬੋਧ ਖੁਦ ਬਖ਼ੁਦ ਹੋ ਗਿਆ ਹੋਵੇ, ਉਸਦਾ ਅਜਨਬੀਕਰਨ ਸਭਨਾਂ ਜੁਗਤੀਆਂ ਦਾ ਬੁਨਿਆਦੀ ਫੰਕਸ਼ਨ ਹੈ। ਅਤੇ ਅਜਨਬੀਕਰਨ ਪੜ੍ਹਨ ਅਤੇ ਸਮਝਣ ਦੋਨਾਂ ਦੀ ਪ੍ਰਕਿਰਿਆ ਨੂੰ ਧੀਮੀ ਕਰਦਾ ਅਤੇ ਵਧੇਰੇ ਕਠਿਨਾਈ (ਵਿਘਨ) ਪੈਦਾ ਕਰਦਾ ਅਤੇ ਇਹਦਾ ਕਾਰਨ ਕਲਾਤਮਕ ਕਾਰਜਵਿਧੀਆਂ (ਜੁਗਤੀਆਂ) ਦੀ ਜਾਗਰੂਕਤਾ ਹੈ। (ਮਾਰਗੋਲਿਨ 2005)

ਹਵਾਲੇ[ਸੋਧੋ]

  1. Шкловский В. Б. Тетива: О несходстве сходного. — ਫਰਮਾ:М.: Советский писатель, 1970. — С. 230.