ਦਯਾ ਰਾਮ ਸਾਹਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਏ ਬਹਾਦਰ
ਦਯਾ ਰਾਮ ਸਾਹਨੀ
CIE
ਜਨਮ(1879-12-16)ਦਸੰਬਰ 16, 1879
ਮੌਤ7 ਮਾਰਚ 1939(1939-03-07) (ਉਮਰ 59)
ਪੇਸ਼ਾSanskrit acholar, ਪੁਰਾਤੱਤਵ ਵਿਗਿਆਨੀ
ਲਈ ਪ੍ਰਸਿੱਧexcavations in Harappa
ਵਿਗਿਆਨਕ ਕਰੀਅਰ
InfluencesJohn Marshall

ਰਾਏ ਬਹਾਦਰ ਦਯਾ ਰਾਮ ਸਾਹਨੀ ਸੀਆਈਈ (16 ਦਸੰਬਰ 1879 – 7 ਮਾਰਚ 1939) ਇੱਕ ਭਾਰਤੀ ਪੁਰਾਤੱਤਵ ਵਿਗਿਆਨੀ ਸੀ ਜੋ 1921-22 ਵਿੱਚ ਹੜੱਪਾ ਵਿਖੇ ਸਿੰਧ ਵਾਦੀ ਸਾਈਟ ਤੇ ਖੁਦਾਈ ਦਾ ਨਿਗਰਾਨ ਸੀ। ਜੌਹਨ ਮਾਰਸ਼ਲ ਦਾ ਇਹ ਚੇਲਾ ਪਹਿਲਾ ਭਾਰਤੀ ਸੀ ਜਿਸਨੂੰ 1931 ਵਿੱਚ ਭਾਰਤ ਦੇ ਪੁਰਾਤੱਤਵ ਸਰਵੇਖਣ ਦਾ ਡਾਇਰੈਕਟਰ-ਜਨਰਲ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੇ ਇਸ ਅਹੁਦੇ ਤੇ 1935 ਤਕ ਸੇਵਾ ਕੀਤੀ।

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਦਯਾ ਰਾਮ  ਬਰਤਾਨਵੀ ਪੰਜਾਬ ਦੇ ਸ਼ਾਹਪੁਰ ਜ਼ਿਲ੍ਹੇ ਦੇ ਸ਼ਹਿਰ ਭੇਰਾ ਤੋਂ ਸੀ, ਜਿੱਥੇ ਉਹ 16 ਦਸੰਬਰ 1879 ਨੂੰ ਪੈਦਾ ਹੋਇਆ ਸੀ। ਸਾਹਨੀ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਸਕ੍ਰਿਤ ਦੀ ਗਰੈਜੂਏਸ਼ਨ ਕੀਤੀ ਅਤੇ ਸੋਨੇ ਦਾ ਤਮਗਾ ਹਾਸਲ ਕੀਤਾ।ਉਸ ਨੇ ਔਰੀਐਂਟਲ ਕਾਲਜ ਤੋਂ 1903 ਵਿੱਚ ਮਾਸਟਰ ਦੀ ਡਿਗਰੀ ਲਈ ਅਤੇ ਪਹਿਲੇ ਨੰਬਰ ਤੇ ਰਿਹਾ। ਇਨ੍ਹਾਂ ਪ੍ਰਾਪਤੀਆਂ ਦੇ ਨਤੀਜੇ ਦੇ ਰੂਪ ਵਿੱਚ ਸਾਹਨੀ ਨੇ ਭਾਰਤ ਦੇ ਪੁਰਾਤੱਤਵ ਸਰਵੇਖਣ ਵਲੋਂ ਸਪਾਂਸਰ ਸੰਸਕ੍ਰਿਤ ਸਕਾਲਰਸ਼ਿਪ ਹਾਸਲ ਕੀਤਾ ਅਤੇ ਉਸ ਦੀ ਸਿੱਖਿਆ ਮੁਕੰਮਲ ਹੋਣ ਤੇ ਉਸਨੂੰ ਸਰਵੇਖਣ ਵਲੋਂ ਭਰਤੀ ਕਰ ਲਿਆ ਗਿਆ। 

ਹਵਾਲੇ[ਸੋਧੋ]