ਯੂਸਫ਼ ਜ਼ੁਲੈਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਯੂਸਫ਼ ਜੁਲੈਖਾ ਤੋਂ ਰੀਡਿਰੈਕਟ)
ਮੁਗਲ ਪੇਂਟਿੰਗ ਵਿੱਚ ਯੂਸਫ਼ ਜ਼ੁਲੈਖਾ
ਯੂਸਫ਼ ਤੇ ਜ਼ੁਲੈਖਾ (ਯੂਸੁਫ਼ ਦੇ ਪਿੱਛੇ ਪਈ ਪੋਤੀਫਰ ਦੀ ਪਤਨੀ), ਬਹਿਜ਼ਾਦ ਦਾ ਬਣਾਇਆ ਚਿੱਤਰ, 1488.

ਯੂਸਫ਼ ਜ਼ੁਲੈਖਾ ਦੀ ਕੁਰਾਨ ਵਾਲੀ ਕਹਾਣੀ ਦਾ ਅਧਾਰ ਬਾਈਬਲ ਵਿੱਚ ਯੂਸੁਫ਼ ਅਤੇ ਪੋਤੀਫਰ ਦੀ ਪਤਨੀ ਹੈ ਜਿਸਦਾ ਕੋਈ ਨਾਮ ਨਹੀਂ ਮਿਲਦਾ। ਮੁਸਲਮਾਨਾਂ ਦੀਆਂ ਭਾਸ਼ਾਵਾਂ ਵਿੱਚ, ਖਾਸ ਕਰ ਫ਼ਾਰਸੀ ਵਿੱਚ, ਇਹ ਅਣਗਿਣਤ ਦਫ਼ਾ ਸੁਣੀ ਸੁਣਾਈ ਗਈ ਹੈ। ਇਸਦਾ ਸਭ ਤੋਂ ਮਸ਼ਹੂਰ ਵਰਜਨ ਫ਼ਾਰਸੀ ਕਵੀ, ਜਾਮੀ (1414-1492), ਦੀ ਰਚਨਾ ਹਫ਼ਤ ਅਵ੍ਰੰਗ ("ਸੱਤ ਤਖਤ") ਵਿੱਚ ਮਿਲਦਾ ਹੈ। ਇਸ ਕਹਾਣੀ ਦੀਆਂ ਅਨੇਕ ਵਿਆਖਿਆਵਾਂ ਕੀਤੀਆਂ ਜਾ ਚੁੱਕੀਆਂ ਹਨ। ਇਹ ਸੂਫ਼ੀ ਵਿਆਖਿਆ ਵੀ ਹੈ ਜਿਸ ਅਨੁਸਾਰ ਜ਼ੁਲੈਖਾ ਦੀ ਯੂਸੁਫ਼ ਲਈ ਤਾਂਘ ਰੂਹ ਦੀ ਖੁਦਾ ਲਈ ਤਾਂਘ ਵਜੋਂ ਲਈ ਜਾਂਦੀ ਹੈ।

ਕਹਾਣੀ ਦੇ ਹੋਰ ਸੰਸਕਰਣ[ਸੋਧੋ]

ਇਕ ਹੋਰ ਲੇਖਕ ਜਿਸ ਨੇ ਇਹ ਕਹਾਣੀ ਕਹੀ ਉਹ ਹੈ ਮਹਿਮੂਦ ਗਾਮੀ ( ਕਸ਼ਮੀਰੀ)। ਪੰਜਾਬੀ ਕਿੱਸਿਆ ਵਿੱਚ ਵਰਤੀ ਜਾਣ ਵਾਲੀ ਇਹ ਇੱਕ ਮਿਆਰੀ ਕਹਾਣੀ ਹੈ।

ਇਸ ਵਿਸ਼ੇ ਉੱਤੇ ਇਕ ਲੰਬੀ ਕਵਿਤਾ ਵੀ ਮੌਜੂਦ ਹੈ, ਜਿਸਦਾ ਸਿਰਲੇਖ ਯੂਸਫ਼ ਅਤੇ ਜ਼ੁਲੈਖਾ ਹੈ, ਜਿਸ ਦਾ ਲੇਖਕ ਦਸਵੀਂ ਅਤੇ ਗਿਆਰ੍ਹਵੀਂ ਸਦੀ ਦੇ ਮਹਾਨ ਫ਼ਾਰਸੀ ਕਵੀ ਫਿਰਦੌਸੀ ਨੂੰ ਮੰਨਿਆ ਜਾਂਦਾ ਸੀ; ਹਾਲਾਂਕਿ, ਵਿਦਵਾਨਾਂ ਨੇ ਇਸ ਧਰਨਾ ਨੂੰ ਇਸ ਕਿਤਾਬ ਦੇ ਘਟੀਆ ਪੱਧਰਅਤੇ ਫਿਰਦੌਸੀ ਦੇ ਜੀਵਨ ਸਮੇਂ ਨਾਲ਼ ਮੇਲ ਨਾ ਖਾਂਦੇ ਹੋਣ ਦੇ ਅਧਾਰ ਤੇ ਰੱਦ ਕਰ ਦਿੱਤਾ।[1]


ਹਵਾਲੇ[ਸੋਧੋ]

  1. 'Yusuf and Zalikha: The Biblical Legend of Joseph and Potiphar's Wife in the Persian Version Ascribed to Abul-Mansur Qasim, Called Firdausi, ca. 932-1021 A.D.,' Edited by Hermann Ethé, Philo Press, Amsterdam, 1970