ਗੋਗੀ ਸਰੋਜ ਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਗੀ ਸਰੋਜ ਪਾਲ (ਜਨਮ 1945 ਵਿੱਚ ਨਿਓਲੀ, ਉੱਤਰ ਪ੍ਰਦੇਸ਼, ਭਾਰਤ ਵਿਖੇ) ਇੱਕ ਪ੍ਰਸਿੱਧ ਭਾਰਤੀ ਚਿੱਤਰਕਾਰ ਹੈ। ਉਸਨੇ ਗੋਊਆਚੇ, ਤੇਲ ਵਾਲੇ ਚਿੱਤਰ, ਮਿੱਟੀ, ਕੱਪਡ਼ੇ 'ਤੇ ਚਿੱਤਰ ਅਤੇ ਹੋਰ ਕਈ ਮੀਡੀਆ ਲਈ ਕੰਮ ਕੀਤਾ ਹੈ। ਉਸਦਾ ਜਿਆਦਾਤਰ ਕੰਮ ਮਹਿਲਾਵਾਂ ਦੀ ਸਥਿਤੀ ਨੂੰ ਹੀ ਦਰਸਾ ਰਿਹਾ ਹੁੰਦਾ ਹੈ।

ਉਸਨੇ ਲਖਨਊ ਦੇ ਆਰਟ ਕਾਲਜ ਤੋਂ ਚਿੱਤਰਕਾਰੀ ਵਿੱਚ ਡਿਪਲੋਮਾ ਕੀਤਾ ਹੋਇਆ ਹੈ। ਉਸਨੇ ਲਲਿਤ ਕਲਾ ਅਕਾਦਮੀ ਦੇ ਰਾਸ਼ਟਰੀ ਪੁਰਸਕਾਰ ਤੋਂ ਇਲਾਵਾ ਹੋਰ ਵੀ ਕਈ ਅਵਾਰਡ ਜਿੱਤੇ ਹਨ। ਇਸ ਤੋਂ ਇਲਾਵਾ ਉਸ ਨੇ ਭਾਰਤ ਵਿੱਚ ਕਈ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਵਿਦੇਸ਼ਾਂ ਵਿੱਚ ਜਿਵੇਂ ਕਿ ਯੂਗੋਸਲਾਵੀਆ, ਜਰਮਨੀ, ਫਰਾਂਸ, ਕਿਊਬਾ ਅਤੇ ਜਪਾਨ ਆਦਿ ਦੇਸ਼ਾਂ ਦੀਆਂ ਪ੍ਰਦਰਸ਼ਨੀਆਂ ਵਿੱਚ ਵੀ ਹਿੱਸਾ ਲਿਆ ਹੈ।

ਹਵਾਲੇ[ਸੋਧੋ]

ਹੋਰ ਪਡ਼੍ਹੋ[ਸੋਧੋ]

  • Mary-Ann Milford-Lutzker, Five Artists from।ndia: Gogi Saroj Pal, Rekha Rodwittiya, Navjot, Anupam Sud, Rummana Hussain, Woman's Art Journal, Vol. 23, No. 2 (Autumn, 2002 - Winter, 2003), pp. 21–27 accessed at [1] Feb 22, 2007 - subscription only

ਬਾਹਰੀ ਲਿੰਕ[ਸੋਧੋ]