ਕੁਦਰਤੀ ਇਤਿਹਾਸ ਦਾ ਅਜਾਇਬਘਰ (ਵਿਆਨਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਦਰਤੀ ਇਤਿਹਾਸ ਦਾ ਅਜਾਇਬਘਰ
Naturhistorisches Museum
Map
ਸਥਾਪਨਾbetween 1872 and 1889
ਟਿਕਾਣਾਵਿਆਨਾ, ਆਸਟਰੀਆ
ਨਿਰਦੇਸ਼ਕਕਰਿਸ਼ਚੀਅਨ ਕੋਏਬਰਲ
ਵੈੱਬਸਾਈਟnhm-wien.ac.at/en

ਕੁਦਰਤੀ ਇਤਿਹਾਸ ਦਾ ਅਜਾਇਬਘਰ (ਜਰਮਨ: Naturhistorisches Museum) ਵਿਆਨਾ, ਆਸਟਰੀਆ[1][2] ਵਿਖੇ ਸਥਿਤ ਇੱਕ ਬਹੁਤ ਵੱਡਾ ਅਜਾਇਬਘਰ ਹੈ ਜੋ ਕੁਦਰਤੀ ਇਤਿਹਾਸ ਨਾਲ ਸਬੰਧਿਤ ਹੈ। ਅਜਾਇਬਘਰ ਦੀ ਵੈੱਬਸਾਈਟ ਉੱਤੇ ਤਸਵੀਰਾਂ ਰਾਹੀਂ ਅਜਾਇਬਘਰ ਦੀ ਸੈਰ ਕੀਤੀ ਜਾ ਸਕਦੀ ਹੈ।[2]

ਅਜਾਇਬਘਰ ਵਿੱਚ ਮੌਜੂਦ ਇਤਿਹਾਸਕ ਕਲਾ-ਕਿਰਤਾਂ ਦਾ ਇਕੱਤਰੀਕਰਨ 250 ਪਹਿਲਾਂ ਸ਼ੁਰੂ ਹੋਈ ਗਿਆ।[1] ਅੱਜ ਇਹਦੀ ਸਾਰੀ ਕਲੈਕਸ਼ਨ 8,700 ਵਰਗ ਮੀਟਰ ਦੇ ਖੇਤਰ ਵਿੱਚ ਹੈ।

2011 ਦੇ ਅਨੁਸਾਰ ਅਜਾਇਬਘਰ ਵਿੱਚ ਤਕਰੀਬਨ 3 ਕਰੋੜ ਵਸਤਾਂ ਮੌਜੂਦ ਹਨ ਅਤੇ ਇਹ ਗਿਣਤੀ ਵਧਦੀ ਜਾ ਰਹੀ ਹੈ। ਇਹਨਾਂ ਤੋਂ ਬਿਨਾਂ 2.5 ਕਰੋੜ ਹੋਰ ਅਜਿਹੀਆਂ ਵਸਤਾਂ ਹਨ ਜਿਹਨਾਂ ਉੱਤੇ ਇਹਨਾਂ ਦੇ 60 ਤੋਂ ਵੱਧ ਵਿਗਿਆਨੀ ਕੰਮ ਕਰਦੇ ਹਨ। ਇਹਨਾਂ ਦੀ ਖੋਜ ਦੇ ਮੁੱਖ ਖੇਤਰ ਸੂਰਜੀ ਸਿਸਟਮ ਦਾ ਮੁੱਢ, ਜਨੌਰਾਂ-ਪੌਦਿਆਂ ਦੇ ਵਿਕਾਸ, ਮਨੁੱਖੀ ਵਿਕਾਸ, ਅਤੇ ਪੂਰਵ ਇਤਿਹਾਸਕ ਪਰੰਪਰਾਵਾਂ ਅਤੇ ਰਸਮਾਂ ਹਨ।[1]

ਇਤਿਹਾਸ[ਸੋਧੋ]

ਅਜਾਇਬਘਰ ਦਾ ਇੱਕ ਹਾਲ।

ਇਸ ਅਜਾਇਬਘਰ ਦੀ ਇਮਾਰਤ ਕਲਾ ਅਜਾਇਬਘਰ (ਵਿਆਨਾ) ਦੇ ਨਾਲ 1889 ਵਿੱਚ ਖੋਲ੍ਹੀ ਗਈ। ਇਹ ਦੋਵੇਂ ਅਜਾਇਬਘਰ ਇੱਕ ਦੂਜੇ ਦੇ ਆਹਮਣੇ-ਸਾਹਮਣੇ ਹਨ ਅਤੇ ਇਹਨਾਂ ਦੀ ਬਾਹਰੀ ਦਿੱਖ ਇੱਕੋ ਜਿਹੀ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 (German) NHM-Wien-overview, "Museum of Natural History in Vienna" (overview), Naturhistorisches Museum Wien, 2011. ਹਵਾਲੇ ਵਿੱਚ ਗਲਤੀ:Invalid <ref> tag; name "NotesNM" defined multiple times with different content
  2. 2.0 2.1 NHM-Wien-preview-English, "Museum of Natural History in Vienna" (English overview), Naturhistorisches Museum Wien, 2011.

ਬਾਹਰੀ ਲਿੰਕ[ਸੋਧੋ]