ਡਾ. ਮੋਹਨ ਤਿਆਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਹਨ ਸਿੰਘ ਤਿਆਗੀ
ਜਨਮਮੋਹਨ ਤਿਆਗੀ
4 ਫਰਵਰੀ 1969
ਪਿੰਡ ਅਬਲੋਵਾਲ (ਪਟਿਆਲ਼ਾ)
ਕਿੱਤਾਸਹਾਇਕ ਪੋਫੈਸ਼ਰ,ਸਾਹਿਤਕਾਰ
ਰਾਸ਼ਟਰੀਅਤਾਭਾਰਤੀ
ਕਾਲ2009 ਤੋਂ ਨਿੰਰਤਰ
ਸ਼ੈਲੀਕਵਿਤਾ
ਵਿਸ਼ਾਕਵਿਤਾ,ਕਬੀਲਾਈ ਸਭਿਆਚਾਰ
ਪ੍ਰਮੁੱਖ ਕੰਮਧੂੰਏ ਦਾ ਦਸਤਾਵੇਜ,ਰਹੂ ਦਾ ਰੇਗਿਸਤਾਨ,ਲਹੂ ਦੀ ਵਿਰਾਸਤ

ਡਾ. ਮੋਹਨ ਤਿਆਗੀ ਸਮਕਾਲੀ ਕਵਿਤਾ ਵਿੱਚ ਮੋਹਨ ਤਿਆਗੀ ਸਥਾਪਿਤ ਨਾਮ ਹੈ। ਇਸ ਨੇ ਆਪਣੀ ਸੰਵੇਦਨਸ਼ੀਲ ਤੇ ਵਿਲੱਖਣ ਸੋਚ ਕਾਰਨ ਸਮਾਜ ਵਿੱਚ ਵਿਸ਼ਵੀਕਰਨ ਦੇ ਨਾਂ ਹੇਠਾਂ ਮੰਡੀ ਵੱਲੋਂ ਮਚਾਈ ਜਾ ਰਹੀ ਅੰਨ੍ਹੀ ਲੁੱਟ, ਦਲਿਤ ਮਨੁੱਖ ਦੀਆਂ ਦੁਸ਼ਵਾਰੀਆਂ, ਹਨੇਰੇ ਦੇ ਸਮਾਜ ਦਾ ਸੱਚ ਆਦਿ ਨੂੰ ਆਪਣੀਆਂ ਕਵਿਤਾਵਾਂ ਵਿੱਚ ਕੇਂਦਰੀ ਵਿਸ਼ੇ ਵੱਜੋਂ ਪੇਸ਼ ਕੀਤਾ ਹੈ। ਮੋਹਨ ਤਿਆਗੀ ਦੀਆਂ ਕਵਿਤਾਵਾਂ ਵਿੱਚ ਮਾਰਕਸਵਾਦੀ ਤੇ ਜੁਝਾਰਵਾਦੀ ਵਿਚਾਰਧਾਰਾ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਇਹਨਾਂ ਵਿਚਾਰਧਾਰਾਵਾਂ ਦੇ ਅੰਤਰਗਤ ਮੋਹਨ ਤਿਆਗੀ ਸਮਾਜਕ ਇੰਨਕਲਾਬ ਦਾ ਸੁਪਨਾ ਦੇਖਦਾ ਹੈ। ਪੰਜਾਬੀ ਸਾਹਿਤ ਦੇ ਆਲੋਚਕ ਉਸ ਦੀ ਪਹਿਚਾਣ ਇਕ ਦਲਿਤ ਕਵੀ ਵਜੋਂ ਕਰਦੇ ਹਨ ਕਿ ਮੋਹਨ ਤਿਆਗੀ ਆਪਣੀ ਕਵਿਤਾ ਵਿੱਚ ਸਮੇਂ-ਸਮੇਂ 'ਤੇ ਦੱਬੇ, ਭਿੱਟੇ ਕੁਚਲੇੇ ਵਰਗ ਦੇ ਹਿੱਤਾਂ ਦੀ ਆਵਾਜ਼ ਆਪਣੀ ਕਵਿਤਾ ਦੁਆਰਾ ਪ੍ਰਗਟਾਉਂਦਾ ਹੈ।

ਜਨਮ ਅਤੇ ਪਰਿਵਾਰ[ਸੋਧੋ]

ਮੋਹਨ ਤਿਆਗੀ ਦਾ ਜਨਮ 4 ਫਰਵਰੀ 1969 ਈਃ ਨੂੰ ਜਿਲ੍ਹਾ ਪਟਿਆਲਾ ਦੇ ਪਿੰਡ ਆਬਲੋਵਾਲ ਵਿਖੇ ਪਿਤਾ ਵਧਾਵਾ ਸਿੰਘ ਤੇ ਮਾਤਾ ਗੁੱਡੋ ਦੀ ਕੁੱਖੋਂ ਬਾਜ਼ੀਗਰ ਕਬੀਲੇ ਵਿੱਚ ਹੋਇਆ। ਉਹਨਾਂ ਦੇ ਬਜ਼ੁਰਗ 1947 ਦੀ ਭਾਰਤ-ਪਾਕਿ ਵੰਡ ਤੋਂ ਬਾਅਦ ਭਾਰਤ ਆਏ। ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੋਂ ਬਾਅਦ ਆਪਣਾ ਮਾਲ ਡੰਗਰ ਚਾਰਦੇ ਹੋਏ, ਪਟਿਆਲੇ ਨੇੜੇ (ਅਬਲੋਵਾਲ) ਭਾਖੜਾ ਨਹਿਰ ਦੇ ਕਿਨਾਰੇ ਆਣ ਵਸੇ ਸਨ। ਮੋਹਨ ਤਿਆਗੀ ਦਾ ਜਨਮ ਇਸੇ ਡੇਰੇ ਵਿੱਚ ਹੋਇਆ। ਇਥੇ ਉਹਨਾਂ ਦੇ ਪਿਤਾ ਜੀ ਨੇ 24-25 ਮੱਝਾਂ ਦੀ ਡੇਅਰੀ ਦਾ ਕੰਮ ਸ਼ੁਰੂ ਕੀਤਾ ਅਤੇ ਡੰਗਰਾਂ ਦਾ ਵਪਾਰ ਕਰਨ ਲੱਗ ਪਏ। ਮੋਹਨ ਤਿਆਗੀ ਦਾ ਬਚਪਨ ਬਹੁਤ ਮੁਸ਼ਕਿਲਾਂ ਨਾਲ ਭਰਿਆ ਹੋਇਆ ਸੀ ਕਿਉਂਕਿ ਬਚਪਨ ਵਿੱਚ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਸੀ। ਉਹ ਕੈਂਸਰ ਦੀ ਬੀਮਾਰੀ ਤੋੇਂ ਪੀੜਤ ਸਨ। ਉਹਨਾਂ ਦੇ ਇਲਾਜ ਲਈ ਉਹਨਾਂਂ ਦੀਆਂ ਇੱਕ-ਇੱਕ ਕਰਕੇ ਸਾਰੀਆਂ ਮੱਝਾਂ ਵਿਕ ਗਈਆਂ। ਪਰ ਇਲਾਜ ਤੋਂ ਬਾਅਦ ਵੀ ਉਹਨਾਂ ਦੀ ਮਾਤਾ ਲੰਬੀ ਬਿਮਾਰੀ ਨਾਲ ਜੂਝਦੇ ਹੋਏ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਵਾਇਆ ਜਿਹੜੀ ਮੋਹਨ ਤਿਆਗੀ ਲਈ ਇਕ ਅਣਹੋਣੀ ਘਟਨਾ ਸੀ। ਦੂਜੇ ਵਿਆਹ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪੈਸ਼ੇ ਦੀ ਘਾਟ ਕਾਰਨ ਪੜ੍ਹਨ ਤੋਂ ਵਰਜਣ ਲੱਗੇ ਪਰ ਫਿਰ ਵੀ ਉਹਨਾਂ ਨੇ ਹੌਂਸਲਾ ਨਾ ਛੱਡਿਆ ਅਤੇ ਆਪਣੀ ਸਿੱਖਿਆ ਪ੍ਰਾਪਤੀ ਦੇ ਸ਼ੰਘਰਸ਼ ਵਿੱਚ ਲਗ ਗਏ। ਮੋਹਨ ਤਿਆਗੀ ਦੀ ਪਤਨੀ ਦਾ ਨਾ ਪਰਮਜੀਤ ਕੋਰ ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰ ਵਿਹਾਰ ਸਿੱਖਿਆ ਵਿਭਾਗ ਵਿੱਚ ਸਹਾਇਕ ਪ੍ਰੋਫੈਸ਼ਰ ਦੇ ਆਹੁਦੇ ਤੇ ਕੰਮ ਕਰ ਰਹੇ ਹਨ। ਮੋਹਨ ਤਿਆਗੀ ਦੇ 2 ਪੁੱਤਰ ਅਤੇ 1 ਪੁੱਤਰੀ ਹੈ।[ਹਵਾਲਾ ਲੋੜੀਂਦਾ]

ਸਿੱਖਿਆ[ਸੋਧੋ]

ਮੋਹਨ ਤਿਆਗੀ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਅਬਲੋਵਾਲ ਤੋਂ ਹੀ ਪਾਸ ਕੀਤੀ। ਮੈਟ੍ਰਿਕ ਦੀ ਪੜਾਈ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਤੋਂ ਪ੍ਰਾਪਤ ਕਰਨ ਤੋਂ ਬਾਅਦ +2 ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਤੋਂ ਪਾਸ ਕੀਤੀ। +2 ਪਾਸ ਕਰਨ ਤੋਂ ਬਾਅਦ ਮੋਹਨ ਤਿਆਗੀ ਨੇ ਗਰੈਜੂਏਸ਼ਨ ਦੀ ਪੜਾਈ ਗੋਡਰਮਿੰਟ ਮਹਿੰਦਰਾ ਕਾਲਜ ਪਟਿਆਲਾ ਵਿੱਚ ਦਾਖਲਾ ਲਿਆ। ਮਹਿੰਦਰਾ ਕਾਲਜ ਦੇ ਮਾਹੌਲ ਨੇ ਉਹਨਾਂ ਨੂੰ ਸਾਹਿਤ ਰਚਨ ਲਈ ਨਵੀਂ ਚੇਤਨਾਂ ਦਿੱਤੀ। ਕਾਲਜ ਤੋਂ ਗਰੈਜੂਏਸ਼ਨ ਤੋਂ ਪਾਸ ਕਰਨ ਤੋਂ ਬਾਅਦ ਉਹਨਾਂ ਨੇ ਮਹਿੰਦਰਾ ਕਾਲਜ ਤੋਂ ਐਮ. ਏ. ਅੰਗਰੇਜ਼ੀ ਦੀ ਡਿਗਰੀ ਪ੍ਰਾਪਤ ਕੀਤੀ। ਫਿਰ ਉਹਨਾਂ ਨੇ ਬੀ. ਐੱਡ,ਐੱਮ.ਐਡ ਦੀ ਪੜਾਈ ਗੋਰਮਿੰਟ ਸਟੇਟ ਐਜੂਕੇੇਸ਼ਨ ਕਾਲਜ ਪਟਿਆਲਾ ਤੋਂ ਪਾਸ ਕੀਤੀ। ਮੋਹਨ ਤਿਆਗੀ ਨੂੰ ਪੜਣ ਲਿਖਣ ਦਾ ਬਹੁਤ ਸ਼ੌਕ ਸੀ। ਉਹਨਾਂ ਸਿੱਖਿਆ ਪ੍ਰਾਪਤੀ ਦਾ ਕੋਈ ਮੋਕਾ ਆਪਣੇ ਹੱਥੋਂ ਨਹੀਂ ਜਾਣ ਦਿੱਤਾ। ਫਿਰ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲਾ ਲੈ ਲਿਆ ਇਥੇ ਉਹਨਾਂ ਨੇ ਐਮ.ਏ.ਪੰਜਾਬੀ,ਐਮ.ਏ. ਧਰਮ ਅਧਿਐਨ ਦੀ ਡਿਗਰੀ ਪਾਸ ਕਰਨ ਉਪਰੰਤ, ਪੀ-ਐੱਚ.ਡੀ ਦੀ ਪੜਾਈ ਸ਼ੁਰੂ ਕੀਤੀ। ਉਹਨਾਂ ਦੇ ਪੀ-ਐੱਚ.ਡੀ ਦੇ ਖੋਜ ਕਾਰਜ ਦਾ ਵਿਸ਼ਾ "ਪਰਵਾਸੀ ਪੰਜਾਬੀ ਕਹਾਣੀ ਵਿੱਚ ਰਾਜਨੀਤਕ ਚੇਤਨਾ" ਸੀ। ਇਹਨਾਂ ਹੀ ਦਿਨਾਂ ਵਿੱਚ ਮੋਹਨ ਤਿਆਗੀ ਜਿਲ੍ਹਾ ਪਟਿਆਲਾ ਦੇ ਬੀ.ਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੰਗਰੇਜ਼ੀ ਦੇ ਅਧਿਆਪਕ ਵਜੋਂ ਪੜਾਉਣ ਲੱਗ ਪਏ। ਦਸ ਸਾਲ ਸਕੂਲ ਵਿੱਚ ਅਧਿਆਪਕ ਦੀ ਸੇਵਾ ਨਿਭਾਉਣ ਤੋਂ ਬਾਅਦ ਉਹ ਪੰਜਾਬੀ ਯੂਨੀਵਰਸਿਟੀ ਦੇ ਸਾਹਿਤ ਅਧਿਐਨ ਵਿਭਾਗ ਵਿੱਚ ਨਿਯੁਕਤ ਹੋ ਗਏ। ਜਿੱਥੇ ਉਹਨਾਂ ਦਾ ਸਾਹਿਤਕ ਰਚਨਾ ਦਾ ਕਾਰਜ ਨਿਰੰਤਰ ਜਾਰੀ ਹੈੈੈ।[1]

ਰਚਨਾਵਾਂ[ਸੋਧੋ]

  • ਧੂੰਏ ਦਾ ਦਸਤਾਵੇਜ,ਤਰਕ ਭਾਰਤੀ ਪ੍ਰਕਾਸ਼ਨ,ਬਰਨਾਲਾ (2000,2014)
  • ਰੂਹ ਦਾ ਰੇਗਿਸਤਾਨ,ਲੋਕਗੀਤ ਪ੍ਰਕਾਸ਼ਨ,ਚੰਡੀਗੜ੍ਹ (2005)
  • ਲਹੂ ਦੀ ਵਿਰਾਸਤ,ਲੋਕਗੀਤ ਪ੍ਰਕਾਸ਼ਨ,ਚੰਡੀਗੜ੍ਹ (2010,2011)
  • ਜ਼ੰਗਲ ਦਾ ਗੀਤ,ਪੰਜਾਬੀ ਸਾਹਿਤ ਪਬਲੀਕੇਸ਼ਨ,ਬਾਲੀਆਂ ਸ਼ੰਗਰੂਰ,(2015)[2]

ਸੰਪਾਦਨਾ[ਸੋਧੋ]

  • ਪ੍ਰਵਾਸੀ ਪੰਜਾਬੀ ਕਹਾਣੀ:ਸੰਵਾਦ-ਦਰ-ਸੰਵਾਦ,ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ (2006)
  • ਲੋਕਵਾਣੀ (ਤ੍ਰੈਮਾਸਿਕ ਲੋਕਧਾਰਾ ਜਨਰਲ) ਪੰਜਾਬੀ ਅਦਬੀ ਸੰਗਤ, ਜੰਮੂ, ਅਪ੍ਰੈਲ-ਜੂਨ (2011)
  • ਪ੍ਰੋ. ਹਰਭਜਨ ਸਿੰਘ ਬਿਰਤਾਂਤ ਤੇ ਦ੍ਰਿਸ਼ਟੀ (ਸੰਪਾਦਤ),ਤਰਕ ਭਾਰਤੀ ਪ੍ਰਕਾਸ਼ਨ,ਬਰਨਾਲਾ (2014)

ਲੋਕਧਾਰਾ[ਸੋਧੋ]

  • ਬਾਜ਼ੀਗਰ ਕਬੀਲੇ ਦਾ ਸਭਿਆਚਾਰ,ਨੈਸ਼ਨਲ ਬੁਕ ਟਰੱਸਟ ਇੰਡੀਆ,ਨਵੀਂ ਦਿੱਲੀ (2013)
  • ਪੰਜਾਬ ਦੇ ਖਾਨਾਬਦੋਸ਼ ਕਬੀਲੇ(ਸਭਿਆਚਾਰ ਅਤੇ ਲੋਕ ਜੀਵਨ)ਨੈਸ਼ਨਲ ਬੁਕ ਟਰੱਸਟ ਇੰਡੀਆ,ਨਵੀਂ ਦਿੱਲੀ (2014)

ਸਨਮਾਨ[ਸੋਧੋ]

ਸੰਤ ਰਾਮ ਉਦਾਸੀ ਪੁਰਸਕਾਰ, ਨਵਚੇਤਨਾ ਕਲਾ ਮੰਚ ਕੰਗਣਵਾਲ, ਸੰਗਰੂਰ (28,ਨਵੰਬਰ,2010)

ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਜਨਵਾਦੀ ਕਵਿਤਾ ਪੁਰਸਕਾਰ (11 ਦਸੰਬਰ,2010)

ਅਖ਼ਬਾਰਾਂ ਵਿੱਚ ਲੱਗੇ ਡਾ. ਮੋਹਨ ਤਿਆਗੀ ਦੇ ਲੇਖ ਅਤੇ ਰਿਵਿਉ[ਸੋਧੋ]

http://www.quamiekta.com/2015/07/14/28847/

http://beta.ajitjalandhar.com/news/20150716/6/1000624.cms#1000624

ਹਵਾਲੇ[ਸੋਧੋ]

  1. ਮੋਹਨ ਤਿਆਗੀ ਦੀ ਕਵਿਤਾ ਦੇ ਵਿਚਾਰਧਾਰਾਈ ਆਧਾਰ, ਖੋਜ-ਨਿਬੰਧ,ਖੋਜਾਰਥੀ ਇੰਦਰਵੀਰ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ,2013-2014, ਪੰਨਾਂ ਨੰ.28ਤੋਂ47.
  2. ਮੋਹਨ ਤਿਆਗੀ ਦੀ ਕਾਵਿ ਦ੍ਰਿਸ਼ਟੀ, ਸੰਪਾਦਕ,ਡਾ. ਸੰਤੋਖ ਸਿੰਘ ਸੁੱਖੀ, ਤਰਕਭਾਰਤੀ ਪ੍ਰਕਾਸ਼ਨ,ਬਰਨਾਲਾ,2015.