ਬੋਲੋਨ ਐਲਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਲੋਨ ਐਲਾਨ (ਐੱਸਪੇਰਾਂਤੋ: Bulonja Deklaracio) ਲੁਦਵਿਕ ਜ਼ਾਮੇਨਹੋਫ ਦਾ ਲਿਖਿਆ ਇੱਕ ਦਸਤਾਵੇਜ਼ ਸੀ ਅਤੇ ਫ੍ਰਾਂਸ ਵਿੱਚ 1905 ਵਿੱਚ ਹੋਈ  ਵਿਸ਼ਵ ਐੱਸਪੇਰਾਂਤੋ ਕਾਂਗਰਸ ਵਿਚ ਸ਼ਾਮਲ ਸੱਜਣਾਂ ਨੇ ਇਸਨੂੰ ਸਹੀਬੰਦ ਕੀਤਾ ਸੀ। ਇਸ ਵਿੱਚ "ਐੱਸਪੇਰਾਂਤਵਾਦ" ਇੱਕ ਲਹਿਰ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਇਸਦਾ ਮਕਸਦ ਭਾਸ਼ਾਵਾਂ ਦੇ ਆਪਣੇ ਖਾਸ ਖੇਤਰ ਦੇ ਅੰਦਰ ਉਨ੍ਹਾਂ ਦੇ ਇੱਕ ਬਦਲ ਦੇ ਤੌਰ ਤੇ ਨਹੀਂ ਸਗੋਂ ਇੰਟਰਨੈਸ਼ਨਲ ਅਤੇ ਅੰਤਰ-ਨਸਲੀ ਪ੍ਰਸੰਗ ਵਿੱਚ ਕੁਦਰਤੀ ਭਾਸ਼ਾਵਾਂ ਦੀ ਇੱਕ ਪੂਰਕ ਦੇ ਤੌਰ ਤੇ ਐੱਸਪੇਰਾਂਤੋ ਦੀ ਵਿਆਪਕ ਵਰਤੋਂ ਨੂੰ ਉਤਸ਼ਾਹਿਤ ਕਰਨਾ ਦੱਸਿਆ ਗਿਆ ਹੈ। ਇਸਨੇ ਐਲਾਨ ਕੀਤਾ ਕੀ ਐੱਸਪੇਰਾਂਤੋ ਲਹਿਰ ਸਿਆਸੀ ਅਤੇ ਧਾਰਮਿਕ ਤੌਰ ਤੇ ਨਿਰਪੱਖ ਹੈ। ਇਸ ਵਿੱਚ ਨੋਟ ਕੀਤਾ ਗਿਆ ਕਿ ਐੱਸਪੇਰਾਂਤੋ ਜਨਤਕ ਡੋਮੇਨ ਵਿੱਚ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਆਪਣੀ ਪਸੰਦ ਅਨੁਸਾਰ ਇਸਨੂੰ ਇਸਤੇਮਾਲ ਕਰ ਸਕਦਾ ਹੈ ਕਿਉਂਕਿ  ਭਾਸ਼ਾ ਦੇ ਸਿਰਜਣਹਾਰ ਨੇ ਸ਼ੁਰੂ ਵਿੱਚ ਇਸ ਇਸ ਉੱਤੇ ਆਪਣੇ ਅਧਿਕਾਰ ਛੱਡ ਦਿੱਤੇ ਸਨ। ਐੱਸਪੇਰਾਂਤੋ ਬੋਲਣ ਲਈ ਸਿਰਫ ਜ਼ਰੂਰੀ ਅਥਾਰਟੀ Fundamento de Esperanto (ਮੁਢਲੀ ਵਿਆਕਰਣ, ਕੋਸ਼ ਅਤੇ ਨਮੂਨਾ ਪਾਠ \ ਦਸਤਾਵੇਜ਼ਾਂ ਦਾ ਸੰਗ੍ਰਹਿ) ਹੈ, ਜੋ ਕਿ ਭਾਸ਼ਾ ਦੇ ਸਾਰੇ ਬੋਲਣ ਵਾਲਿਆਂ ਨੂੰ ਭਾਸ਼ਾ ਵਿੱਚ ਸਥਿਰਤਾ ਦੀ ਖਾਤਰ ਅਪਣਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।,ਅੰਤ ਵਿੱਚ, ਇਹ "Esperantist" ਨੂੰ ਉਸ ਜਣੇ ਦੇ ਤੌਰ ਤੇ ਪ੍ਰਭਾਸ਼ਿਤ ਕਰਦਾ ਹੈ ਜਿਹੜਾ ਕਿਸੇ ਵੀ ਮਕਸਦ ਲਈ ਭਾਸ਼ਾ ਐੱਸਪੇਰਾਂਤੋ ਨੂੰ ਵਰਤਦਾ ਹੈ।

ਬਾਹਰੀ ਲਿੰਕ [ਸੋਧੋ]