ਛੜ ਗਰਾਫ਼
ਦਿੱਖ
ਛੜ ਗਰਾਫ਼ ਵਿੱਚ ਇੱਕ ਸਮਾਨ ਚੌੜਾਈ ਦੇ ਛੜਾਂ ਦੀ ਵਰਤੋਂ ਕਰਦੇ ਹੋਏ, ਸੂਚਨਾ ਦਰਸਾਉਣਾ, ਜਿਸ ਵਿੱਚ ਛੜਾਂ ਦੀ ਲੰਬਾਈਆਂ ਉਹਨਾਂ ਦੇ ਮੁੱਲਾਂ ਦੇ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ। ਇਕਹਰਾ ਛੜ ਗਰਾਫ਼ ਅਤੇ ਦੋਹਰਾ ਛੜ ਗਰਾਫ਼। ਦੋਹਰੇ ਛੜ ਗਰਾਫ਼ ਵਿੱਚ ਅੰਕੜਿਆਂ ਦੇ ਦੋ ਗੁੱਟਾਂ ਨੂੰ ਨਾਲ-ਨਾਲ ਦਰਸਾਇਆ ਜਾਂਦਾ ਹੈ। ਚਿੱਤਰ ਵਿੱਚ ਜੋ ਛੜ ਗਰਾਫ਼ ਦਿਖਾਇਆ ਗਿਆ ਹੈ ਉਹ ਦੂਜੀ ਸੰਸਾਰ ਜੰਗ ਦੇ ਸਮੇਂ ਜਾਨੀ ਨੁਕਸਾਨ ਦਾ ਗਰਾਫ਼ ਹੈ ਜੋ ਕੁਲ ਜਾਨੀ ਨੁਕਸਾਨ ਅਤੇ ਅਬਾਦੀ ਦੇ ਮੁਤਾਬਕ ਪ੍ਰਤੀਸ਼ਤ ਨੂੰ ਦਰਸਾਉਂਦਾ ਹੈ।
ਇਤਿਹਾਸ
[ਸੋਧੋ]ਵਿਲੀਅਮ ਪਲੇਅਫੇੇਅਰ (1759-1823) ਨੂੰ ਛੜ ਗਰਾਫ਼ ਦਾ ਜਨਮਦਾਤਾ ਕਿਹਾ ਜਾਂਦਾ ਹੈ ਇਸ ਨੇ ਆਪਣੀ ਕਿਤਾਬ ਦਿ ਕਮਰਸ਼ਿਅਲ ਐੰਡ ਪੋਲੀਟੀਕਲ ਐਟਲਸ ਵਿੱਚ ਛੜ ਗਰਾਫ਼ ਦੀ ਵਰਤੋਂ ਕੀਤੀ। ਇਸ ਵਿੱਚ ਉਸ ਨੇ ਸਕਾਟਲੈਂਡ ਤੋਂ ਸਾਲ 1780 ਤੋਂ 1781 ਤੱਕ ਅਯਾਤ ਅਤੇ ਨਿਰਯਾਤ ਕੀਤੇ ਸਮਾਨ ਨੂੰ ਦਰਸਾਇਆ ਸੀ।[1]
ਹਵਾਲੇ
[ਸੋਧੋ]- ↑ Kelley, W. M.; Donnelly, R. A. (2009) The Humongous Book of Statistics Problems. New York, NY: Alpha Books।SBN 1592578659