ਮੋਹਣਜੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਹਣਜੀਤ
ਮੋਹਣਜੀਤ
ਮੋਹਣਜੀਤ
ਜਨਮ1938
ਅਦਲੀਵਾਲ, ਅੰਮ੍ਰਿਤਸਰ, ਭਾਰਤੀ ਪੰਜਾਬ
ਕਿੱਤਾਲੇਖਕ, ਕਵੀ, ਅਨੁਵਾਦਕ, ਆਲੋਚਕ
ਰਾਸ਼ਟਰੀਅਤਾਭਾਰਤੀ
ਸ਼ੈਲੀਕਵਿਤਾ, ਆਲੋਚਨਾ

ਮੋਹਣਜੀਤ ਇੱਕ ਭਾਰਤੀ ਪੰਜਾਬੀ ਕਵੀ, ਆਲੋਚਕ ਅਤੇ ਅਨੁਵਾਦਕ ਹੈ।[1] ਉਸਦੇ ਅੱਠ ਕਾਵਿ ਸੰਗਹਿ ਆ ਚੁੱਕੇ ਹਨ। ਉਸਦੀ ਕਿਤਾਬ "ਕੋਨੇ ਦਾ ਸੂਰਜ" ਲਈ 2018 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[2]

ਜਨਮ ਤੇ ਮੁੱਢਲਾ ਜੀਵਨ[ਸੋਧੋ]

ਮੋਹਣਜੀਤ ਦਾ ਜਨਮ 1938 ਵਿਚ ਪੰਜਾਬ ਰਾਜ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਅਦਲੀਵਾਲਾ ਵਿਖੇ ਹੋਇਆ। ਅੱਜ ਕੱਲ ਉਹ ਦਿੱਲੀ ਵਿਚ ਰਹਿੰਦਾ ਹੈ।

ਪ੍ਰਕਾਸ਼ਿਤ ਪੁਸਤਕਾਂ[ਸੋਧੋ]

  • ਸਹਿਕਦਾ ਸ਼ਹਿਰ
  • ਵਰਵਰੀਕ[3]
  • ਤੁਰਦੇ ਫਿਰਦੇ ਮਸਖਰੇ
  • ਕੀ ਨਾਰੀ ਕੀ ਨਦੀ
  • ਡਾਟਾਂ ਵਾਲੇ ਬੂਹੇ
  • ਓਹਲੇ ਵਿਚ ਉਜਿਆਰਾ
  • ਗੋਰੀ ਲਿਖਤ ਵਾਲਾ ਵਰਕਾ
  • ਹਵਾ ਪਿਆਜ਼ੀ

ਕਵਿਤਾ ਦਾ ਨਮੂਨਾ[ਸੋਧੋ]

ਸੰਵਾਦ

ਓਹ ਤਾਂ ਇਕ ਪੀਰ ਸੀ
ਜੋ ਦੂਜੇ ਪੀਰ ਨੂੰ ਮਿਲਿਆ
ਇਕ ਕੋਲ ਦੁੱਧ ਦਾ ਨੱਕੋ ਨੱਕ ਭਰਿਆ ਕਟੋਰਾ ਸੀ
ਦੂਜੇ ਕੋਲ ਚਮੇਲੀ ਦਾ ਫੁਲ
ਮੱਥਿਆਂ ਦੇ ਤੇਜ ਨਾਲ ਵਸਤਾਂ ਅਰਥਾਂ’ਚ ਬਦਲ ਗਈਆਂ
ਅਸੀਂ ਤਾਂ ਵਗਦੇ ਰਾਹ ਹਾਂ
ਕਿਸੇ ਮੋੜ ਕਿਸੇ ਚੁਰਾਹੇ ਤੇ ਮਿਲਦੇ ਹਾਂ
ਜਾਂ ਇੱਕ ਦੂਜੇ ਤੋਂ ਨਿਖੜ ਜਾਂਦੇ ਹਾਂ
ਓਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਸੀ
ਇਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਹੈ

ਸਨਮਾਨ[ਸੋਧੋ]

  • ਪਰਮ ਸਾਹਿਤ ਸਨਮਾਨ
  • ਭਾਰਤੀ ਸਾਹਿਤ ਅਕਾਦਮੀ ਅਵਾਰਡ (ਕੋਨੇ ਦਾ ਸੂਰਜ)[2]

ਹਵਾਲੇ[ਸੋਧੋ]

  1. "Know Your Poets: Mohanjit". pashaurasinghdhillon. Archived from the original on 2016-07-31. Retrieved 19 ਅਕਤੂਬਰ 2016. {{cite web}}: Unknown parameter |dead-url= ignored (|url-status= suggested) (help)
  2. 2.0 2.1 "..:: SAHITYA : Akademi Awards ::." sahitya-akademi.gov.in. Retrieved 2019-06-16.
  3. "Var Vrik (poems In Punjabi)". Unistar Publications (ISBN 8171422179). Retrieved 19 ਅਕਤੂਬਰ 2016.[permanent dead link]