ਸ਼ਰੀਂਹ ਵਾਲਾ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਰੀਂਹ ਵਾਲਾ ਬਰਾੜ
ਸ਼ਰੀਂਹਵਾਲਾ ਬਰਾੜ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਫ਼ਿਰੋਜ਼ਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • ਖੇਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਫ਼ਿਰੋਜ਼ਪੁਰ
ਵੈੱਬਸਾਈਟwww.ajitwal.com

ਪਿੰਡ ਸ਼ਰੀਂਹ ਵਾਲਾ ਬਰਾੜ ਫ਼ਿਰੋਜ਼ਪੁਰ ਵਿੱਚ ਹੈ। ਇਹ ਪਿੰਡ ਗੁਰੂ ਹਰਸਹਾਏ ਜੰਡ ਸਾਹਿਬ ਰੋਡ ਤੇ ਸਥਿਤ ਹੈ। ਇਹ ਗੁਰੂ ਹਰਸਹਾਏ ਤੋਂ ਸੱਤ ਕਿਲੋਮੀਟਰ ਪੂਰਬ ਵੱਲ ਹੈ। ਪਿੰਡ ਵਿੱਚ ਇੱਕ ਲਾਇਬ੍ਰੇਰੀ ਸਥਿਤ ਅਤੇ ਸਰਕਾਰੀ ਹਾਈ ਸਕੂਲ ਹੈ। ਇਸ ਪਿੰਡ ਦਾ ਇਤਿਹਾਸ ਬਾਬਾ ਚੈਨ ਸਿੰਘ ਜੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਜੋ ਪਿੰਡ ਹਰੀ ਕੇ ਕਲਾਂ (ਵੱਡੇ ਹਰੀ ਕੇ) ਜ਼ਿਲ੍ਹਾਂ ਮੁਕਤਸਰ ਤੋਂ ਆਏ ਸੀ। ਇਸ ਪਿੰਡ ਦਾ ਨਾਂ ਇਥੇ ਬਹੁਤ ਵੱਡੇ ਸ਼ਰੀਂਹ ਦੇ ਰੁੱਖ ਤੋਂ ਪਿਆ ਮੰਨਿਆਂ ਜਾਂਦਾ ਹੈ, ਜੋ ਇੱਕ ਵੱਡੇ ਛੱਪੜ ਕੰਢੇ ਸੀ, (ਛੱਪੜ ਅੱਜ ਵੀ ਮੌਜੂਦ ਹੈ ਲੱਗਭਗ ਛੇ ਏਕੜ ਵਿੱਚ)ਇਸ ਪਿੰਡ ਨੂੰ ਤਿੰਨ ਜਿਲ੍ਹਿਆਂ ਦੀ (ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲ੍ਹਾਕਾ ਅਤੇ ਫਰੀਦਕੋਟ) ਹੱਦ ਲੱਗਦੀ ਹੈ।