ਨਿਰੋਲ ਬਾਦਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਰੋਲ ਬਾਦਸ਼ਾਹੀ ਜਾਂ ਪੂਰਨ ਬਾਦਸ਼ਾਹੀ ਬਾਦਸ਼ਾਹੀ ਸਰਕਾਰ ਦਾ ਉਹ ਰੂਪ ਹੈ ਜਿਸ ਵਿੱਚ ਬਾਦਸ਼ਾਹ ਆਪਣੀ ਪਰਜਾ ਉੱਤੇ ਪੂਰੀ ਜਾਂ ਉੱਕੀ ਤਾਕਤ ਰੱਖਦਾ ਹੈ। ਇੱਕ ਨਿਰੋਲ ਬਾਦਸ਼ਾਹ ਖ਼ੁਦਮੁਖ਼ਤਿਆਰ ਰਾਜ ਅਤੇ ਉਹਦੇ ਲੋਕਾਂ ਉੱਤੇ ਅਸੀਮ ਸਿਆਸੀ ਹਕੂਮਤ ਚਲਾਉਂਦਾ ਹੈ। ਅਜਿਹੀਆਂ ਬਾਦਸ਼ਾਹੀਆਂ ਆਮ ਕਰ ਕੇ ਜੱਦੀ-ਪੁਸ਼ਤੀ ਹੁੰਦੀਆਂ ਹਨ ਪਰ ਕਈ ਵਾਰ ਗੱਦੀ ਦੇਣ ਦੇ ਹੋਰ ਤਰੀਕੇ ਵੀ ਮਿਲਦੇ ਹਨ। ਇਹ ਸੰਵਿਧਾਨਕ ਬਾਦਸ਼ਾਹੀ ਤੋਂ ਅੱਡ ਹੁੰਦੀ ਹੈ ਜਿਸ ਵਿੱਚ ਬਾਦਸ਼ਾਹ ਦੀ ਤਾਕਤ ਉੱਤੇ ਕਿਸੇ ਸੰਵਿਧਾਨ ਦਾ ਕਨੂੰਨੀ ਬੰਨਾ ਹੁੰਦਾ ਹੈ।[1]

ਹਵਾਲੇ[ਸੋਧੋ]

  1. Jerome Blum et al., The European World (1970) 1:267-68