ਵਾਲੀਬਾਲ ਵਿਸ਼ਵ ਚੈਂਪੀਅਨਸ਼ਿਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਲੀਬਾਲ ਵਿਸ਼ਵ ਚੈਂਪੀਅਨਸ਼ਿਪ
ਖੇਡਵਾਲੀਬਾਲ
ਸਥਾਪਿਕ1949
ਕਮਿਸ਼ਨਰਬ੍ਰਾਜ਼ੀਲ ਬ੍ਰਾਜ਼ੀਲ
ਉਦਘਾਟਨ ਸਮਾਂ1949
ਟੀਮਾਂ ਦੀ ਗਿਣਤੀ24
Continent(ਫੈਡਰੇਸ਼ਨ ਇੰਟਰਨੈਸ਼ਨਲ ਦੇ ਵਾਲੀਬਾਲ)
Most recent champion(s)ਪੁਰਸ਼:  ਪੋਲੈਂਡ (ਦੂਜਾ ਟਾਇਟਲ)
ਮਹਿਲਾਵਾਂ:  ਸੰਯੁਕਤ ਰਾਜ (ਪਹਿਲਾ ਟਾਇਟਲ)
ਖ਼ਿਤਾਬਪੁਰਸ਼:  ਰੂਸ (6 ਟਾਇਟਲ)
ਮਹਿਲਾਵਾਂ:  ਰੂਸ (7 ਟਾਇਟਲ)
ਵੈੱਬਸਾਈਟFIVB Volleyball World Championships

ਵਾਲੀਬਾਲ ਵਿਸ਼ਵ ਚੈਂਪੀਅਨਸ਼ਿਪ ਪੁਰਸ਼ ਅਤੇ ਮਹਿਲਾਵਾਂ ਦਾ ਖੇਡ ਮੁਕਾਬਲਾ ਹੈ। ਇਹ ਅੰਤਰਰਾਸ਼ਟਰੀ ਖੇਡ ਮੁਕਾਬਲਾ ਬਹੁਤ ਪੁਰਾਣਾ ਹੈ। ਇਹ ਖੇਡ ਮੁਕਾਬਲਾ ਵਾਲੀਬਾਲ ਵਿਸ਼ਵ ਕੱਪ ਅਤੇ ਵਿਸ਼ਵ ਲੀਗ ਤੋਂ ਵੱਖਰਾ ਹੈ। ਵਾਲੀਬਾਲ ਵਿਸ਼ਵ ਚੈਂਪੀਅਨਸ਼ਿਪ[1] ਪਹਿਲੀ ਵਾਰ 1949 ਨੂੰ ਹੋਈ। ਵਾਲੀਬਾਲ ਵਿਸ਼ਵ ਚੈਂਪੀਅਨਸ਼ਿਪ ਨੂੰ ਵਾਲੀਬਾਲ ਦੀ ਸਰਵ-ਉੱਚ ਸੰਸਥਾ ਐਫ.ਆਈ.ਵੀ.ਬੀ. (ਫੈਡਰੇਸ਼ਨ ਇੰਟਰਨੈਸ਼ਨਲ ਦੇ ਵਾਲੀਬਾਲ) ਹਰ ਚਾਰ ਸਾਲ ਬਾਅਦ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਕਰਵਾਉਂਦੀ ਹੈ।

ਪੁਰਸ਼ ਮੁਕਾਬਲੇ[ਸੋਧੋ]

ਪੁਰਸ਼ਾਂ ਦੇ ਵਰਗ ਵਿੱਚ ਵਾਲੀਬਾਲ ਵਿਸ਼ਵ ਚੈਂਪੀਅਨਸ਼ਿਪ ਪਹਿਲੀ ਵਾਰ 1949 ਨੂੰ ਚੈਕੋਸਲੋਵਾਕੀਆ ਵਿਖੇ ਹੋਈ ਅਤੇ ਸੋਵੀਅਤ ਯੂਨੀਅਨ ਦੀ ਟੀਮ ਚੈਂਪੀਅਨ ਬਣੀ। ਪੁਰਸ਼ਾਂ ਦੀ ਵਾਲੀਬਾਲ ਵਿਸ਼ਵ ਚੈਂਪੀਅਨਸ਼ਿਪ ਹੁਣ ਤੱਕ ਕੁੱਲ 17 ਵਾਰ ਹੋ ਚੁੱਕੀ ਹੈ। ਇਸ ਚੈਂਪੀਅਨਸ਼ਿਪ ਨੂੰ ਸੋਵੀਅਤ ਯੂਨੀਅਨ ਦੀ ਟੀਮ 6 ਵਾਰ ਜਿੱਤ ਚੁੱਕੀ ਹੈ। ਚੈਕੋਸਲੋਵਾਕੀਆ ਦੀ ਟੀਮ ਨੇ ਇਸ ਚੈਂਪੀਅਨਸ਼ਿਪ ਉੱਪਰ ਦੋ ਵਾਰ ਕਬਜ਼ਾ ਕੀਤਾ। ਜਰਮਨੀ ਦੀ ਟੀਮ ਨੇ ਇਹ ਚੈਂਪੀਅਨਸ਼ਿਪ ਇੱਕ ਵਾਰ 1970 ਨੂੰ ਜਿੱਤੀ। ਪੋਲੈਂਡ ਅਤੇ ਅਮਰੀਕਾ ਦੀਆਂ ਟੀਮਾਂ ਨੇ ਵੀ ਇਹ ਚੈਂਪੀਅਨਸ਼ਿਪ ਇੱਕ-ਇੱਕ ਵਾਰ ਆਪਣੇ ਨਾਂ ਕੀਤੀ। ਇਟਲੀ ਦੀ ਵਾਲੀਬਾਲ ਟੀਮ ਨੇ ਇਸ ਚੈਂਪੀਅਨਸ਼ਿਪ ਵਿੱਚ ਲਗਾਤਾਰ ਤਿੰਨ ਜਿੱਤਾਂ ਦਰਜ ਕਰਦੇ ਹੋਏ ਜੇਤੂ ਤਿੱਕੜੀ ਜਮਾਈ ਅਤੇ ਜਿੱਤਾਂ ਦੀ ਤਿੱਕੜੀ ਜਮਾਉਣ ਵਾਲੀ ਵਿਸ਼ਵ ਦੀ ਪਹਿਲੀ ਟੀਮ ਬਣੀ। ਮੌਜੂਦਾ ਵਿਸ਼ਵ ਚੈਂਪੀਅਨ ਬਰਾਜ਼ੀਲ ਦੀ ਟੀਮ ਵੀ ਜਿੱਤਾਂ ਦੀ ਹੈਟ੍ਰਿਕ ਲਗਾ ਚੁੱਕੀ ਹੈ।

ਮਹਿਲਾਵਾਂ ਮੁਕਾਬਲੇ[ਸੋਧੋ]

ਮਹਿਲਾਵਾਂ ਦੇ ਵਰਗ ਵਿੱਚ ਵਾਲੀਬਾਲ ਵਿਸ਼ਵ ਚੈਂਪੀਅਨਸ਼ਿਪ ਪਹਿਲੀ ਵਾਰ 1952 ਨੂੰ ਰੂਸ ਵਿਖੇ ਹੋਈ ਅਤੇ ਸੋਵੀਅਤ ਯੂਨੀਅਨ ਦੀ ਟੀਮ ਜੇਤੂ ਰਹੀ। ਸੋਵੀਅਤ ਯੂਨੀਅਨ ਦੀ ਮਹਿਲਾਵਾਂ ਦੀ ਵਾਲੀਬਾਲ ਟੀਮ ਨੇ ਪੰਜਵਾਰ ਚੈਂਪੀਅਨਸ਼ਿਪਾਂ ਉੱਪਰ 1952,1956, 1960, 1970 ਅਤੇ 1990 ਕਬਜ਼ਾ ਕੀਤਾ ਹੈ। ਏਸ਼ੀਆਈ ਦੇਸ਼ ਜਪਾਨ ਵੀ ਤਿੰਨ ਵਾਰ 1962,1967 ਅਤੇ 1974, ਕਿਊਬਾ ਦੀ ਟੀਮ ਵੀ ਤਿੰਨ ਵਾਰ, ਚੀਨ ਦੋ ਵਾਰ 1982 ਅਤੇ 1986 ਇਟਲੀ ਨੇ ਇੱਕ ਵਾਰ 2002 ਨੂੰ ਇਹ ਚੈਂਪੀਅਨਸ਼ਿਪ ਜਿੱਤੀ। ਰੂਸ ਦੋ ਵਾਰ ਇਹ ਖਿਤਾਬ 2006 ਅਤੇ 2010 ਨੂੰ ਜਿੱਤ ਚੁੱਕੀ ਹੈ। ਇਸ ਵਾਸਤੇ ਦੁਨੀਆ ਦੀਆਂ 24 ਟੀਮਾਂ ਕੁਆਲੀਫਾਈ ਕਰਦੀਆਂ ਹਨ।

ਤਗਮਾ ਸੂਚੀ[ਸੋਧੋ]

ਮਰਦ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਰੂਸ * 6 3 3 12
2  ਬ੍ਰਾਜ਼ੀਲ 3 2 0 5
3  ਇਟਲੀ 3 1 0 4
4  ਚੈੱਕ ਗਣਰਾਜ ^ 2 4 0 6
5  ਪੋਲੈਂਡ 2 1 0 3
6  ਜਰਮਨੀ # 1 0 1 2
 ਸੰਯੁਕਤ ਰਾਜ 1 0 1 2
8  ਕਿਊਬਾ 0 2 2 4
 ਰੋਮਾਨੀਆ 0 2 2 4
10  ਬੁਲਗਾਰੀਆ 0 1 4 5
11  ਸਰਬੀਆ & 0 1 1 2
12  ਨੀਦਰਲੈਂਡ 0 1 0 1
13  ਜਪਾਨ 0 0 2 2
14  ਅਰਜਨਟੀਨਾ 0 0 1 1
 ਫ਼ਰਾਂਸ 0 0 1 1
ਕੁਲ 18 18 18 54

ਮਹਿਲਾਵਾਂ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਰੂਸ * 7 2 4 13
2  ਜਪਾਨ 3 3 1 7
3  ਕਿਊਬਾ 3 1 0 4
4  ਚੀਨ 2 3 0 5
5  ਸੰਯੁਕਤ ਰਾਜ 1 2 2 5
6  ਇਟਲੀ 1 0 0 1
7  ਬ੍ਰਾਜ਼ੀਲ 0 3 1 4
8  ਪੋਲੈਂਡ 0 1 2 3
9  ਪੇਰੂ 0 1 1 2
10  ਰੋਮਾਨੀਆ 0 1 0 1
11  ਚੈੱਕ ਗਣਰਾਜ ^ 0 0 2 2
 ਦੱਖਣੀ ਕੋਰੀਆ 0 0 2 2
13  ਉੱਤਰੀ ਕੋਰੀਆ 0 0 1 1
 ਸਰਬੀਆ & 0 0 1 1
ਕੁਲ 17 17 17 51

ਹਵਾਲੇ[ਸੋਧੋ]

  1. "Eugene Selznick". International Jewish Sports Hall of Fame. Retrieved August 18, 2011.