ਮਣੀਕਾ ਬਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਣੀਕਾ ਬਤਰਾ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1995-06-15) 15 ਜੂਨ 1995 (ਉਮਰ 28)
ਦਿੱਲੀ, ਭਾਰਤ
ਕੱਦ1.8 m (5 ft 11 in) (2016)
ਭਾਰ67 kg (148 lb) (2014)

ਮਣੀਕਾ ਬਤਰਾ (ਜਨਮ 15 ਜੂਨ 1995) ਭਾਰਤੀ ਟੇਬਲ ਟੈਨਿਸ ਖਿਡਾਰੀ ਹੈ। ਜੂਨ, 2016 ਅਨੁਸਾਰ ਮਣੀਕਾ ਭਾਰਤ ਦੀ ਸਰਵੋਤਮ ਟੇਬਲ ਟੈਨਿਸ ਖਿਡਾਰੀ ਹੈ ਅਤੇ ਵਿਸ਼ਵ ਦੀ 115ਵੀਂ ਰੈਂਕ ਦੀ ਖਿਡਾਰੀ ਹੈ।[1]

ਸ਼ੁਰੂਆਤੀ ਜਿੰਦਗੀ[ਸੋਧੋ]

ਬਤਰਾ ਦਾ ਜਨਮ 15 ਜੂਨ 1995 ਨੂੰ ਹੋਇਆ ਸੀ। ਉਹ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਹੈ।[2] ਉਹ ਦਿੱਲੀ ਦੇ ਨਰਾਇਣ ਖੇਤਰ ਦੀ ਰਹਿਣ ਵਾਲੀ ਹੈ[3] ਅਤੇ ਉਸਨੇ ਚਾਰ ਸਾਲ ਦੀ ਉਮਰ ਵਿੱਚ ਟੇਬਲ ਟੈਨਿਸ ਖੇਡਣੀ ਸ਼ੁਰੂ ਕਰ ਦਿੱਤੀ ਸੀ।[4] ਉਸਦੀ ਵੱਡੀ ਭੈਣ ਆਂਚਲ ਅਤੇ ਵੱਡਾ ਭਰਾ ਸਾਹਿਲ ਵੀ ਟੇਬਲ ਟੈਨਿਸ ਖੇਡਦੇ ਹਨ।[5] ਉਸਦੀ ਭੈਣ ਨੇ ਹੀ ਬਤਰਾ ਨੂੰ ਟੇਬਲ ਟੈਨਿਸ ਖੇਡਣ ਲਈ ਪ੍ਰੇਰਿਤ ਕੀਤਾ ਸੀ।[6] ਅੰਡਰ-8 ਵਿੱਚ ਰਾਜ ਪੱਧਰ 'ਤੇ ਮੈਚ ਜਿੱਤਣ ਤੋਂ ਬਾਅਦ ਬਤਰਾ ਨੇ ਕੋਚ ਸੰਦੀਪ ਗੁਪਤਾ ਤੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਸਦੇ ਕੋਚ ਨੇ ਉਸਨੂੰ ਹੰਸ ਰਾਜ ਮਾਡਲ ਸਕੂਲ ਵਿੱਚ ਦਾਖ਼ਲਾ ਲੈਣ ਲਈ ਅਤੇ ਉਥੋਂ ਦੀ ਅਕੈਡਮੀ ਵਿੱਚ ਸ਼ਾਮਿਲ ਹੋਣ ਲਈ ਕਿਹਾ ਸੀ। ਉਸਨੇ ਕੋਚ ਦੇ ਕਹੇ ਅਨੁਸਾਰ ਇਸ ਅਕੈਡਮੀ ਵਿੱਚ ਦਾਖ਼ਲਾ ਲੈ ਲਿਆ।[5]

ਇਸ ਤੋਂ ਇਲਾਵਾ ਬਤਰਾ ਨੂੰ ਮਾਡਲ ਬਣਨ ਦੇ ਵੀ ਕਈ ਤੋਹਫ਼ੇ ਮਿਲੇ ਸਨ।[7] ਜਦੋਂ ਬਤਰਾ 16 ਸਾਲ ਦੀ ਸੀ ਤਾਂ ਉਸ ਨੇ ਸਵੀਡਨ ਦੀ ਪੀਟਰ ਕਾਰਲਸਨ ਸਕਾਲਰਸ਼ਿਪ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਸਕਾਲਰਸ਼ਿਪ ਟੇਬਲ ਟੈਨਿਸ ਦੇ ਖਿਡਾਰੀਆਂ ਨਾਲ ਸੰਬੰਧਤ ਸੀ, ਭਾਵ ਕਿ ਇਸ ਵਿੱਚ ਟੇਬਲ-ਟੈਨਿਸ ਦੀ ਸਿਖਲਾਈ ਦਿੱਤੀ ਜਾਣੀ ਸੀ।[8] ਉਸਨੇ ਯਿਸ਼ੂ ਅਤੇ ਮੈਰੀ ਕਾਲਜ ਵਿੱਚ ਦਾਖ਼ਲਾ ਲਿਆ, ਪਰ ਚੁਣੇ ਜਾਣ ਤੋਂ ਬਾਅਦ ਉਸਨੇ ਇੱਕ ਸਾਲ ਬਾਅਦ ਪੜ੍ਹਾਈ ਛੱਡ ਦਿੱਤੀ ਤਾਂਕਿ ਉਹ ਆਪਣਾ ਪੂਰਾ ਧਿਆਨ ਖੇਡ 'ਤੇ ਲਾ ਸਕੇ।[9]

ਕੈਰੀਅਰ[ਸੋਧੋ]

2011 ਵਿੱਚ, ਬਤਰਾ ਨੇ ਅੰਡਰ-21 ਸ਼੍ਰੇਣੀ ਦੇ ਚਿਲੀ ਓਪਨ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।[4] ਉਹ 2014 ਕਾਮਨਵੈਲਥ ਖੇਡਾਂ ਦੇ ਜੋ ਕਿ ਗਲਾਸਗੋ, ਭਾਰਤ ਵਿੱਚ ਹੋਈਆਂ ਸਨ, ਵਿੱਚ ਕੁਆਟਰਫਾਈਨਲ ਤੱਕ ਗਈ ਸੀ[5] ਅਤੇ ਇਸੇ ਤਰ੍ਹਾਂ 2014 ਏਸ਼ੀਆਈ ਖੇਡਾਂ ਵਿੱਚ। 2015 ਕਾਮਨਵੈਲਥ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਬਤਰਾ ਨੇ ਤਿੰਨ ਤਮਗੇ ਜਿੱਤੇ ਸਨ,[6] ਚਾਂਦੀ ਦਾ ਤਮਗਾ ਮਹਿਲਾ ਈਵੈਂਟ ਵਿੱਚ (ਅੰਕਿਤਾ ਦਾਸ ਅਤੇ ਮੌਮਾ ਦਾਸ ਨਾਲ), ਇਸੇ ਤਰ੍ਹਾਂ ਡਬਲਜ਼ ਈਵੈਂਟ ਵਿੱਚ ਚਾਂਦੀ ਦਾ ਤਮਗਾ (ਅੰਕਿਤਾ ਦਾਸ ਨਾਲ) ਅਤੇ ਮਹਿਲਾ ਸਿੰਗਲ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਸੀ।[10]

2016 ਦੱਖਣੀ ਏਸ਼ੀਆਈ ਖੇਡਾਂ ਵਿੱਚ ਬਤਰਾ ਨੇ ਤਿੰਨ ਸੋਨੇ ਦੇ ਤਮਗੇ ਜਿੱਤੇ ਸਨ,[11] ਮਹਿਲਾ ਡਬਲਜ਼ (ਪੂਜਾ ਸਹਾਸ੍ਰਾਬੁਧੇ ਨਾਲ), ਮਿਕਸ ਡਬਲਜ਼ ਈਵੈਂਟ (ਐਂਥਨੀ ਅਮਲਰਾਜ ਨਾਲ) ਅਤੇ ਮਹਿਲਾ ਟੀਮ ਈਵੈਂਟ (ਮੌਮਾ ਦਾਸ ਅਤੇ ਸ਼ਿਮਨੀ ਕੁਮਾਰਸੇਨ ਨਾਲ)। ਬਤਰਾ ਨੇ ਆਪਣਾ ਇਸ ਸਾਲ ਦਾ ਚੌਥਾ ਸੋਨੇ ਦਾ ਤਮਗਾ ਮੌਮਾ ਦਾਸ ਕੋਲੋਂ ਸਿੰਗਲਜ਼ ਈਵੈਂਟ ਵਿੱਚ ਹਾਰ ਕੇ ਗੁਆ ਲਿਆ ਸੀ।[12] ਅਪ੍ਰੈਲ 2016 ਵਿੱਚ ਬਤਰਾ ਨੇ ਦੱਖਣੀ ਏਸ਼ੀਆ ਗਰੁੱਪ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ 2016 ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕੀਤਾ ਸੀ।[13] ਪਰ 2016 ਓਲੰਪਿਕ ਖੇਡਾਂ ਵਿੱਚ ਬਤਰਾ, ਪੋਲੈਂਡ ਦੀ ਖਿਡਾਰਨ ਤੋਂ ਹਾਰ ਕੇ ਪਹਿਲੇ ਹੀ ਦੌਰ ਵਿੱਚ ਬਾਹਰ ਹੋ ਗਈ ਸੀ।[14]

ਹਵਾਲੇ[ਸੋਧੋ]

  1. "BATRA Manika (IND) - WR List 6/2016". ITTF. Archived from the original on 17 ਅਗਸਤ 2016. Retrieved 7 August 2016. {{cite web}}: Unknown parameter |dead-url= ignored (help)
  2. Judge, Shahid (3 July 2016). "India's table tennis hope for Rio 2016 Olympics – Manika Batra". The Indian Express. Retrieved 6 July 2016.
  3. "Paddler Manika Batra completes hat-trick of gold medals at South Asian Games". News18. 10 February 2016. Retrieved 4 July 2016.
  4. 4.0 4.1 "Manika Batra: the new hope of the nation". The Hindu. 21 August 2011. Retrieved 28 June 2016.
  5. 5.0 5.1 5.2 Sen, Debayan (27 July 2016). "Manika Batra looks to Rio and beyond". ESPN.in. Retrieved 2 August 2016.
  6. 6.0 6.1 Ghoshal, Shuvro (11 February 2016). "Interview with Manika Batra: "I don't want to go to Rio Olympics and return without a medal"". Yahoo!. Retrieved 4 July 2016.
  7. "Manika Batra". Glasgow 2014. Archived from the original on 18 ਜੂਨ 2016. Retrieved 28 June 2016.
  8. Judge, Shahid (18 December 2015). "Improved fitness key to Manika Batra's consistency". The Indian Express. Retrieved 28 June 2016.
  9. Patra, Pratyush (6 May 2016). "Delhi love & Rio talk before Olympics". The Times of India. Retrieved 6 July 2016.
  10. Keerthivasan, K. (21 December 2015). "Singapore sweeps singles titles". The Hindu. Retrieved 6 July 2016.
  11. "Rio Zone – Manika Batra: Nation's new hope". Pune Mirror. 1 June 2016. Retrieved 28 June 2016.
  12. "South Asian Games: India clean sweeps 12 medals in Table Tennis". Ten Sports. 10 February 2016. Retrieved 6 July 2016.
  13. "Table Tennis: Soumyajit Ghosh, Manika Batra book Rio Olympics berths with victories in Asian Qualifiers". DNA India. 14 April 2016. Retrieved 28 June 2016.
  14. "Rio Olympics 2016: Mouma Das, Manika Batra lose as Indian women's challenge in table tennis ends". First Post. 6 August 2016. Retrieved 8 August 2016.

ਬਾਹਰੀ ਕੜੀਆਂ[ਸੋਧੋ]