ਪਿੰਜੋਰ ਗਾਰਡਨ

ਗੁਣਕ: 30°47′33″N 76°54′44″E / 30.79250°N 76.91222°E / 30.79250; 76.91222
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

30°47′33″N 76°54′44″E / 30.79250°N 76.91222°E / 30.79250; 76.91222

ਪਿੰਜੋਰ ਗਾਰਡਨ ਭਾਰਤ ਦੇ ਹਰਿਆਣਾ ਰਾਜ ਦੇ ਪੰਚਕੂਲਾ ਜਿਲ੍ਹਾ ਵਿੱਚ ਪੈਂਦਾ ਇੱਕ ਰਮਣੀਕ ਇਤਿਹਾਸਕ ਬਾਗ ਹੈ। ਇਹ ਮੁਗਲ ਬਾਗ ਦੇ ਨਮੂਨੇ ਦਾ ਬਾਗ ਹੈ। ਇਹ ਬਾਗ 17ਵੀਂ ਸਦੀ ਵਿੱਚ ਔਰੰਗਜ਼ੇਬ ਦੇ ਧਰਮ ਭਰਾ (1658-1707) ਦੇ ਮੁਢਲੇ ਕਾਲ ਦੌਰਾਨ ਮੁਗਲ ਇਮਾਰਤਸਾਜ਼ ਨਵਾਬ ਫਿਦਾਈ ਨੇ ਬਣਾਇਆ ਸੀ। ਬਾਅਦ ਵਿੱਚ ਇਹ ਬਾਗ ਲੰਮੇ ਸਮੇਂ ਤੱਕ ਅਣਗੌਲਿਆ ਹੋ ਜਾਣ ਕਰਨ ਇੱਕ ਜੰਗਲ ਦਾ ਰੂਪ ਧਾਰਨ ਕਰ ਗਿਆ। ਫਿਰ ਇਸ ਬਾਗ ਦੀ ਸਾਂਭ ਸੰਭਾਲ ਪਟਿਆਲਾ ਵੰਸ਼ ਦੇ ਸ਼ਾਸ਼ਕਾਂ ਵਲੋਂ ਕੀਤੀ ਗਈ ਅਤੇ ਇਸਦਾ ਨਾਮ ਪਟਿਆਲਾ ਵੰਸ਼ ਦੇ ਰਾਜਾ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਮ ਤੇ ਰਖਿਆ ਗਿਆ।

ਇਹ ਬਾਗ ਪਿੰਜੋਰ ਪਿੰਡ ਵਿੱਚ ਬਣਿਆ ਹੋਇਆ ਹੈ ਜੋ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੋਂ 22 ਕਿ ਮੀ ਦੀ ਦੂਰੀ ਤੇ ਅੰਬਾਲਾ-ਸ਼ਿਮਲਾ ਸੜਕ ਤੇ ਪੈਂਦਾ ਹੈ ।

ਹਵਾਲੇ[ਸੋਧੋ]

ਯਾਦਵਿੰਦਰਾ ਮੁਗਲ ਗਾਰਡਨ , ਪਿੰਜੋਰ ਹਰਿਆਣਾ ,ਭਾਰਤ)
ਰਾਤ ਦਾ ਦ੍ਰਿਸ਼