ਰੋਮਨ ਪਰੋਪਕਾਰੀ ਦਿਆਲਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Roman Charity, by Bernardino Mei

ਰੋਮਨ ਪਰੋਪਕਾਰੀ ਦਿਆਲਤਾ (English Roman Charity; Latin Caritas romana; Italian Carità Romana;), ਪੇਰੋ,ਨਾਮ ਦੀ ਇੱਕ ਐਸੀ ਰੋਮਨ ਔਰਤ ਦੀ ਬੇਮਿਸਾਲ ਗਾਥਾ ਹੈ ਜੋ ਆਪਣੇ ਪਿਓ (ਰਾਜਾ ਸਿਮੋਨ) ਨੂੰ ਪਰਦੇ ਨਾਲ ਆਪਣਾ ਦੁੱਧ ਪਿਆ ਕੇ ਜਿੰਦਾਂ ਰਖਦੀ ਹੈ ਜਿਸ ਨੂੰ ਕਿ ਸਜਾ ਵਜੋਂ ਭੁੱਖ ਨਾਲ ਮਰਨ ਲਈ ਨਜ਼ਰਬੰਦ ਕੀਤਾ ਹੋਇਆ ਸੀ। ਇਸ ਦਾ ਜੇਲ ਦੇ ਕਰਮਚਾਰੀਆਂ ਨੂੰ ਪਤਾ ਵੀ ਲੱਗ ਜਾਂਦਾ ਹੈਂ ਪਰ ਪੇਰੋ ਦੀ ਨਿਰਸੁਆਰਥਤਾ ਅਤੇ ਦਿਆਲਤਾ ਉਹਨਾਂ ਨੂੰ ਬੇਹਦ ਪ੍ਰਭਾਵਤ ਕਰ ਦਿੰਦੀ ਹੈ ਅਤੇ ਉਸ ਦੇ ਪਿਤਾ ਨੂੰ ਰਿਹਾਈ ਮਿਲ ਜਾਂਦੀ ਹੈ। [1] ਇਹ ਗਾਥਾ ਪ੍ਰਾਚੀਨ ਰੋਮਨ ਇਤਿਹਾਸਕਾਰ ਵਲੇਰੀਅਸ ਮੈਕਸੀਮਸ ਨੇ 9 ਯਾਦਗਾਰੀ ਰੋਮਨ ਕਥਾ ਕਹਾਣੀਆਂ ਦੀਆਂ ਕਿਤਾਬਾਂ ਵਿੱਚ ਦਰਜ ਕੀਤੀ ਹੋਈ ਹੈ (Nine Books of Memorable Acts and Sayings of the Ancient Romans) ਅਤੇ ਬਜੁਰਗਾਂ ਦਾ ਆਦਰ (filial piety) ਕਰਨ ਵਾਲੇ ਰੋਮਨ ਦੇ ਬਿੰਬ ਵਜੋਂ ਪੇਸ਼ ਕੀਤੀ ਜਾਂਦੀ ਹੈ। ਇਸ ਭਾਵਨਾ ਨੂੰ ਪਰਉਪਕਾਰ ਦੀ ਮੂਰਤੀ ਦੀ ਦੇਵੀ ਦੇ ਰੂਪ ਵਿੱਚ ਵੀ ਚਿਤਰਿਆ ਹੋਇਆ ਹੈ[2] ਜੋ ਕਿ ਰੋਮਨ ਚੈਰੀਟੀ (Roman Charity) ਦੇ ਨਾਮ ਨਾਲ ਜਾਣੀ ਜਾਂਦੀ ਹੈ।

ਕਲਾਤਮਕ ਪੇਸ਼ਕਾਰੀ[ਸੋਧੋ]

17 ਵੀ ਅਤੇ 18 ਵੀਂ ਸਦੀ ਦੇ ਕਈ ਯੂਰਪੀਅਨ ਚਿਤ੍ਰਕਾਰਾਂ ਨੇ ਇਸ ਕਹਾਣੀਆਂ ਨੂੰ ਚਿਤਰਿਆ ਹੈ। 1973 ਵਿੱਚ ਬਣੀ ਇੱਕ ਅੰਗਰੇਜ਼ੀ ਫਿਲਮ 0 ਲੱਕੀ ਮੈਨ! (O Lucky Man!) ਵਿੱਚ ਵੀ ਇਸ ਕਹਾਣੀ ਦੇ ਸੀਨ ਦਾ ਹਵਾਲਾ ਦਿੱਤਾ ਗਿਆ ਹੈ।[3]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "Iconographical sources of nursing and nursing gestures in Christian cultures," Darkfiber.com, last visited 29 March 2006
  2. Mary Beagon, The Elder Pliny on the Human Animal: Natural History Book 7 (Oxford University Press, 2005), p. 314 online.
  3. http://www.imdb.com/title/tt0070464/synopsis?ref_=tt_stry_pl