ਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਲਟ ਲੇਕ ਸਿਟੀ ਕੋਲਕਾਤਾ ਵਿੱਚ 500 ਅਤੇ 1000 ਰੂਪਏ ਦੇ ਨੋਟ ਵਟਾਉਣ ਲਈ ਬੈਂਕ ਅੱਗੇ ਲੱਗੀ ਕਤਾਰ

ਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨ, ਜਿਸਨੂੰ ਮੀਡੀਆ ਨੇ ਸਰਲ ਭਾਸ਼ਾ ਵਿੱਚ ਨੋਟਬੰਦੀ ਕਿਹਾ ਹੈ, ਦੀ ਘੋਸ਼ਣਾ 8 ਨਵੰਬਰ 2016 ਨੂੰ ਰਾਤ ਸਵਾ ਅੱਠ ਵਜੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਅਚਾਨਕ ਰਾਸ਼ਟਰ ਨੂੰ ਕੀਤੇ ਗਏ ਖ਼ਿਤਾਬ ਦੁਆਰਾ ਕੀਤੀ ਗਈ।[1][2] ਇਸ ਘੋਸ਼ਣਾ ਵਿੱਚ 8 ਨਵੰਬਰ ਦੀ ਅੱਧੀ ਰਾਤ ਤੋਂ ਯਾਨੀ 9 ਨਵੰਬਰ ਤੋਂ ਦੇਸ਼ ਵਿੱਚ 500 ਅਤੇ 1000 ਰੁਪਏ ਦੇ ਨੋਟਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ। ਇਸਦਾ ਉਦੇਸ਼ ਕੇਵਲ ਕਾਲੇ ਪੈਸਾ ਉੱਤੇ ਕਾਬੂ ਹੀ ਨਹੀਂ ਸਗੋਂ ਦਹਿਸ਼ਤਗਰਦਾਂ ਦੁਆਰਾ ਵਰਤੇ ਜਾ ਰਹੇ ਨਕਲੀ ਨੋਟਾਂ ਤੋਂ ਛੁਟਕਾਰਾ ਪਾਉਣਾ ਵੀ ਸੀ।[3][4][5] ਇਸ ਕਦਮ ਨੂੰ ਭ੍ਰਿਸ਼ਟਾਚਾਰ, ਨਸ਼ਿਆਂ ਦੀ ਵਰਤੋਂ, ਅਤੇ ਤਸਕਰੀ ਨੂੰ ਘੱਟ ਕਰਨ ਲਈ ਇੱਕ ਜਤਨ ਦੇ ਤੌਰ ਤੇ ਪੇਸ਼ ਕੀਤਾ ਗਿਆ ਸੀ।[6][7] ਪਰ ਨੋਟਬੰਦੀ ਨਾਲ ਨਕਦੀ ਦੀ ਭਾਰੀ ਕਮੀ ਆ ਗਈ ਅਤੇ ਲੋਕ ਆਪਣੇ ਕੰਮ-ਧੰਦੇ ਬੰਦ ਕਰਕੇ ਬੈਂਕਾਂ ਦੇ ਬਾਹਰ ਦਿਨ-ਰਾਤ ਬੈਠੇ ਰਹਿਣ ਲਈ ਮਜਬੂਰ ਹੋ ਗਏ। ਵੱਡੀ ਗਿਣਤੀ ਵਿੱਚ ਛੋਟੇ ਕਾਰੋਬਾਰਾਂ, ਖੇਤੀਬਾੜੀ ਅਤੇ ਆਵਾਜਾਈ ਤੇ ਇਸਦਾ ਨੁਕਸਾਨਦੇਹ ਪ੍ਰਭਾਵ ਪੈ ਰਿਹਾ ਸੀ ਅਤੇ ਕਾਫੀ ਗਿਣਤੀ ਵਿੱਚ ਲੋਕ ਨੋਟਬੰਦੀ ਦੇ ਚਲਦਿਆਂ ਪੈਦਾ ਹੋਈਆਂ ਸਮੱਸਿਆਵਾਂ ਦੌਰਾਨ ਮਾਰੇ ਗਏ।[8][9] ਮੋਦੀ ਦੇ ਇਸ ਐਲਾਨ ਦੇ ਬਾਅਦ, ਬੰਬਈ ਸ਼ੇਅਰ ਬਜ਼ਾਰ ਅਤੇ ਨਿਫਟੀ 50 ਦੇ ਸਟਾਕ ਸੂਚਕ ਅਗਲੇ ਦੋ ਦਿਨ ਦੇ ਲਈ ਕਰੈਸ਼ ਹੋ ਗਏ।[10]

ਕਈ ਬੈਂਕਰ ਸ਼ਾਹੂਕਾਰਾਂ ਦੇ ਨਾਲ ਨਾਲ ਕੁਝ ਅੰਤਰਰਾਸ਼ਟਰੀ ਟਿੱਪਣੀਕਾਰਾਂ ਕੋਲੋਂ ਵਿਮੁਦਰੀਕਰਨ ਨੂੰ ਸਮਰਥਨ ਮਿਲਿਆ, ਪਰ ਵਿਰੋਧੀ ਧਿਰ ਨੇ, ਸੰਸਦ ਦੇ ਦੋਨੋਂ ਸਦਨਾਂ ਵਿੱਚ ਇਸਦੀ ਆਲੋਚਨਾ ਕੀਤੀ ਅਤੇ ਸੰਸਦ ਦੇ ਸਾਹਮਣੇ ਅਤੇ ਭਾਰਤ ਭਰ ਵਿੱਚ ਸਰਕਾਰ ਦੇ ਵਿਰੁੱਧ ਸੰਗਠਿਤ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ।[11][12][13] ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਫ਼ੈਸਲੇ ਨੂੰ ਇੱਕ ਭਿਆਨਕ ਤ੍ਰਾਸਦੀ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕਰ ਕੇ ਆਪਣੀਆਂ ਮੌਲਿਕ ਜਿੰਮੇਵਾਰੀਆਂ ਦਾ ਮਜ਼ਾਕ ਉਡਾਇਆ ਹੈ ਅਤੇ ਇੱਕ ਅਰਬ ਤੋਂ ਵੱਧ ਭਾਰਤੀਆਂ ਦਾ ਵਿਸ਼ਵਾਸ ਨਸ਼ਟ ਕਰ ਦਿੱਤਾ ਹੈ।[14]

ਪ੍ਰਭਾਵ ਅਤੇ ਵਿਸ਼ਲੇਸ਼ਣ[ਸੋਧੋ]

ਨੋਟ-ਬੰਦੀ ਕਾਰਨ ਨਾ ਕਾਲੇ ਧਨ ਦੀ ਵਿਵਸਥਾ ਖ਼ਤਮ ਹੋਈ, ਨਾ ਦਹਿਸ਼ਤਗਰਦਾਂ ਨੂੰ ਮਿਲਦੇ ਫ਼ੰਡਾਂ 'ਤੇ ਰੋਕ ਲੱਗੀ ਤੇ ਨਾ ਜਾਲ੍ਹੀ ਕਰੰਸੀ ਦਾ ਚਲਣ ਰੁਕਿਆ। ਨੋਟ-ਬੰਦੀ ਕਾਰਨ ਰਿਜ਼ਰਵ ਬੈਂਕ ਦੇ ਵੱਕਾਰ ਨੂੰ ਜੋ ਸੱਟ ਵੱਜੀ ਹੈ, ਉਹ ਵੱਖ ਹੈ। ਇਸ ਦੇ ਬਾਵਜੂਦ ਹਾਕਮ ਹਨ ਕਿ ਉਹ ਦਾਅਵਾ ਕਰੀ ਜਾ ਰਹੇ ਹਨ ਕਿ ਨੋਟ-ਬੰਦੀ ਲਾਹੇਵੰਦੀ ਸਾਬਤ ਹੋਈ ਹੈ।[15] ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਨੋਟਬੰਦੀ ਦੇ ਦੌਰਾਨ ਬੰਦ ਹੋਏ ਲਗਭਗ ਸਾਰੇ ਪੁਰਾਣੇ ਨੋਟ ਵਾਪਸ ਆ ਚੁੱਕੇ ਹਨ। ਆਰ ਬੀ ਆਈ ਨੇ ਆਪਣੀ ਸਾਲਾਨਾ ਜਨਰਲ ਰਿਪੋਰਟ ਜਾਰੀ ਕੀਤੀ ਹੈ। ਇਸ 'ਚ ਉਸ ਨੇ ਕਿਹਾ ਕਿ ਕੁੱਲ 99.30 ਫੀਸਦੀ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਵਾਪਸ ਆ ਚੁੱਕੇ ਹਨ। ਆਰ ਬੀ ਆਈ ਦੀ ਸਾਲਾਨਾ ਰਿਪੋਰਟ 'ਚ ਇਨ੍ਹਾਂ ਨੋਟਾਂ ਦਾ ਪੂਰਾ ਲੇਖਾ ਜੋਖਾ ਦਿੱਤਾ ਗਿਆ ਹੈ। ਆਰ ਬੀ ਆਈ ਸਾਲਾਨਾ ਰਿਪੋਰਟ 'ਚ ਦੱਸਿਆ ਗਿਆ ਹੈ, 'ਸਪੈਸੀਫਾਈਡ ਬੈਂਕ ਨੋਟ (ਐੱਸ ਬੀ ਐੱਨ ਐੱਸ) ਦੀ ਪ੍ਰੋਸੈਸਿੰਗ ਦਾ ਕੰਮ ਆਰ ਬੀ ਆਈ ਦੇ ਸਾਰੇ ਕੇਂਦਰਾਂ 'ਚ ਪੂਰਾ ਹੋ ਚੁੱਕਾ ਹੈ। ਸਰਕੂਲੇਸ਼ਨ ਤੋਂ ਕੁੱਲ 15,310.73 ਅਰਬ ਰੁਪਏ ਦੀ ਕੀਮਤ ਵਾਲੇ ਪੁਰਾਣੇ ਨੋਟ ਵਾਪਸ ਆਏ ਹਨ।'

ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਕਿ 8 ਨਵੰਬਰ 2016 ਨੂੰ 15,417.93 ਅਰਬ ਰੁਪਏ ਦੀ ਕੀਮਤ ਦੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਸਰਕੂਲੇਸ਼ਨ 'ਚ ਸਨ। ਇਸ ਤੋਂ ਬਾਅਦ ਇਨ੍ਹਾਂ 'ਚੋਂ ਜਿੰਨੇ ਨੋਟ ਵਾਪਸ ਆਏ ਹਨ, ਉਨ੍ਹਾਂ ਦੀ ਕੁੱਲ ਕੀਮਤ 15,310.73 ਅਰਬ ਰੁਪਏ ਹਨ।[16] ਨਵੰਬਰ 2016 ਵਿੱਚ ਕੀਤੀ ਗਈ ਨੋਟਬੰਦੀ ਰਾਹੀਂ ਮਹਿਜ਼ 0.7 ਕਰੰਸੀ ਕੌਮੀ ਆਰਥਿਕ ਪ੍ਰਣਾਲੀ ਤੋਂ ਬਾਹਰ ਹੋਈ ਅਤੇ ਉਸ ਸਮੇਂ ਬੰਦ ਕੀਤੇ ਪੰਜ ਸੌ ਤੇ ਹਜ਼ਾਰ ਦੇ 99.3 ਫ਼ੀਸਦੀ ਨੋਟ ਤਬਾਦਲੇ ਰਾਹੀਂ ਬੈਂਕਿੰਗ ਪ੍ਰਣਾਲੀ ਵਿੱਚ ਪਰਤ ਆਏ। ਇਸ ਤੋਂ ਭਾਵ ਹੈ ਕਿ ਕਾਲਾ ਧਨ, ਕੌਮੀ ਆਰਥਿਕ ਪ੍ਰਣਾਲੀ ਵਿੱਚੋਂ ਖਾਰਿਜ ਕਰਨ ਦੇ ਮਨੋਰਥ ਪੱਖੋਂ ਨੋਟਬੰਦੀ ਵਾਲਾ ਕਦਮ ਕਾਰਗਰ ਨਹੀਂ ਸਾਬਤ ਹੋਇਆ।[17]

ਦੋ ਵਰ੍ਹਿਆਂ ਬਾਅਦ ਮਨਮੋਹਨ ਸਿੰਘ ਨੇ ਦੇਸ਼ ਵਾਸੀਆਂ ਨੂੰ ਫੇਰ ਯਾਦ ਕਰਾਇਆ ਹੈ ਕਿ ਨੋਟਬੰਦੀ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਭਾਰੀ ਉਥਲ-ਪੁਥਲ ਕੀਤੀ ਸੀ ਅਤੇ ਸਮੇਂ ਨੇ ਉਸ ਦੇ ਜ਼ਖ਼ਮਾਂ ਨੂੰ ਭਰਿਆ ਨਹੀਂ ਸਗੋਂ ਉਸ ਦੇ ਪਾਏ ਫੱਟਾਂ ਦੇ ਨਿਸ਼ਾਨ ਹੋਰ ਗੂੜ੍ਹੇ ਹੋਏ ਹਨ; ਨੋਟਬੰਦੀ ਨੇ ਭਾਰਤੀ ਅਰਥਚਾਰੇ ਦੀ ਜੋ ਤਬਾਹੀ ਕੀਤੀ, ਉਹ ਸਭ ਨੂੰ ਸਪਸ਼ਟ ਹੈ ਅਤੇ ਇਸ ਵਿੱਚ ਛੋਟੇ ਤੇ ਮੱਧਵਰਗੀ ਸਨਅਤਕਾਰਾਂ ਤੇ ਵਪਾਰੀਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਉਠਾਉਣਾ ਪਿਆ; ਰੁਜ਼ਗਾਰ ਦੇ ਮੌਕੇ ਘਟੇ ਤੇ ਮੰਡੀ ਵਿੱਚ ਪੈਸਾ ਪ੍ਰਾਪਤ ਕਰਨ ਤੇ ਲੈਣ-ਦੇਣ ਵਿੱਚ ਮੁਸ਼ਕਲਾਂ ਖੜ੍ਹੀਆਂ ਹੋਈਆਂ। ਦੇਸ਼ ਦੇ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਇਹ ਬਹੁਤ ਵੱਡੀ ਪ੍ਰਾਪਤੀ ਸੀ ਅਤੇ ਦੇਸ਼ ਦੇ ਅਰਥਚਾਰੇ ਨੂੰ ਇਹੋ ਜਿਹੇ ਝਟਕੇ ਦੀ ਜ਼ਰੂਰਤ ਸੀ; ਅਰਥਚਾਰੇ ਦਾ ਬਹੁਤ ਵੱਡਾ ਹਿੱਸਾ ਰਸਮੀ (ਫਾਰਮਲ – ਲਿਖ਼ਤ-ਪੜ੍ਹਤ ਵਿੱਚ ਆਉਣ ਵਾਲਾ) ਸੈਕਟਰ ਵਿੱਚ ਆਇਆ ਹੈ, ਟੈਕਸ ਦੇਣ ਵਾਲਿਆਂ ਦੀ ਗਿਣਤੀ ਵਧੀ ਅਤੇ ਅਰਥਚਾਰਾ ਨਗਦੀ ਤੋਂ ਡਿਜੀਟਲ ਤਰੀਕੇ ਨਾਲ ਪੈਸਾ ਦੇਣ ਵਾਲੇ ਰਾਹ ’ਤੇ ਤੁਰ ਪਿਆ ਹੈ।[18] ਕੇਂਦਰੀ ਸਰਕਾਰ ਨੇ ਆਖ਼ਿਰਕਾਰ ਦੋ ਵਰ੍ਹਿਆਂ ਬਾਅਦ ਇਹ ਮੰਨ ਲਿਆ ਹੈ ਕਿ ਨੋਟਬੰਦੀ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ।[19] ਅਗਲੇ ਸਾਲਾਂ ਵਿੱਚ ਵੀ ਨੋਟਬੰਦੀ ਦਾ ਨਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲਿਆ।[20]

ਹਵਾਲੇ[ਸੋਧੋ]

  1. Bhatt, Abhinav (8 November 2016). "Watch PM Modi's Entire Speech on Discontinuing 500, 1000 Rupee Notes". NDTV India. Retrieved 8 November 2016.
  2. "Demonetisation of Rs. 500 and Rs. 1000 notes: RBI explains". The Hindu. 8 November 2016. Retrieved 10 November 2016.
  3. "Withdrawal of Legal Tender Status for ₹ 500 and ₹ 1000 Notes: RBI Notice (Revised)". Reserve Bank of India. 8 November 2016. Retrieved 8 November 2016.
  4. "Here is what PM Modi said about the new Rs 500, Rs 2000 notes and black money". India Today. 8 November 2016. Retrieved 9 November 2016.
  5. "Notes out of circulation". The Times of India. 8 November 2016.
  6. "Corruption fight". first post. 12 November 2016. Archived from the original on 23 ਨਵੰਬਰ 2016. Retrieved 11 ਦਸੰਬਰ 2016.
  7. "BJP policy". The Times of India. 10 November 2016.
  8. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Aljazeera-1
  9. ਹਵਾਲੇ ਵਿੱਚ ਗਲਤੀ:Invalid <ref> tag; no text was provided for refs named death-ref1
  10. ਹਵਾਲੇ ਵਿੱਚ ਗਲਤੀ:Invalid <ref> tag; no text was provided for refs named stockcrash9nov
  11. "Demonetisation: Opposition calls for countrywide protest on November 28". The Indian Express. Retrieved 23 November 2016.
  12. "Demonetisation: Opposition parties join hands, to hold 'protest day' on November 28". The Indian Express. Retrieved 24 November 2016.
  13. "'Demonetisation protest sure to succeed with people's support'". The Economic Times. Retrieved 24 November 2016.
  14. http://www.thehindu.com/opinion/lead/Making-of-a-mammoth-tragedy/article16779252.ece
  15. "ਨੋਟ-ਬੰਦੀ ਦਾ ਕੌੜਾ ਸੱਚ". Archived from the original on 2017-09-03. Retrieved 2018-07-18. {{cite news}}: Unknown parameter |dead-url= ignored (|url-status= suggested) (help)
  16. "ਬੈਂਕਾਂ 'ਚ ਵਾਪਸ ਆ ਗਏ 99 ਫੀਸਦੀ ਤੋਂ ਜ਼ਿਆਦਾ ਪੁਰਾਣੇ ਨੋਟ" (in ਅੰਗਰੇਜ਼ੀ). Archived from the original on 2021-01-20. Retrieved 2018-08-30. {{cite news}}: Unknown parameter |dead-url= ignored (|url-status= suggested) (help)
  17. "ਨੋਟਬੰਦੀ: ਨਾਕਾਮੀ ਦੀ ਪੁਸ਼ਟੀ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-08-30. Retrieved 2018-08-31.[permanent dead link]
  18. "ਨੋਟਬੰਦੀ ਤੋਂ ਦੋ ਵਰ੍ਹੇ ਬਾਅਦ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-08. Retrieved 2018-11-10.[permanent dead link]
  19. "ਕਿਸਾਨਾਂ ਉੱਤੇ ਨੋਟਬੰਦੀ ਦੀ ਮਾਰ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-23. Retrieved 2018-11-24.[permanent dead link]
  20. "ਸਨਅਤ ਨੂੰ ਦਿੱਤੇ ਨੋਟਬੰਦੀ ਦੇ 'ਜ਼ਖ਼ਮ' ਅਜੇ ਵੀ ਅੱਲ੍ਹੇ". Punjabi Tribune Online (in ਹਿੰਦੀ). 2019-11-09. Retrieved 2019-11-09.[permanent dead link]