ਵਿਸ਼ਵ ਧਰਮ ਸੰਸਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਕਾਗੋ ਦੀ ਵਿਸ਼ਵ ਧਰਮ ਮਹਾਸਭਾ, 1893

ਵਿਸ਼ਵ ਧਰਮ ਮਹਾਸਭਾ (Parliament of the Worlds Religions) ਦੇ ਨਾਮ ਤੇ ਕਈ ਸਭਾਵਾਂ ਹੋਈਆਂ ਹਨਜਿਹਨਾਂ ਵਿੱਚ 1893 ਦੀ ਸ਼ਿਕਾਗੋ ਦੀ ਵਿਸ਼ਵ ਧਰਮ ਮਹਾਸਭਾ ਸਭ ਤੋਂ ਚਰਚਿਤ ਹੈ ਜਿਸ ਵਿੱਚ ਸੰਸਾਰ ਦੇ ਸਾਰੇ ਧਰਮਾਂ ਦੇ ਵਿੱਚ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਗਈ।

ਇਤਿਹਾਸ[ਸੋਧੋ]

1893 ਦੀ ਵਿਸ਼ਵ ਧਰਮ ਸੰਸਦ[ਸੋਧੋ]

ਸਵਾਮੀ ਵਿਵੇਕਾਨੰਦ ਸ਼ਿਕਾਗੋ ਦੀ ਵਿਸ਼ਵ ਧਰਮ ਮਹਾਸਭਾ, (ਸਤੰਬਰ 1893) ਦੌਰਾਨ।ਮੰਚ ਤੇ ਬੈਠੇ ਹਨ (ਖੱਬੇ ਤੋਂ ਸੱਜੇ) ਵੀਰਚੰਦ ਗਾਂਧੀ, ਧਰਮਪਾਲ, ਸਵਾਮੀ ਵਿਵੇਕਾਨੰਦ[1]

1492 ਵਿੱਚ ਕੋਲੰਬਸ ਦੇ ਨਿਊ ਵਰਲਡ ਪਹੁੰਚਣ ਦੀ 400ਵੀਂ ਵਰ੍ਹੇਗੰਢ ਮਨਾਉਣ ਲਈ 1893 ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਕੋਲੰਬੀਅਨ ਵਿਸ਼ਵ ਮੇਲਾ ਹੋਇਆ ਸੀ, ਜਿਸਦਾ ਦਾ ਮੁੱਖ ਉਦੇਸ਼ ਮਨੁੱਖ ਦੀਆਂ ਪ੍ਰਾਪਤੀਆਂ ਦੀ ਨੁਮਾਇਸ਼ ਸੀ। ਇਸ ਲਈ ਬਹੁਤ ਸਾਰੇ ਲੋਕ ਸ਼ਿਕਾਗੋ ਆ ਰਹੇ ਸਨ। ਇਸ ਬੇਮਿਸਾਲ ਇਕੱਠ ਦਾ ਫਾਇਦਾ ਲੈਣ ਲਈ ਕਈ ਮਹਾਸਭਾਵਾਂ ਅਤੇ ਸੰਸਦਾਂ ਵੀ ਬੁਲਾ ਲਈਆਂ ਗਈਆਂ। ਵਿਸ਼ਵ ਧਰਮ ਸੰਸਦ ਵੀ ਇਨ੍ਹਾਂ ਵਿੱਚੋਂ ਇੱਕ ਤੇ ਸਭ ਤੋਂ ਵੱਡੀ ਸੀ।[2]

ਹਵਾਲੇ[ਸੋਧੋ]

  1. "Chicago, September, 1893 on the platform". vivekananda.net.
  2. McRae, John R. (1991). "Oriental Verities on the American Frontier: The 1893 World's Parliament of Religions and the Thought of Masao Abe". Buddhist-Christian Studies. University of Hawai'i Press. 11: 7–36. doi:10.2307/1390252. JSTOR 1390252.