ਮੋਹਨਜੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਾ. ਮੋਹਨਜੀਤ ਤੋਂ ਰੀਡਿਰੈਕਟ)
ਮੋਹਨਜੀਤ
ਮੋਹਨਜੀਤ
ਮੋਹਨਜੀਤ
ਜਨਮ(1938-05-07)7 ਮਈ 1938
ਅਦਲੀਵਾਲਾ, ਅੰਮ੍ਰਿਤਸਰ, ਪੰਜਾਬ, ਭਾਰਤ
ਮੌਤ20 ਅਪ੍ਰੈਲ 2024(2024-04-20) (ਉਮਰ 85)
ਕਿੱਤਾਲੇਖਕ, ਕਵੀ, ਅਨੁਵਾਦਕ, ਆਲੋਚਕ
ਰਾਸ਼ਟਰੀਅਤਾਭਾਰਤੀ
ਸ਼ੈਲੀਕਵਿਤਾ, ਆਲੋਚਨਾ, ਵਾਰਤਕ
ਪ੍ਰਮੁੱਖ ਕੰਮਕੋਣੇ ਦਾ ਸੂਰਜ

ਮੋਹਨਜੀਤ (7 ਮਈ 1938 - 20 ਅਪਰੈਲ 2024)[1] ਇੱਕ ਭਾਰਤੀ ਪੰਜਾਬੀ ਕਵੀ, ਆਲੋਚਕ ਅਤੇ ਅਨੁਵਾਦਕ ਸੀ।[2] ਉਸਦੇ ਅੱਠ ਕਾਵਿ ਸੰਗ੍ਰਿਹ ਹਨ। ਉਸਦੇ ਕਾਵਿ-ਸੰਗ੍ਰਹਿ ਕੋਣੇ ਦਾ ਸੂਰਜ ਨੂੰ ਸਾਲ 2018 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[3][4]

ਜਨਮ ਤੇ ਮੁੱਢਲਾ ਜੀਵਨ[ਸੋਧੋ]

ਮੋਹਨਜੀਤ ਦਾ ਜਨਮ 7 ਮਈ 1938 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲਾ ਵਿੱਚ ਹੋਇਆ ਸੀ। ਹਾਲ ਵਿੱਚ ਉਹ ਦਿੱਲੀ ਵਿਚ ਰਹਿੰਦਾ ਸੀ।

ਪ੍ਰਕਾਸ਼ਿਤ ਪੁਸਤਕਾਂ[ਸੋਧੋ]

  • ਸਹਿਕਦਾ ਸ਼ਹਿਰ
  • ਵਰਵਰੀਕ[5][6]
  • ਤੁਰਦੇ ਫਿਰਦੇ ਮਸਖਰੇ
  • ਕੀ ਨਾਰੀ ਕੀ ਨਦੀ
  • ਡਾਟਾਂ ਵਾਲੇ ਬੂਹੇ (ਰੇਖਾ ਚਿੱਤਰ)
  • ਓਹਲੇ ਵਿੱਚ ਉਜਿਆਰਾ
  • ਗੂੜ੍ਹੀ ਲਿਖਤ ਵਾਲਾ ਵਰਕਾ
  • ਹਵਾ ਪਿਆਜੀ
  • ਬੂੰਦ ਤੇ ਸਮੁੰਦਰ (ਅਨੁਵਾਦ)
  • ਕੋਣੇ ਦਾ ਸੂਰਜ

ਕਵਿਤਾ ਦਾ ਨਮੂਨਾ[ਸੋਧੋ]

ਸੰਵਾਦ

ਓਹ ਤਾਂ ਇਕ ਪੀਰ ਸੀ
ਜੋ ਦੂਜੇ ਪੀਰ ਨੂੰ ਮਿਲਿਆ
ਇਕ ਕੋਲ ਦੁੱਧ ਦਾ ਨੱਕੋ ਨੱਕ ਭਰਿਆ ਕਟੋਰਾ ਸੀ
ਦੂਜੇ ਕੋਲ ਚਮੇਲੀ ਦਾ ਫੁਲ
ਮੱਥਿਆਂ ਦੇ ਤੇਜ ਨਾਲ ਵਸਤਾਂ ਅਰਥਾਂ’ਚ ਬਦਲ ਗਈਆਂ
ਅਸੀਂ ਤਾਂ ਵਗਦੇ ਰਾਹ ਹਾਂ
ਕਿਸੇ ਮੋੜ ਕਿਸੇ ਚੁਰਾਹੇ ਤੇ ਮਿਲਦੇ ਹਾਂ
ਜਾਂ ਇੱਕ ਦੂਜੇ ਤੋਂ ਨਿਖੜ ਜਾਂਦੇ ਹਾਂ
ਓਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਸੀ
ਇਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਹੈ

ਸਨਮਾਨ[ਸੋਧੋ]

ਹਵਾਲੇ[ਸੋਧੋ]

  1. Who's who of Indian Writers, 1999: A-M edited by Kartik Chandra Dutt, page - 785
  2. "Know Your Poets: Mohanjit". pashaurasinghdhillon. Archived from the original on 2016-07-31. Retrieved 19 ਅਕਤੂਬਰ 2016. {{cite web}}: Unknown parameter |dead-url= ignored (|url-status= suggested) (help)
  3. "Press Release regarding announcement of Sahitya Akademi Main Award 2018" (PDF). sahitya-akademi.gov.in. Retrieved 2018-12-06.
  4. "..:: SAHITYA : Akademi Awards ::." sahitya-akademi.gov.in. Retrieved 2019-06-16.
  5. http://webopac.puchd.ac.in/w27/Result/w27AcptRslt.aspx?AID=865267&xF=T&xD=0&nS=2
  6. "Var Vrik (poems In Punjabi)". Unistar Publications (ISBN 8171422179). Retrieved 19 ਅਕਤੂਬਰ 2016.[permanent dead link]