ਮਕਰਾਸਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਕਰਾਸਣ ਯੋਗ ਦਾ ਆਸਣ ਹੈ ਜੋ ਥਕਾਵਟ ਨੂੰ ਦੂਰ ਕਰ ਕੇ ਸਾਨੂੰ ਆਰਾਮ ਦਿੰਦਾ ਹੈ। ਮਕਰ ਦਾ ਅਰਥ ਮਗਰਮੱਛ ਹੈ। ਇਸ ਯੋਗ ਦੇ ਆਸਣ ਸਵੇਰੇ ਖਾਲੀ ਪੇਟ ਜਾਂ ਖਾਣਾ ਖਾਣ ਤੋਂ ਤਿੰਨ-ਚਾਰ ਘੰਟੇ ਬਾਅਦ ਕਿਸੇ ਵੀ ਸਮੇਂ ਕਰਨਾ ਚਾਹੀਦਾ ਹੈ। ਇਸ ਆਸਣ ਨੂੰ ਗਰਭ ਅਵਸਥਾ ਵਿੱਚ ਨਾ ਕੀਤਾ ਜਾਵੇ।[1]

ਵਿਧੀ[ਸੋਧੋ]

ਮੂਧੇ ਲੇਟ ਜਾਓ। ਲੱਤਾਂ ਦੀ ਆਪਸ ਵਿੱਚ ਇੱਕ ਤੋਂ ਦੋ ਫੁੱਟ ਦੀ ਦੂੁਰੀ ਬਣਾਓ। ਪੈਰਾਂ ਦੇ ਪੰਜੇ ਬਾਹਰ ਵੱਲ ਸੱਜਾ ਸੱਜੇ ਪਾਸੇ, ਖੱਬਾ ਖੱਬੇ ਪਾਸੇ ਕਰੋ। ਇਸ ਦੇ ਨਾਲ ਹੀ ਖੱਬੇ ਹੱਥ ਨੂੰ ਸੱਜੇ ਡੌਲੇ ਉੱਪਰ ਰੱਖ ਲਵੋ ਅਤੇ ਸੱਜੇ ਹੱਥ ਨੂੰ ਖੱਬੇ ਡੌਲੇ ਉੱਪਰ ਰੱਖ ਲਵੋ। ਇਸ ਤਰ੍ਹਾਂ ਕਰਦੇ ਹੋਏ ਆਪਣੇ ਮੱਥੇ ਨੂੰ ਬਾਹਾਂ ਉੱਪਰ ਰੱਖ ਲਵੋ। ਹੁਣ ਤਿੰਨ ਚਾਰ ਲੰਮੇ-ਲੰਮੇ ਸਾਹ ਲਵੋ ਅਤੇ ਛੱਡਦੇ ਰਹੋ। ਉਸ ਤੋਂ ਬਾਅਦ ਆਰਾਮ ਨਾਲ ਸਾਹ ਲੈਂਦੇ ਰਹੋ। ਇਸ ਆਸਣ ਵਿੱਚ ਅਸੀਂ 5 ਤੋਂ 10 ਮਿੰਟ ਵਿੱਚ ਰਹਿ ਸਕਦੇ ਹਾਂ।

ਲਾਭ[ਸੋਧੋ]

  • ਇਸ ਆਸਣ ਨਾਲ ਸਰੀਰਕ ਅਤੇ ਮਾਨਸਿਕ ਥਕਾਵਟ ਦੂਰ ਹੋ ਜਾਂਦੀ ਹੈ।
  • ਇਸ ਆਸਣ ਦੇ ਕਰਨ ਨਾਲ ਦਿਮਾਗ ਤੰਦਰੁਸਤ ਹੋ ਜਾਂਦਾ ਹੈ।
  • ਇਸ ਆਸਣ ਸਾਡਾ ਤਣਾਓ ਦੂਰ ਕਰਦਾ ਹੈ।
  • ਇਸ ਆਸਣ ਦੇ ਕਰਨ ਨਾਲ ਪਿੱਠ ਦੀ ਮੁਰੰਮਤ ਹੁੰਦੀ ਹੈ।

ਹਵਾਲੇ[ਸੋਧੋ]

  1. "Yoga Point - Makarasana". Retrieved 2011-04-09.