ਸਮੱਗਰੀ 'ਤੇ ਜਾਓ

ਬੋਰਿਸ ਪੋਲੇਵੋਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੋਰਿਸ ਨਿਕੋਲਾਏਵਿੱਚ ਪੋਲੇਵੋਈ
ਬੋਰਿਸ ਨਿਕੋਲਾਏਵਿੱਚ ਪੋਲੇਵੋਈ
ਜਨਮ
ਬੋਰਿਸ ਨਿਕੋਲਾਏਵਿੱਚ ਪੋਲੇਵੋਈ

17 March [ਪੁ.ਤ. 4 March] 1908
ਮਾਸ੍ਕੋ, ਰਸੀਅਣ ਸਾਮਰਾਜ
ਮੌਤ12 ਜੁਲਾਈ 1981
ਮਾਸ੍ਕੋ, ਯੂ ਸ ਰ
ਜ਼ਿਕਰਯੋਗ ਕੰਮਇੱਕ ਅਸਲ ਆਦਮੀ ਦੀ ਕਹਾਣੀ

ਬੋਰਿਸ ਨਿਕੋਲਾਏਵਿੱਚ ਪੋਲੇਵੋਈ (ਜਾਂ ਪੋਲੇਵੋਈ) (ਰੂਸੀ: Бори́с Никола́евич Полево́й; 17 ਮਾਰਚ 1908 – 12 ਜੁਲਾਈ 1981) ਰੂਸੀ ਲੇਖਕ ਸੀ। ਦੂਜੀ ਸੰਸਾਰ ਜੰਗ ਬਾਰੇ ਉਸ ਦੇ ਨਾਵਲ 'ਅਸਲੀ ਇਨਸਾਨ ਦੀ ਕਹਾਣੀ' (ਮੂਲ ਰੂਸੀ: Повесть о настоящем человеке, ਪੋਵੇਸਤ' ਓ ਨਾਸਤੋਯਾਸ਼ਚੇਮ ਚੇਲੋਵੇਕੇ) ਵਿੱਚ ਪੇਸ਼ ਮਨੁੱਖੀ ਸੂਰਬੀਰਤਾ ਦਾ ਬਿੰਬ ਸੰਸਾਰ ਪ੍ਰਸਿਧ ਹੋ ਗਿਆ। ਦੂਜੀ ਸੰਸਾਰ ਜੰਗ ਦੇ ਇੱਕ ਪਾਇਲਟ, ਅਲੇਕਸੀ ਮਾਰਸਿਏਵ[1] ਦੀ ਸੱਚੀ ਕਥਾ ਉੱਤੇ ਆਧਾਰਿਤ ‘ਅਸਲੀ ਇਨਸਾਨ ਦੀ ਕਹਾਣੀ’ ਦ੍ਰਿੜ ਨਿਸਚੇ ਵਿਚੋਂ ਪੈਦਾ ਹੁੰਦੀ ਮਨੁੱਖ ਦੀ ਅਣਹੋਣੀ ਨੂੰ ਹੋਣੀ ਕਰ ਸਕਣ ਵਾਲੀ ਅਥਾਹ ਸਮਰੱਥਾ ਨੂੰ ਉਜਾਗਰ ਕਰਦੀ ਹੈ।

ਜ਼ਿੰਦਗੀ

[ਸੋਧੋ]

ਬੋਰਿਸ ਪੋਲੇਵੋਈ ਦਰਅਸਲ ਬੋਰਿਸ ਨਿਕੋਲਾਏਵਿੱਚ ਕੈਮਪੋਵ ਦਾ ਉਪਨਾਮ ਸੀ। ਉਸ ਦਾ ਜਨਮ 1908 ਵਿੱਚ ਮਾਸਕੋ ਵਿਖੇ ਇੱਕ ਯਹੂਦੀ ਡਾਕਟਰ ਨਿਕੋਲਾਏ ਪੇਤਰੋਵਿੱਚ ਦੇ ਘਰ ਹੋਇਆ ਸੀ ਅਤੇ ਉਹਦੀ ਮਾਂ ਦਾ ਨਾਮ ਲਿਦੀਆ ਕੈਮਪੋਵ ਸੀ। ਉਹਨੇ ਟਵੇਰ ਇੰਡਸਟਰੀਅਲ ਟੈਕਨੀਕਲ ਕਾਲਜ (ਹੁਣ ਕਲੀਨਿਨ ਇੰਡਸਟਰੀਅਲ ਕਾਲਜ) ਤੋਂ ਗ੍ਰੈਜੂਏਸ਼ਨ ਕੀਤੀ।[2] ਇੱਕ ਲੇਖਕ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ, ਉਸਨੇ ਕਲੀਨਿਨ ਵਿੱਚ ਇੱਕ ਕੱਪੜਾ ਫੈਕਟਰੀ ਵਿਖੇ ਇੱਕ ਟੈਕਨੌਲੋਜਿਸਟ ਦੇ ਤੌਰ 'ਤੇ ਕੰਮ ਕੀਤਾ।[2] ਜਦ 1928 ਵਿੱਚ ਉਹ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕਰਨ ਲੱਗਿਆ, ਤਾਂ ਉਸ ਦੇ ਹੁਨਰ ਨੂੰ ਦੇਖਦੇ ਹੋਏ ਉਸ ਨੂੰ ਮੈਕਸਿਮ ਗੋਰਕੀ ਦੀ ਸਰਪ੍ਰਸਤੀ ਤਹਿਤ ਕੰਮ ਕਰਨ ਲਈ ਚੁਣਿਆ ਗਿਆ ਸੀ।

ਕਿਤਾਬਾਂ

[ਸੋਧੋ]
  • ਅਸਲੀ ਇਨਸਾਨ ਦੀ ਕਹਾਣੀ (Повесть о настоящем человеке, 1947)
  • ਸੋਨਾ (Золото, 1950)
  • ਹੌਟ ਵਰਕਸ਼ਾਪ (Горячий цех, 1940)
  • ਬੇਲਗੋਰੋਡ ਤੋਂ ਕਾਰਪੇਥੀਅਨਾਂ ਤੱਕ। ਇੱਕ ਸੋਵੀਅਤ ਯੁੱਧ ਪੱਤਰਕਾਰ ਦੀ ਨੋਟਬੁੱਕ ਵਿੱਚੋਂ (От Белгорода до Карпат, 1945).
  • ਅਸੀਂ ਸੋਵੀਅਤ ਲੋਕ ਹਾਂ (Мы советские люди, 1948).
  • ਉਹ ਪਰਤ ਆਇਆ (Вернулся, 1949).
  • ਸਮਕਾਲੀ (Современники, 1952)
  • ਅਮਰੀਕੀ ਡਾਇਰੀਆਂ (Американские дневники, 1956)
  • ਇੱਕ ਵੀਰਾਨ ਸਾਹਿਲ ਤੇ (На диком бреге, 1962)
  • ਇੱਕ ਮਹਾਨ ਮੁਹਿੰਮ ਵਿੱਚ (В большом наступлении, 1967)
  • ਡਾਕਟਰ ਵੇਰਾ (Доктор Вера, 1967)
  • ਚੋਣਵੀਆਂ ਲਿਖਤਾਂ (Избранные произведения, ਦੋ ਜਿਲਦਾਂ ਵਿੱਚ, 1969)
  • ਸਮੁੰਦਰਾਂ ਦੇ ਸਿਰਜਕ (Создатели морей, 1975)
  • 30 ਸਾਲ ਬਾਅਦ (Тридцать лет спустя, 1975

ਪੰਜਾਬੀ ਅਨੁਵਾਦ

[ਸੋਧੋ]

ਹਵਾਲੇ

[ਸੋਧੋ]