ਟੀਚਰਜ਼ ਹੋਮ ਬਠਿੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੀਚਰਜ਼ ਹੋਮ ਬਠਿੰਡਾ ਦਾ ਸੱਜੇ ਹਥ ਵਾਲਾ ਬ੍ਲਾਕ ਦਾ ਨੀਂਹ ਪੱਥਰ

ਟੀਚਰਜ਼ ਹੋਮ ਬਠਿੰਡਾ ਪਿਛਲੇ 55 ਸਾਲਾਂ ਤੋਂ ਆਪਣੇ ਵਿੱਤ ਮੁਤਾਬਕ ਸਿੱਖਿਆ ਤੇ ਅਧਿਆਪਕ ਵਰਗ ਨੂੰ ਸਮਰਪਿਤ ਪੰਜਾਬ ਦਾ ਪਹਿਲਾ ਤੇ ਇੱਕੋ-ਇੱਕ ਅਦਾਰਾ ਹੈ, ਜਿਸ ਵਿੱਚ ਲਗਾਤਾਰ ਵਿੱਦਿਅਕ, ਸਮਾਜਕ ਤੇ ਸਾਹਿਤਕ, ਸੱਭਿਆਚਾਰਕ ਅਤੇ ਟਰੇਡ ਯੂਨੀਅਨ ਗਤੀਵਿਧੀਆਂ ਅਤੇ ਕਾਨਫਰੰਸਾਂ ਹੁੰਦੀਆਂ ਰਹਿੰਦੀਆਂ ਹਨ। ਪੰਜਾਬ, ਦਿੱਲੀ ਆਦਿ ਥਾਵਾਂ ਤੋਂ ਇਲਾਵਾ ਬਾਹਰੋਂ ਵੀ ਵੱਡੀਆਂ-ਵੱਡੀਆਂ ਸ਼ਖਸੀਅਤਾਂ ਇੱਥੇ ਆ ਕੇ ਸੰਬੋਧਨ ਕਰਦੀਆਂ ਹਨ।[1]

ਸਥਾਪਨਾ[ਸੋਧੋ]

ਟੀਚਰਜ਼ ਹੋਮ ਬਠਿੰਡਾ ਦੇ ਵੱਡੇ ਸੁਪਨਕਾਰ ਸ੍ਰੀ ਬਿਪਨ ਬਿਹਾਰੀ ਲਾਲ ਸਨ ਜੋ ਉਸ ਸਮੇਂ ਬਠਿੰਡਾ ਜਿਲ੍ਹੇ ਦੇ ਸਕੂਲਾਂ ਦੇ ਇੰਸਪੈਕਟਰ ਬਣ ਕੇ ਆਏ ਸਨ। ਉਹਨਾਂ 28 ਅਪ੍ਰੈਲ 1956 ਨੂੰ ਨਿੱਜੀ ਯਤਨਾਂ ਨਾਲ ਪੈਪਸੂ ਦੇ ਮੁੱਖ ਮੰਤਰੀ ਸ੍ਰੀ ਬ੍ਰਿਸਭਾਨ ਜੀ ਤੋਂ ਟੀਚਰਜ਼ ਹੋਮ ਦਾ ਨੀਂਹ ਪੱਥਰ ਰਖਵਾਇਆ।[2]

ਅਹੁਦੇਦਾਰ[ਸੋਧੋ]

ਟੀਚਰ ਹੋਮ ਦੀ ਪ੍ਰਬੰਧਕ ਕਮੇਟੀ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਹੈ।

# ਸਮਾਂ ਪ੍ਰਧਾਨ ਸਕੱਤਰ ਮੈਂਬਰ ਸਾਹਿਬਾਨ
12 2022 ਬੀਰਬਲ ਦਾਸ ਲਛਮਣ ਸਿੰਘ ਮਲੂਕਾ

ਗਤੀਵਿਧੀਆਂ[ਸੋਧੋ]

  1. ਹਰ ਮਹੀਨੇ ਹੋਣ ਵਾਲੀ ਸਰਕਾਰੀ ਸਕੂਲ ਮੁੱਖੀਆਂ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਦੀ ਪ੍ਰਧਾਨਗੀ ਹੇਠ ਕਰਨੈਲ ਸਿੰਘ ਈਸੜੂ ਹਾਲ ਵਿੱਚ ਹੁੰਦੀ ਹੈ।
  2. ਟੀਚਰ ਹੋਮ ਦੀ ਕਮੇਟੀ ਹਰ ਸਾਲ ਸੇਵਾ ਮੁਕਤ ਹੋਏ ਅਧਿਆਪਕ, ਲੈਕਚਰਾਰ, ਹੈਡਮਾਸਟਰ ਅਤੇ ਪ੍ਰਿੰਸੀਪਲ ਦਾ ਸਨਮਾਨ ਕਰਦੀ ਹੈ।
  3. ਇਸ ਵਿੱਚ ਹਫਤਾਵਾਰੀ, ਮਹੀਨਾਵਾਰ ਸਾਹਿਤਕ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ।
  4. ਬਰਗਾੜੀ ਲਿਟਰੇਰੀ ਫੋਰਮ ਵੱਲੋਂ ਹਰ ਸਾਲ 25 ਦਸੰਬਰ ਤੋਂ 28 ਦਸੰਬਰ ਤੱਕ ਸਾਹਿਤ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਸਾਹਿਤਕਾਰ, ਗੀਤਕਾਰ, ਕਿਸਾਨ ਆਗੂਆਂ ਨਾਲ ਮੁਲਾਕਾਤ ਕਰਵਾਈਆਂ ਜਾਂਦੀਆਂ ਹਨ। ਕਿਤਾਬਾਂ ਦੀਆਂ ਪ੍ਰਦਰਸ਼ਨਕਾਰੀਆਂ ਵੀ ਲਾਈਆਂ ਜਾਂਦੀਆਂ ਹਨ।

ਹਵਾਲੇ[ਸੋਧੋ]

  1. http://www.thegurugranth.com/2012/05/blog-post_18.html?m=1[permanent dead link]
  2. ਟੀਚਰਜ਼ ਹੋਮ ਦਾ ਉਸਰੱਈਆ ਜਗਮੋਹਣ ਕੌਸ਼ਲ,ਨਵਾਂ ਜ਼ਮਾਨਾ, ਐਤਵਾਰਤਾ 4 ਦਸੰਬਰ 2016