ਨਾਈ ਸਿੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਪੰਜਾਬ ਵਿੱਚ ਰਹਿਣ ਵਾਲੀ ਇੱਕ ਜਾਤੀ ਹੈ। ਇਸ ਜਾਤੀ ਦੇ ਲੋਕ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ।[1]

ਇਤਿਹਾਸ[ਸੋਧੋ]

ਨਾਈ ਸਿੱਖ ਜਾਤੀ, ਸਿੱਖ ਧਰਮ ਤੋਂ ਪਹਿਲਾਂ ਨਾਈ ਦੀ ਦੁਕਾਨ ਅਤੇ ਲੋਕਾਂ ਦੇ ਵਿਆਹਾਵਾਂ ਮੋਕੇ ਖਾਣ ਪੀਣ ਦਾ ਸਾਰਾ ਕੰਮ ਵੇਖਦੇ ਸਨ ਪਰ ਸਿੱਖ ਧਰਮ ਨੂੰ ਅਪਨਾਉਣ ਨਾਲ ਇਹ ਕੇਸ ਕੱਟਣ ਦਾ ਕੰਮ ਛੱਡ ਕੇ ਭੋਜਨ ਬਣਾਉਣ ਦਾ ਕੰਮ ਕਰਨ ਲੱਗੇ। ਅਜੋਕੇ ਪੰਜਾਬ ਵਿੱਚ ਇਹ ਜਾਤੀ ਲੋਕਾਂ ਦੇ ਵਿਆਹਾਂ ਮੌਕੇ ਖਾਣ ਪੀਣ ਦਾ ਪ੍ਰਬੰਧ ਸੰਭਾਲਦੇ ਹਨ। ਇਸ ਜਾਤੀ ਦੇ ਲੋਕ ਬਹੁਤ ਮਿਹਨਤੀ ਹੁੰਦੇ ਹਨ। ਇਸ ਜਾਤੀ ਦੇ ਲੋਕਾਂ ਕੋਲ ਜਮੀਨਾਂ ਵੀ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿੱਚੋਂ ਇੱਕ ਪਿਆਰਾ ਭਾਈ ਸਾਹਿਬ ਸਿੰਘ ਵੀ ਨਾਈ ਜਾਤੀ ਨਾਲ ਸਬੰਧਤ ਸੀ। ਨਾਈ ਸਿੱਖ ਜਾਤੀ ਦੇ ਲੋਕਾਂ ਨੂੰ ਰਾਜੇ ਵੀ ਕਹਿੰਦੇ ਹਨ ਕਿਉਂਕਿ ਇਸ ਜਾਤੀ ਦੇ ਵੱਡ ਵਡੇਰੇ ਸੈਣ ਭਗਤ ਨੂੰ ਰਾਜੇ ਨੇ ਖੁਸ਼ ਹੋ ਕੇ ਆਪਣਾ ਰਾਜ ਭਾਗ ਸੌਂਪਿਆ ਸੀ ਪਰ ਸੈਣ ਭਗਤ ਨੇ ਰਾਜ ਲੈਣ ਤੋਂ ਇਨਕਾਰ ਕਰ ਦਿੱਤਾ। ਸੈਣ ਭਗਤ ਜੀ ਦੀ ਰਚੀ ਬਾਣੀ ਗੁਰੂ ਗਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ।[2]

ਬੋਲੀ[ਸੋਧੋ]

ਇਸ ਬਰਾਦਰੀ ਦੀ ਬੋਲੀ ਮਾਝੇ ਵਿੱਚ ਮਾਝੀ, ਮਾਲਵਾ ਵਿੱਚ ਮਲਵਈ ਅਤੇ ਦੁਆਬੇ ਵਿੱਚ ਦੁਆਬੀ ਹੈ।[3]

ਸੱਭਿਆਚਾਰ[ਸੋਧੋ]

ਇਸ ਬਰਾਦਰੀ ਦਾ ਸੱਭਿਆਚਾਰ ਜੱਟਾਂ ਦੇ ਨਾਲ ਮਿਲਦਾ ਜੁਲਦਾ ਹੈ। ਇਸ ਬਰਾਦਰੀ ਦੇ ਲੋਕਾਂ ਦੇ ਗੋਤ ਜੱਟਾਂ ਦੇ ਨਾਲ ਮਿਲਦੇ ਹਨ।

ਹਵਾਲੇ[ਸੋਧੋ]