ਤਾਇਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਾਇਰੋ ਜਾਪਾਨ ਵਿੱਚ ਇੱਕ ਪਦਵੀ ਹੈ ਜਿਸ ਦਾ ਅਰਥ ਹੈ ਮਹਾਂ ਸਿਆਣਾ। ਇਹ ਪਦਵੀ ਗ਼ੈਰ-ਅਸੂਲੀ ਹਾਲਤਾਂ ਵਿੱਚ ਭਰੀ ਜਾਂਦੀ ਹੈ, ਵਿਸ਼ੇਸ਼ ਕਰਕੇ ਜਦੋਂ ਦੇਸ਼ ਅੱਗੇ ਕੋਈ ਚੁਨੌਤੀ ਹੋਵੇ। ਤੋਕੁਗਾਵਾ ਵੰਸ਼[1] ਦੇ ਸ਼ਾਸਨ ਕਾਲ ਦੇ 265 ਸਾਲਾਂ ਵਿੱਚ ਇਹ ਪਦਵੀ ਕੇਵਲ ਦਸ ਵਾਰ ਹੀ ਭਰੀ ਗਈ। ਇਹ ਪਦਵੀ ਸਥਾਈ ਨਹੀਂ ਸੀ, ਪਰ ਇਹ ਪਦਵੀ ਕਾਫ਼ੀ ਮਹਾਨਤਾ ਵਾਲੀ ਸੀ, ਕਿਉਂਕੇ ਤਾਇਰੋ ਦੇ ਦਿੱਤੇ ਫੈਸਲੇ ਅਟੱਲ ਹੁੰਦੇ ਸਨ। ਉਸ ਸਮੇਂ ਦੀਆਂ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਤਾਇਰੋ ਹੀ ਹੱਲ ਕਰਦਾ ਸੀ।

ਹਵਾਲੇ[ਸੋਧੋ]

  1. Sansom, George. (1963). A History of Japan: 1615-1867, p. 22., p. 22, ਗੂਗਲ ਬੁਕਸ 'ਤੇ