ਅੰਧਾ ਯੁੱਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਧਾ ਯੁੱਗ
ਦੂਨ ਸਕੂਲ ਵਿਖੇ ਸਾਲ 2010 ਵਿੱਚ ਖੇਡੇ ਨਾਟਕ ਦਾ ਇੱਕ ਦ੍ਰਿਸ਼
ਲੇਖਕਧਰਮਵੀਰ ਭਾਰਤੀ
ਪਾਤਰਕੌਰਵ
ਪਾਂਡਵs
ਕ੍ਰਿਸ਼ਨ
ਅਸ਼ਵੱਥਾਮਾ
ਪ੍ਰੀਮੀਅਰ ਦੀ ਤਾਰੀਖ1962, ਲਿਖਿਆ 1954 ਵਿੱਚ[1]
ਪ੍ਰੀਮੀਅਰ ਦੀ ਜਗਾਹਮੁੰਬਈ
ਮੂਲ ਭਾਸ਼ਾਹਿੰਦੀ
ਵਿਸ਼ਾਜੰਗ-ਵਿਰੋਧ
ਵਿਧਾਇਤਹਾਸਕ
ਸੈੱਟਿੰਗਮਹਾਭਾਰਤ ਦੀ ਲੜਾਈ ਦਾ ਅੰਤਮ ਦਿਨ

ਅੰਧਾ ਯੁੱਗ (ਹਿੰਦੀ: अंधा युग) 1954 ਵਿੱਚ ਲਿਖਿਆ ਧਰਮਵੀਰ ਭਾਰਤੀ (1926 - 1997) ਦਾ ਕਾਵਿ-ਨਾਟਕ ਭਾਰਤੀ ਰੰਗ ਮੰਚ ਦਾ ਇੱਕ ਮਹੱਤਵਪੂਰਨ ਨਾਟਕ ਹੈ। ਮਹਾਭਾਰਤ ਦੀ ਲੜਾਈ ਦੇ ਅੰਤਮ ਦਿਨ ਤੇ ਆਧਾਰਿਤ ਇਹ ਡਰਾਮਾ ਚਾਰ ਦਹਾਕਿਆਂ ਤੋਂ ਭਾਰਤ ਦੀ ਹਰੇਕ ਭਾਸ਼ਾ ਵਿੱਚ ਮੰਚਿਤ ਹੋ ਰਿਹਾ ਹੈ। ਇਬ੍ਰਾਹੀਮ ਅਲਕਾਜੀ, ਐਮ ਕੇ ਰੈਨਾ, ਰਤਨ ਥਿਅਮ, ਅਰਵਿੰਦ ਗੌੜ, ਰਾਮ ਗੋਪਾਲ ਬਜਾਜ਼, ਮੋਹਨ ਮਹਾਰਿਸ਼ੀ ਅਤੇ ਕਈ ਹੋਰ ਭਾਰਤੀ ਰੰਗ ਮੰਚ ਨਿਰਦੇਸ਼ਕਾਂ ਨੇ ਇਸ ਦਾ ਮੰਚਨ ਕੀਤਾ ਹੈ। ਮਹਾਂਭਾਰਤ ਦੇ ਪਾਤਰਾਂ ਅਤੇ ਘਟਨਾਵਾਂ ਨੂੰ ਆਧੁਨਿਕ ਸੰਦਰਭ ਵਿੱਚ ਪੁਨਰ-ਸਿਰਜਤ ਕੀਤਾ ਗਿਆ ਹੈ। ਕਥਾਕਾਰ ਦੀ ਪ੍ਰੇਰਨਾ ਅਤੇ ਪਰਿਪੇਖ ਆਧੁਨਿਕ ਹੈ – ਭਲੇ ਹੀ ਕਥਾਨਕ ਪ੍ਰਾਚੀਨ ਹੈ। ਇਸ ਵਿੱਚ ਸਮਕਾਲੀ ਰਾਜਨੀਤਕ ਸੰਦਰਭ ਵੀ ਹੈ। ਇਸ ਵਿੱਚ ਲੜਾਈ ਅਤੇ ਉਸ ਦੇ ਬਾਅਦ ਦੀਆਂ ਸਮਸਿਆਵਾਂ ਅਤੇ ਮਾਨਵੀ ਵੱਡ-ਅਕਾਂਖਿਆਵਾਂ ਨੂੰ ਪੇਸ਼ ਕੀਤਾ ਗਿਆ ਹੈ। ਨਵੇਂ ਸੰਦਰਭ ਅਤੇ ਕੁੱਝ ਨਵੇਂ ਅਰਥਾਂ ਦੇ ਨਾਲ ਅੰਧਾ ਯੁੱਗ ਨੂੰ ਲਿਖਿਆ ਗਿਆ ਹੈ। ਅੰਧਾ ਯੁੱਗ ਵਿੱਚ ਧਰਮਵੀਰ ਭਾਰਤੀ ਨੇ ਢੇਰ ਸਾਰੀਆਂ ਸੰਭਾਵਨਾਵਾਂ ਰੰਗ ਮੰਚ ਨਿਰਦੇਸ਼ਕਾਂ ਲਈ ਛੱਡੀਆਂ ਹਨ। ਕਥਾਨਕ ਦੀ ਸਮਕਾਲੀਨਤਾ ਨਾਟਕ ਨੂੰ ਨਵੀਂ ਵਿਆਖਿਆ ਅਤੇ ਨਵੇਂ ਅਰਥ ਦਿੰਦੀ ਹੈ। ਨਾਟਕ ਦੀ ਪ੍ਰਸਤੁਤੀ ਵਿੱਚ ਕਲਪਨਾਸ਼ੀਲ ਨਿਰਦੇਸ਼ਕ ਨਵੇਂ ਆਯਾਮ ਤਲਾਸ਼ ਲੈਂਦਾ ਹੈ। ਉਦੋਂ ਇਰਾਕ ਲੜਾਈ ਦੇ ਸਮੇਂ ਨਿਰਦੇਸ਼ਕ ਅਰਵਿੰਦ ਗੌੜ ਨੇ ਆਧੁਨਿਕ ਅਸਤਰ-ਸ਼ਸਤਰ ਦੇ ਨਾਲ ਇਸ ਦਾ ਮੰਚਨ ਕੀਤਾ। ਇਸ ਕਾਵਿ-ਨਾਟਕ ਵਿੱਚ ਕ੍ਰਿਸ਼ਨ ਦੇ ਚਰਿੱਤਰ ਦੇ ਨਵੇਂ ਆਯਾਮ ਅਤੇ ਅਸ਼ਵੱਥਾਮਾ ਦਾ ਤਾਕਤਵਰ ਚਰਿੱਤਰ ਹੈ, ਜਿਸ ਵਿੱਚ ਵਰਤਮਾਨ ਯੁਵਕਾਂ ਦੀ ਕੁੰਠਾ ਅਤੇ ਸੰਘਰਸ਼ ਉਭਰਕੇ ਸਾਹਮਣੇ ਆਉਂਦਾ ਹੈ।

ਕਥਾਸਾਰ[ਸੋਧੋ]

"ਹੈ ਅਜਬ ਯੁੱਧ ਯਹ ਨਹੀਂ ਕਿਸੀ ਕੀ ਭੀ ਜਯ
ਦੋਨੋਂ ਪਕਸ਼ੋਂ ਕੋ ਖੋਨਾ ਹੀ ਖੋਨਾ ਹੈ
ਅੰਧੋਂ ਸੇ ਸ਼ੋਭਿਤ ਥਾ ਯੁਗ ਕਾ ਸਿੰਹਾਸਨ
ਦੋਨੋਂ ਹੀ ਪਕਸ਼ੋਂ ਮੇਂ ਵਿਵੇਕ ਹੀ ਹਾਰਾ
ਦੋਨੋਂ ਹੀ ਪਕਸ਼ੋਂ ਮੇਂ ਜੀਤਾ ਅੰਧਾਪਨ
ਭਯ ਕਾ ਅੰਧਾਪਨ, ਮਮਤਾ ਕਾ ਅੰਧਾਪਨ,
ਅਧਿਕਾਰੋਂ ਕਾ ਅੰਧਾਪਨ ਜੀਤ ਗਯਾ
ਜੋ ਕੁਛ ਸੁੰਦਰ ਥਾ, ਸ਼ੁਭ ਥਾ, ਕੋਮਲਤਮ ਥਾ
ਵਹ ਹਾਰ ਗਯਾ ਦਵਾਪਰ ਯੁਗ ਬੀਤ ਗਯਾ"

- ਅੰਧਾ ਯੁੱਗ[2]

ਅੰਧਾ ਯੁੱਗ ਪ੍ਰਾਚੀਨ ਸੰਸਕ੍ਰਿਤ ਮਹਾਕਾਵਿ, ਮਹਾਭਾਰਤ ਤੇ ਆਧਾਰਿਤ ਹੈ। ਇਹ ਲੜਾਈ ਦੇ ਅੰਤਮ ਦਿਨ ਯਾਨੀ 18ਵੇਂ ਦਿਨ ਦੀ ਸ਼ਾਮ ਨੂੰ ਹਸਤਿਨਾਪੁਰ ਦੇ ਖੰਡਰਾਂ ਵਿੱਚ ਬਰਬਾਦੀ ਦੇ ਆਲਮ ਵਿੱਚ, ਵਿਛੀਆਂ ਲਾਸਾਂ ਅਤੇ ਆਕਾਸ਼ ਵਿੱਚ ਮੰਡਰਾ ਰਹੀਆਂ ਗਿਰਝਾਂ ਦੇ ਮਾਹੌਲ ਵਿੱਚ ਸ਼ੁਰੂ ਹੁੰਦਾ ਹੈ। ਦੁਰਯੋਧਨ ਦੀ ਹੱਤਿਆ ਹੋ ਚੁੱਕੀ ਹੈ। ਉਸ ਦੇ ਬਾਅਦ ਦਾ ਜੋ ਯੁੱਗ ਹੈ, ਉਹ ਅੰਨ੍ਹਾ ਯੁੱਗ ਹੈ। ਧਰੋਹ, ਹਾਰ, ਬਦਲਾ, ਨਿਰਾਸ਼ਾ ਪਰਜਾ ਵਿੱਚ ਵਿਆਪਤ ਹੈ। ਸ਼ਾਸਕ ਵਰਗ ਵਿੱਚ ਮਾਯੂਸੀ ਫੈਲੀ ਹੈ। ਇਸ ਲੜਾਈ ਵਿੱਚ ਦੋਨਾਂ ਪੱਖਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ। ਗ਼ਲਤ ਫ਼ੈਸਲੇ ਲਏ ਗਏ। ਗ਼ਲਤ ਕਾਰਜ ਕੀਤਾ ਗਿਆ। ਦੂਜੇ ਵਿਸ਼ਵਯੁੱਧ ਦਾ ਵਿਨਾਸ਼ ਅਤੇ ਤੀਸਰੇ ਵਿਸ਼ਵਿਯੁੱਧ ਦੀ ਸੰਭਾਵਨਾ ਦਾ ਤਰਾਸ, ਦੋਨੋਂ ਮਿਲ ਕੇ ਜਿਸ ਮਾਨਸਿਕਤਾ ਦਾ ਨਿਰਮਾਣ ਕਰਦੇ ਹਨ, ‘ਅੰਧਾਯੁਗ’ ਦੇ ਸ਼ੁਰੂ ਦੇ ਅੰਸ਼ਾਂ ਵਿੱਚ ਉਸੇ ਪਰਕਾਸ਼ਨ ਹੈ।

ਇਸ ਰਚਨਾ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਹੈ ਰਚਨਾ ਵਿੱਚ ਵਿਅਕਤ ਨਵਾਂ ਯੁਗਬੋਧ। ਨਵੇਂ ਯੁਗਬੋਧ ਦੇ ਅਨੁਸਾਰ ਸੱਚ ਅਤੇ ਝੂਠ ਬਾਰੇ ਕੋਈ ਨਿਰਪੇਖ ਜਾਂ ਸਦੀਵੀ ਫੈਸਲਾ ਨਹੀਂ ਲਿਆ ਜਾ ਸਕਦਾ। ਅਜੋਕੇ ਸਮੇਂ ਵਿੱਚ ਇੱਕ-ਇੱਕ ਕਰ ਕੇ ਸਾਰੇ ਮੁੱਲ ਟੁੱਟਦੇ ਅਤੇ ਬਦਲਦੇ ਜਾ ਰਹੇ ਹਨ। ਇਸਨੇ ਸਾਡਾ ਵਿਸ਼ਵਾਸ ਹੀ ਭੰਨ ਦਿੱਤਾ ਹੈ। ਲੋਕਾਂ ਦੇ ਜੀਣ ਦਾ ਇੱਕ ਵੱਡਾ ਮਾਨਸਿਕ ਢਕੌਂਸਲਾ ਉਹਨਾਂ ਕੋਲੋਂ ਖੁੱਸ ਗਿਆ ਹੈ। ਯੁਯੁਤਸੂ ਦੀ ਆਤਮਹੱਤਿਆ ਇਸੇ ਦਾ ਨਤੀਜਾ ਹੈ। ਇਹ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਮਨੁੱਖ ਚਾਹੇ ਸੱਚ ਦਾ ਰਸਤਾ ਚੁਣੇ ਜਾਂ ਝੂਠ ਦਾ, ਦੋਨਾਂ ਦਾ ਹੀ ਅੰਤ ਦਖਦਾਈ ਹੁੰਦਾ ਹੈ। ਸੱਚ ਦਾ ਪੱਖ ਲੈ ਕੇ ਯੁਯੁਤਸੂ ਆਪਣਿਆਂ ਤੋਂ ਵੀ ਅਪਮਾਨਿਤ ਹੋਇਆ ਅਤੇ ਤਥਾਕਥਿਤ ਸੱਚ ਦੇ ਪੱਖ ਵਿੱਚ ਖੜੇ ਭੀਮ ਦੇ ਦੁਰਵਚਨ ਵੀ ਉਸਨੂੰ ਵਿੰਨ ਗਏ। ਉਸਨੇ ਪ੍ਰਜਾ ਦੀ ਨਫ਼ਰਤ ਵੀ ਝੱਲੀ।...ਅਤੇ ਲੜਾਈ ਜਿੱਤਣ ਵਾਲਾ ਯੁਧਿਸ਼ਠਰ ਵੀ ਸੁਖੀ ਨਹੀਂ ਹੈ।

ਹਵਾਲੇ[ਸੋਧੋ]

  1. Publications Archived 2011-04-29 at the Wayback Machine. Dharamvir Bharati Official website.
  2. धर्मवीर भारती का काव्य नाटक- अंधायुग {{citation}}: Text "अनुभूति" ignored (help)