ਕੋਹਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਹਲੂ ਬਲਦ ਜਾਂ ਊਠ ਨਾਲ ਚੱਲਣ ਵਾਲੀ ਇੱਕ ਅਜਿਹੀ ਮਸ਼ੀਨ ਹੁੰਦੀ ਸੀ ਜਿਸਨੂੰ ਸਰੋਂ, ਤਾਰਾ ਮੀਰਾ, ਤਿਲ ਜਾਂ ਹੋੋਰ ਤੇਲ ਵਾਲੀਆਂ ਵਸਤਾਂ ਵਿਚੋਂ ਤੇਲ ਕੱਢਣ ਲਈ ਵਰਤਿਆ ਜਾਂਦਾ ਸੀ।

ਬਣਤਰ[ਸੋਧੋ]

ਆਮ ਕਰਕੇ ਕੋਹਲੂ ਲੱਕੜ ਦਾ ਹੀ ਬਨਾਇਆ ਜਾਂਦਾ ਸੀ। ਕੋਹਲੂ ਦਾ ਉਪਰਲਾ ਹਿੱਸਾ ਵਧੇਰੇ ਗੋਲ ਹੁੰਦਾ ਸੀ ਜਿਸ ਵਿੱਚ ਤੇਲ ਕੱਢਣ ਲਈ ਘਾਣੀ ਭਾਵ ਸਮੱਗਰੀ ਪਾਈ ਜਾਂਦੀ ਸੀ। ਇਸ ਹਿੱਸੇ ਨੂੰ ਘੇਰ ਕਿਹਾ ਜਾਂਦਾ ਸੀ। ਘੇਰ ਵਿੱਚ ਦੋ ਕੁ ਫੁੱਟ ਡੂੰਘੀ ਖੱਡ ਬਣਾਈ ਜਾਂਦੀ ਸੀ। ਖੱਡ ਦੇ ਹੇਠਲੇ ਘੱਟ ਚੌੜੇ ਹਿੱਸੇ ਵਿੱਚ ਇੱਕ ਸੁਰਾਖ ਰੱਖ ਕੇ ਉਸ ਵਿੱਚ ਨਾਲੀ ਪਾਈ ਜਾਂਦੀ ਸੀ ਇਸੇ ਨਾਲੀ ਰਾਹੀਂ ਹੀ ਤੇਲ ਨਿਕਲ ਕੇ ਹੇਠਾਂ ਰੱਖੇ ਭਾਂਡੇ ਵਿੱਚ ਪੈਂਦਾ ਸੀ। ਕੋਹਲੂ ਦੇ ਵਿੱਚ ਇੱਕ ਮੂੰਗਲੀ ਜੜੀ ਹੁੰਦੀ ਸੀ ਜਿਸਨੂੰ ਬਲਦ ਦੁਆਰਾ ਘੁਮਾਉਣ ਵਾਲੀ ਲੱਕੜ ਨਾਲ ਜੋੜਿਆ ਜਾਂਦਾ ਸੀ। ਇਹ ਮੂੰਗਲੀ ਹੀ ਸਮੱਗਰੀ ਨੂੰ ਪੀੜਦੀ ਸੀ ਜਿਸ ਵਿਚੋਂ ਤੇਲ ਨਿਕਲ ਕੇ ਨਾਲੀ ਰਾਹੀਂ ਹੇਠਾਂ ਕਿਸੇ ਭਾਂਡੇ ਵਿੱਚ ਚਲਾ ਜਾਂਦਾ ਸੀ।

ਹਵਾਲੇ[ਸੋਧੋ]

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 249-250