ਰਾਮ ਕਿਸ਼ਨ ਭੜੋਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਾਮ ਕਿਸ਼ਨ ਭੜੋਲੀਆਂ ਤੋਂ ਰੀਡਿਰੈਕਟ)

ਰਾਮ ਕਿਸ਼ਨ ਭੜੋਲੀਆ ਭਾਰਤ ਦੀ ਆਜ਼ਾਦੀ ਦਾ ਘੁਲਾਟੀਆ ਅਤੇ ਕਮਿਊਨਿਸਟ ਸਿਆਸਤਦਾਨ ਸੀ।

ਉਸ ਦਾ ਜਨਮ ਪਿੰਡ ਭੜੋਲੀਆ ਵਿਚ ਸਾਲ 1903 ਵਿਚ ਹੋਇਆ ਸੀ। 1921 ਵਿੱਚ ਮੈਟ੍ਰਿਕ ਪਾਸ ਦੇ ਬਾਅਦ ਉਹ ਰੋਜ਼ੀ ਦੀ ਭਾਲ ਵਿਚ ਕਲਕੱਤਾ ਚਲਾ ਗਿਆ। ਉੱਥੇ ਰਹਿਣ ਦੇ ਦੌਰਾਨ ਉਸ ਦਾ ਕੁਝ ਇਨਕਲਾਬੀ ਗਰੁੱਪਾਂ ਦੇ ਨਾਲ ਸੰਪਰਕ ਹੋ ਗਿਆ ਅਤੇ ਉਹ ਇੱਕ ਗਰੁੱਪ ਵਿੱਚ ਸ਼ਾਮਲ ਹੋ ਗਿਆ। 1918 ਦੇ ਰੈਗੂਲੇਸ਼ਨ 3 ਦੇ ਤਹਿਤ 1929 ਵਿੱਚ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ 1934 ਵਿਚ ਬੰਗਾਲ ਤੋਂ ਕਢ ਕੇ ਲਾਹੌਰ ਕਿਲ੍ਹੇ ਵਿੱਚ ਲਿਅੰਦਾ ਅਤੇ ਇਸ ਦੇ ਬਦਨਾਮ ਤਸੀਹਾ ਚੈਂਬਰ ਵਿੱਚ ਤਸੀਹੇ ਦਿੱਤੇ ਅਤੇ ਬਾਅਦ ਵਿਚ ਉਸ ਦੇ ਜੱਦੀ ਪਿੰਡ ਵਿਚ ਬੰਦੀ ਕਰ ਦਿੱਤਾ ਗਿਆ। ਫਿਰ ਉਸ ਨੇ ਉਦੋਂ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਗੀਰੂ ਦਬਦਬੇ ਵਾਲੀ ਊਨਾ ਤਹਿਸੀਲ ਵਿਚ ਕਾਂਗਰਸ ਪਾਰਟੀ ਅਤੇ ਕਿਸਾਨ ਸਭਾ ਦਾ ਗਠਨ ਕੀਤਾ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮਿੰਟਗੁਮਰੀ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਦਿੱਲੀ ਭੇਜ ਦਿੱਤਾ। ਫਿਰ ਉਹ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ 1948 ਵਿਚ ਗ੍ਰਿਫਤਾਰ ਕੀਤਾ ਗਿਆ ਅਤੇ ਚਾਰ ਸਾਲ ਦੇ ਲਈ ਹਿਰਾਸਤ ਵਿਚ ਰੱਖਿਆ ਗਿਆ। ਨੰਗਲ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ। 72 ਸਾਲ ਦੀ ਉਮਰ ਵਿੱਚ 8 ਦਸੰਬਰ 1975 ਨੂੰ ਫੇਫੜਿਆਂ ਦੀ ਕੈੰਸਰ ਨਾਲ ਉਸਦੀ ਮੌਤ ਹੋ ਗਈ।[1]

ਹਵਾਲੇ[ਸੋਧੋ]