ਖਾਓ ਤੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਾਓ ਤੋਮ
Khao tom, can be either savory or sweet. This one from Laos, with a pork fat and mung bean filling, is savory.
ਸਰੋਤ
ਹੋਰ ਨਾਂKao tom
ਸੰਬੰਧਿਤ ਦੇਸ਼Laos and Thai
ਖਾਣੇ ਦਾ ਵੇਰਵਾ
ਖਾਣਾDessert
ਮੁੱਖ ਸਮੱਗਰੀsticky rice, banana leaves

ਖਾਓ ਤੋਮ ਲਾਉਸ਼ੀਅਨ ਅਤੇ ਥਾਈ ਮਿਠਿਆਈ ਹੈ ਜੋ ਕੀ ਭਾਪ ਵਾਲੇ ਚਾਵਲਾਂ ਨੂੰ ਕੇਲੇ ਦੇ ਪੱਤਿਆਂ ਵਿੱਚ ਲਪੇਟਕੇ ਬਣਦੀ ਹੈ।

ਕਿਸਮਾਂ[ਸੋਧੋ]

ਥਾਈਲੈਂਡ ਵਿੱਚ ਖਾਓ ਤੋਮ ਨੂੰ "ਕਲੀਟੋਰਿਆ ਟਰਨਾਟੀਆ" ਫੁੱਲ ਨਾਲ ਨੀਲਾ ਰੰਗ ਦਿੱਤਾ ਜਾਂਦਾ ਹੈ।

ਇਹ ਮਿਠਆਈ ਜਾਂ ਤਾਂ ਨਮਕੀਨ (ਸੂਰ ਦੀ ਚਰਬੀ ਅਤੇ ਮੂੰਗ ਬੀਨ ਨਾਲ ਭਰੀ ਹੋ ਸਕਦੀ ਹੈ) ਜਾਂ ਫੇਰ ਮਿੱਠੀ (ਨਾਰੀਅਲ ਦੇ ਦੁੱਧ ਅਤੇ ਕੇਲੇ ਨਾਲ ਭਰੀ ਹੋ ਸਕਦੀ ਹੈ)।[1] ਥਾਈਲੈਂਡ ਵਿੱਚ ਖਾਓ ਤੋਮ ਨੂੰ "ਕਲੀਟੋਰਿਆ ਟਰਨਾਟੀਆ" ਫੁੱਲ ਨਾਲ ਨੀਲਾ ਰੰਗ ਦਿੱਤਾ ਜਾਂਦਾ ਹੈ। ਖਾਓ ਤੋਮ ਦੀ ਕਾਲੇ ਬੀਨ ਵਾਲੀ ਕਿਸਮ ਨੂੰ "ਖਾਓ ਤੋਮ ਮਤ" (ข้าวต้ม มัด) ਦੇ ਤੌਰ 'ਤੇ ਜਾਣਿਆ ਜਾਂਦਾ ਹੈ।[2]

ਪਰੰਪਰਾ[ਸੋਧੋ]

ਸਾਈ ਕ੍ਰਾਚਾਤ ਪਰੰਪਰਾ (ประเพณีใส่กระจาด), ਜਿਸਨੂੰ ਫ਼ੂਆਨ ਭਾਸ਼ਾ ਵਿੱਚ "ਸੁਇਆ ਕ੍ਰਾਚਾਤ" ਜਾਂ "ਸੋਏ ਕ੍ਰਾਚਾਤ" ਕਹਿੰਦੇ ਹਨ, ਲੋਪਬੁਰੀ ਸੂਬੇ ਦੇ "ਬਾਨ ਮੀ ਜ਼ਿਲ੍ਹੇ" ਵਿੱਚ ਥਾਈ ਫ਼ੂਆਨ ਲੋਕਾਂ ਦੀ ਇੱਕ ਮੈਰਿਟ ਬਣਾਉਣ ਬੋਧੀ ਪਰੰਪਰਾ ਹੈ। ਇਹ ਮਹਾਂ ਸੇਰਮੋਨ ਦੇ ਜਸ਼ਨ ਦਿਵਸ ਨੂੰ ਹੁੰਦੀ ਹੈ। ਸਾਈ ਕ੍ਰਾਚਾਤ ਦਿਵਸ ਦੇ ਇੱਕ ਦਿਨ ਪਹਿਲਾਂ ਲੋਕ ਖਾਓ ਤੋਮ ਨੂੰ ਲਪੇਟ ਦੇਂਦੇ ਹੈ ਅਤੇ ਖਾਓ ਪਨ ਚਾਵਲ ਦੇ ਨੂਡਲ ਲਈ ਚੌਲਾਂ ਨੂੰ ਘੋਟਦੇ ਹੈ। ਅਗਲੇ ਦਿਨ ਲੋਕ ਸਾਈ ਕ੍ਰਾਚਾਤ ਦਿਵਸ ਨੂੰ ਕੇਲੇ, ਗੰਨਾ, ਸੰਤਰੇ, ਮੋਮਬੱਤੀ ਅਤੇ ਅਗਰਬੱਤੀ ਆਦਿ ਹੋਰ ਸਮਾਂ ਲੇਕੇ ਬਾਂਸ ਦੇ ਟੋਕਰੇ ਵਿੱਚ ਪਾਕੇ ਆਪਣੇ ਜਾਣ ਪਛਾਣ ਦੇ ਕਰੀਬੀ ਲੋਕਾਂ ਅਤੇ ਰਿਸ਼ਤੇਦਾਰਾਂ ਦੇ ਘਰ ਰੱਖ ਦਿੰਦੇ ਹਨ ਅਤੇ ਮੇਜ਼ਬਾਨ ਆਪਣੇ ਮਹਿਮਾਨਾਂ ਦਾ ਸਵਾਗਤ ਕਰਨ ਲਈ ਤਿਆਰ ਭੋਜਨ ਲੈ ਕੇ ਜਾਂਦੇ ਹਨ।[3]

ਹਵਾਲੇ[ਸੋਧੋ]