ਸਮੱਗਰੀ 'ਤੇ ਜਾਓ

ਮੋਟੇਮਾਜਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਟੇਮਾਜਰਾ ਪਿੰਡ ਦਾ ਟੋਭਾ
ਮੋਟੇਮਾਜਰਾ
ਮੋਟੇਮਾਜਰਾ
ਪਿੰਡ
ਦੇਸ ਭਾਰਤ
ਰਾਜ ਪੰਜਾਬ
ਜਿਲਾ ਐਸ ਏ ਐਸ ਨਗਰ
ਸਰਕਾਰ
 • ਬਾਡੀਪੰਚਾਇਤ
ਭਾਸ਼ਾਵਾਂ
 • ਦਫਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
142001
ਵਾਹਨ ਰਜਿਸਟ੍ਰੇਸ਼ਨPB29
Nearest cityਬਨੂੜ
ਲੋਕ ਸਭਾ ਹਲਕਾਅਨੰਦਪੁਰ ਸਾਹਿਬ
Civic agencyਪੰਚਾਇਤ
Fishing on lease, Village Pond Motemajra, SAS Nagar , Punjab, India-causing problems and fear among birds

ਮੋਟੇਮਾਜਰਾ , ਭਾਰਤ ਦੇ ਪੰਜਾਬ ਰਾਜ ਦੇ ਐਸ ਏ ਐਸ ਨਗਰ ਜਿਲੇ ਦਾ ਇੱਕ ਪਿੰਡ ਹੈ ਜੋ ਪਟਿਆਲਾ-ਚੰਡੀਗੜ੍ਹ ਸੜਕ ਤੇ ਬਨੂੜ ਕਸਬੇ ਦੇ ਕੋਲ ਪੈਂਦਾ ਹੈ .2011 ਦੀ ਜਨਗਣਨਾ ਅਨੂਸਾਰ ਇਸ ਪਿੰਡ ਦੀ ਆਬਾਦੀ 2160 ਸੀ ਜਿਸ ਵਿਚੋਂ 1143 ਮਰਦ ਅਤੇ 1017 ਔਰਤਾਂ ਸਨ . [1] (S.No.92). ਮੋਟੇਮਾਜਰਾ ਪਿੰਡ ਵਿੱਚ ਲਗਪਗ 350 ਘਰ ਹਨ ਇਹ ਪਿੰਡ ਇਥੋਂ ਦੀ ਵੱਡੇ ਆਕਾਰ ਦੀ ਢਾਬ, ਜਿਸਨੂੰ ਖੇਤਰੀ ਭਾਸ਼ਾ ਵਿੱਚ ਟੋਭਾ ਕਿਹਾ ਜਾਂਦਾ ਹੈ , ਕਰਕੇ ਮਸ਼ਹੂਰ ਹੈ। ਪਿੰਡ ਵਾਸੀਆਂ ਦੀ ਸੂਚਨਾ ਅਨੁਸਾਰ ਇਹ ਪਿੰਡ ਲਗਪਗ ਚਾਰ ਸੌ ਸਾਲ ਪੁਰਾਣਾ ਹੈ। ਇਸ ਸਮੇਂ ਪਿੰਡ ਦੇ ਬਜ਼ੁਰਗ ਲੋਕ ਦਸਦੇ ਹਨ ਕਿ ਕੁਝ ਲੋਕ ਬਨੂੜ ਦੇ ਨੇੜਿਓਂ ਈਸਾਂ ਦੀ ਬਸੀ ਤੋਂ ਆਪਣਾ ਖੇੜਾ ਪੁੱਟ ਕੇ ਲਿਆਏ ਅਤੇ ਕੁਝ ਲੋਕ ਬਨੂੜ ਹਵੇਲੀ ਬਸੀ ਤੋਂ ਆਪਣਾ ਖੇੜਾ ਪੁੱਟ ਕੇ ਲਿਆਏ ਸਨ। ਇਸੇ ਕਰਕੇ ਪਿੰਡ ਵਿੱਚ ਦੋ ਖੇੜੇ ਹਨ। ਇਸ ਪਿੰਡ ਦੇ ਲੋਕਾਂ ਦਾ ਮਨਣਾ ਹੈ ਕਿ ਇਸ ਪਿੰਡ ਦੇ ਪੁਰਾਣੇ ਬੰਦੇਤਕੜੇ ਜੁੱਸੇ ਵਾਲੇ ਤੇ ਮੋਟੇ ਸਰੀਰ ਵਾਲੇ ਹੁੰਦੇ ਸਨ ਇਸ ਕਰਕੇ ਪਿੰਡ ਦਾ ਨਾਮ ਮੋਟੇਮਾਜਰਾ ਪਿਆ ਹੈ । ਇਸ ਪਿੰਡ ਦੀ ਜ਼ਿਆਦਾਤਰ ਵਸੋਂ ਕੰਬੋਜ ਭਾਈਚਾਰੇ ਦੀ ਹੈ ਜੋ ਕਿ ਜਿਮੀਦਾਰ ਹਨ ਅਤੇ ਖੇਤੀ ਦਾ ਧੰਦਾ ਕਰਦੇ ਹਨ । ਕੰਬੋਜ ਭਾਈਚਾਰੇ ਤੋਂ ਬਿਨਾਂ ਕਈ ਹੋਰ ਭਾਈਚਾਰਿਆਂ ਦੇ ਵੀ ਲੋਕ ਇਥੇ ਰਹਿੰਦੇ ਹਨ ।ਪਿੰੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਸਬਜ਼ੀਆਂ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ। [2]

ਪਿੰਡ ਦਾ ਟੋਭਾ

[ਸੋਧੋ]

ਮੋਟੇਮਾਜਰਾ ਪਿੰਡ ਵਿਚ ਪੈਂਦੇ ਇੱਕ ਵੱਡੇ ਆਕਾਰ ਦੇ ਟੋਭੇ ਕਰਕੇ ਕਾਫੀ ਮਸ਼ਹੂਰ ਹੈ ਜਿਸ ਵਿਚ ਕਾਫੀ ਗਿਣਤੀ ਵਿਚ ਪ੍ਰਵਾਸੀ ਪੰਛੀ ਆਉਂਦੇ ਹਨ . ਇਸ ਪਿੰਡ ਡਾ ਕੁੱਲ ਰਕਬਾ 400 ਏਕੜ ਹੈ ਅਤੇ ਇਹ ਟੋਭਾ 32 ਏਕੜ ਰਕਬੇ ਵਿਚ ਫੈਲਿਆ ਹੋਇਆ ਹੈ [3](S no.92).


ਪ੍ਰਵਾਸੀ ਪੰਛੀ

[ਸੋਧੋ]

ਇਸ ਪਿੰਡ ਦੇ ਟੋਭੇ ਡਾ ਕਾਫੀ ਵਡਾ ਆਕਾਰ ਅਤੇ ਆਲੇ ਦੁਆਲੇ ਦੀ ਠੀਕ ਆਬੋ ਹਵਾ ਹੋਣ ਕਰਕੇ ਇਥੇ ਵੱਡੀ ਗਿਣਤੀ ਵਿਚ ਪ੍ਰਵਾਸੀ ਪੰਛੀ ਆਉਂਦੇ ਹਨ . ਪਰ ਹੁਣ ਇਹਨਾ ਦੀ ਗਿਣਤੀ ਦਿਨੋ ਦਿਨ ਘਟਦੀ ਜਾ ਰਹੀ ਹੈ ਕਿਉਂਕਿ ਇਸ ਟੋਭੇ ਦਾ ਇਸਤੇਮਾਲ ਹੁਣ ਆਰਥਿਕ ਮੰਤਵਾਂ ਲਈ ਕੀਤਾ ਜਾਣ ਲੱਗ ਪਿਆ ਹੈ . [4]

ਤਸਵੀਰਾਂ

[ਸੋਧੋ]

2016 (ਜੂਨ )

[ਸੋਧੋ]

2017 (ਫ਼ਰਵਰੀ)

[ਸੋਧੋ]

ਫਰਵਰੀ 2020

[ਸੋਧੋ]

ਹਵਾਲੇ

[ਸੋਧੋ]
  1. http://www.esopb.gov.in/WriteReadData/VD/BlockReports/VDBlock_Population1052.Pdf
  2. http://punjabitribuneonline.com/2016/07/%E0%A8%A8%E0%A8%B6%E0%A8%BF%E0%A8%86%E0%A8%82-%E0%A8%A6%E0%A9%80-%E0%A8%97%E0%A8%BF%E0%A9%8D%E0%A8%B0%E0%A8%AB%E0%A8%BC%E0%A8%A4-%E0%A8%A4%E0%A9%8B%E0%A8%82-%E0%A8%AC%E0%A8%BE%E0%A8%B9%E0%A8%B0/
  3. http://www.esopb.gov.in/WriteReadData/VD/BlockReports/VDBlock_Area1052.Pdf
  4. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2016-01-08.

Punjab,India]]