ਗਰੈਵੀਟੇਸ਼ਨਲ ਤਰੰਗ ਖਗੋਲ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਪੇਸ ਤੋਂ ਜਨਮੀ ਗਰੈਵੀਟੇਸ਼ਨਲ ਵੇਵ ਦਾ ਡਿਟੈਕਟਰ LISA (Laser।nterferometer Space Antenna) ਦਾ ਆਰਟਿਸਟ ਪ੍ਰਭਾਵ

ਬਾਇਨਰੀ ਪਲਸਰਾਂ ਦੀਆਂ ਔਬਜ਼ਰਵੇਸ਼ਨਾਂ ਨੇ ਗਰੈਵੀਟੇਸ਼ਨਲ ਤਰੰਗਾਂ (ਜਾਂ ਔਰਬਿਟਲ ਰਿਸਾਓ/ਡਿਕੇਅ) ਦੀ ਹੋਂਦ ਲਈ ਸ਼ਕਤੀਸ਼ਾਲੀ ਅਸਿੱਧਾ ਸਬੂਤ ਦਿੱਦਾ ਹੈ। ਫੇਰ ਵੀ, ਵਿਸ਼ਵ (ਕੋਸਮੌਸ) ਦੀ ਗਹਿਰਾਈ ਤੋਂ ਸਾਡੇ ਤੱਕ ਪਹੁੰਚ ਰਹੀਆਂ ਗਰੈਵੀਟੇਸ਼ਨਲ ਤਰੰਗਾਂ ਅਜੇ ਤੱਕ ਸਿੱਧੀਆਂ ਨਹੀਂ ਡਿਟੈਕਟ ਕੀਤੀਆਂ ਗਈਆਂ। ਅਜਿਹੀਆਂ ਡਿਟੈਕਸ਼ਨਾਂ ਰਿਲੇਟੀਵਿਟੀ-ਸੰਬੰਧੀ ਖੋਜ ਦੇ ਤਾਜ਼ਾ ਮੰਤਵਾਂ ਵਿੱਚੋਂ ਸਭ ਤੋਂ ਵੱਡਾ ਮੰਤਵ ਹੈ। ਕਈ ਧਰਤੀ ਤੇ ਆਧਾਰਿਤ ਗਰੈਵੀਟੇਸ਼ਨਲ ਵੇਵ ਡਿਟੈਕਟਰ ਓਪਰੇਸ਼ਨ ਅਧੀਨ ਹਨ, ਜਿਹਨਾਂ ਵਿੱਚੋਂ ਸਭ ਤੋਂ ਜਿਆਦਾ ਨੋਟ ਕਰਨ ਵਾਲੇ ਹਨ ; ਇੰਟਰਫੈਰੋਮੀਟ੍ਰਿਕ ਡੈਟੈਕਟਰਜ਼ GEO 600, LIGO (ਦੋ ਡਿਟੈਕਟਰ), TAMA 300 ਅਤੇ VIRGO। ਕਈ ਪਲਸਰ ਟਾਈਮਿੰਗ ਐਰੇਜ਼ ਮਿਲੀਸੈਕੰਡ ਪਲਸਰਾਂ ਦੀ ਵਰਤੋ ਕਰਦੇ ਹੋਏ 10−9 to 10−6 Hertz ਤੱਕ ਦੀ ਫਰੀਕੁਐਂਸੀ ਦੀ ਰੇਂਜ ਵਾਲੀਆਂ ਗਰੈਵੀਟੇਸ਼ਨਲ ਤਰੰਗਾਂ ਨੂੰ ਡਿਟੈਕਟ ਕਰਦੇ ਹਨ, ਜੋ ਬਾਇਨਰੀ ਸੁਪਰਮੈੱਸਿਵ ਬਲੈਕ ਹੋਲਾਂ ਤੋਂ ਪੈਦਾ ਹੁੰਦੀਆਂ ਹਨ। ਯੂਨਰਪੀਅਰ ਸਪੇਸ ਤੇ ਆਧਾਰਿਤ ਡਿਟੈਕਟਰ eLISA / NGO ਤਾਜ਼ਾ ਸਮੇਂ ਵਿੱਚ ਵਿਕਾਸ ਅਧੀਨ ਹੈ, ਜੋ 2015 ਵਿੱਚ ਲਾਓਂਚ ਕਰਨ ਲਈ ਪਰੀਕਰਸਰ (ਅੱਗੇ ਜਾਣ ਵਾਲਾ/ਅਗ੍ਰਦੂਤ) ਮਿਸ਼ਨ LISA Pathfinder ਦੇ ਨਾਲ ਹੈ।

ਗਰੈਵੀਟੇਸ਼ਨਲ ਤਰੰਗਾਂ ਦੇ ਨਿਰੀਖਣ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਵਿੱਚ ਨਿਰੀਖਣਾਂ ਵਿੱਚ ਵਾਧਾ ਕਰਨ ਦਾ ਵਾਅਦਾ ਕਰਦੇ ਹਨ। ਇਹਨਾਂ ਤੋਂ ਬਲੈਕ ਹੋਲਾਂ ਬਾਰੇ ਅਤੇ ਹੋਰ ਸੰਘਣੀਆਂ ਚੀਜ਼ਾਂ ਜਿਵੇਂ ਨਿਊਟ੍ਰੌਨ ਸਟਾਰ ਅਤੇ ਵਾਈਟ ਡਵਾਰਫ ਬਾਰੇ, ਸੁਪਰਨੋਵਾ ਇੰਪਲੋਜ਼ੀਅਨਜ਼ (ਵਿਵਿਧਤਾਵਾਂ) ਦੀਆਂ ਕੁੱਝ ਕਿਸਮਾਂ ਬਾਰੇ, ਅਤੇ ਬਹੁਤ ਸ਼ੁਰੂਆਤ ਦੇ ਬ੍ਰਹਿਮੰਡ ਵਿੱਚ ਕ੍ਰਿਆਵਾਂ ਬਾਰੇ ਜਾਣਕਾਰੀ ਪੈਦਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਵਿੱਚ ਹਾਇਪੋਥੈਟੀਕਲ ਕੌਸਮਿਕ ਸਟਰਿੰਗ (ਕਾਲਪਨਿਕ ਬ੍ਰਹਿਮੰਡੀ ਸਟਰਿੰਗ) ਦੀਆਂ ਕੁੱਝ ਕਿਸਮਾਂ ਦੇ ਸਿਗਨੇਚਰ ਵੀ ਸ਼ਾਮਿਲ ਹਨ।