ਭਾਗਿਆਵਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਗਿਅਵਤੀ ਪੰਡਤ ਸ਼ਰਧਾ ਰਾਮ ਫਿਲੌਰੀ ਦਾ ਲਿਖਿਆ ਹਿੰਦੀ ਨਾਵਲ ਹੈ। ਇਸ ਦੀ ਰਚਨਾ 1887 ਵਿੱਚ ਹੋਈ ਸੀ। ਇਸਨੂੰ ਹਿੰਦੀ ਦਾ ਸਭ ਤੋਂ ਪਹਿਲਾਂ ਨਾਵਲ ਹੋਣ ਦਾ ਗੌਰਵ ਪ੍ਰਾਪਤ ਹੈ।[1] ਇਸ ਦੀ ਰਚਨਾ ਮੁੱਖ ਤੌਰ 'ਤੇ ਅੰਮ੍ਰਿਤਸਰ ਵਿੱਚ ਹੋਈ ਸੀ ਅਤੇ 1888 ਵਿੱਚ ਇਹ ਪ੍ਰਕਾਸ਼ਿਤ ਹੋਇਆ। ਇਸ ਨਾਵਲ ਦੀ ਪਹਿਲੀ ਸਮਿਖਿਆ ਅਪਰੈਲ 1887 ਵਿੱਚ ਹਿੰਦੀ ਦੀ ਮਾਸਿਕ ਪਤ੍ਰਿਕਾ ਪ੍ਰਦੀਪ ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਪੰਜਾਬ ਸਹਿਤ ਦੇਸ਼ ਦੇ ਕਈ ਰਾਜਾਂ ਦੇ ਸਕੂਲਾਂ ਵਿੱਚ ਕਈ ਸਾਲਾਂ ਤੱਕ ਸਲੇਬਸ ਦਾ ਹਿੱਸਾ ਰਿਹਾ ਹੈ।

ਰੂਪ ਰੇਖਾ[ਸੋਧੋ]

ਇਸ ਨਾਵਲ ਵਿੱਚ ਉਹਨਾਂ ਨੇ ਕਾਸ਼ੀ ਦੇ ਇੱਕ ਪੰਡਤ ਉਮਾਦੱਤ ਦੀ ਧੀ ਭਗਵਤੀ ਦੇ ਕਿਰਦਾਰ ਦੇ ਮਾਧਿਅਮ ਨਾਲ ਬਾਲ ਵਿਆਹ ਉੱਤੇ ਜ਼ਬਰਦਸਤ ਚੋਟ ਕੀਤੀ ਹੈ। ਇਸ ਨਾਵਲ ਵਿੱਚ ਉਹਨਾਂ ਨੇ ਭਾਰਤੀ ਇਸਤਰੀ ਦੀ ਹਾਲਤ ਅਤੇ ਉਸ ਦੇ ਅਧਿਕਾਰਾਂ ਨੂੰ ਲੈ ਕੇ ਕ੍ਰਾਂਤੀਵਾਦੀ ਵਿਚਾਰ ਪੇਸ਼ ਕੀਤੇ।[2] ਇਹ ਨਾਵਲ ਇਸਤਰੀਆਂ ਵਿੱਚ ਜਾਗ੍ਰਤੀ ਲਿਆਉਣ ਦੇ ਉਦੇਸ਼ ਨਾਲ ਲਿਖਿਆ ਗਿਆ ਸੀ। ਇਸ ਦੀ ਮੁੱਖ ਪਾਤਰ ਇੱਕ ਇਸਤਰੀ ਹੈ।

ਹਵਾਲੇ[ਸੋਧੋ]

  1. Previously, Lala Sri Niwas had been credited with this achievement; his Priksha Guru was written in 1902.
  2. http://www.tribuneindia.com/2005/20050317/aplus.htm#1