ਵਿਕੀਪੀਡੀਆ:ਚੁਣਿਆ ਹੋਇਆ ਲੇਖ/5 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗ਼ੁਲਾਮ ਅਲੀ (ਗਾਇਕ)
ਗ਼ੁਲਾਮ ਅਲੀ (ਗਾਇਕ)

ਗ਼ੁਲਾਮ ਅਲੀ (ਉਰਦੂ: غلام علی‎, ਜਨਮ 5 ਦਸੰਬਰ 1940) ਪਟਿਆਲਾ ਘਰਾਣੇ ਦੇ ਇੱਕ ਗ਼ਜ਼਼ਲ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਹਨ। ਗ਼ੁਲਾਮ ਅਲੀ ਆਪਣੇ ਸਮੇ ਦੇ ਆਹਲਾ ਗ਼ਜ਼ਲ ਗਾਇਕ ਵਜੋਂ ਜਾਣੇ ਜਾਂਦੇ ਹਨ । ਉਹਨਾ ਦੀ ਗ਼ਜ਼ਲ ਗਾਇਕੀ ਦੂਜੇ ਗਾਇਕਾਂ ਨਾਲੋਂ ਵਿਲਖਣ ਹੈ ਅਤੇ ਇਸ ਵਿਚ ਹਿੰਦੁਸਤਾਨੀ ਸ਼ਾਸ਼ਤਰੀ ਸੰਗੀਤ ਦੀ ਮਹਿਕ ਹੁੰਦੀ ਹੈ । ਗ਼ੁਲਾਮ ਅਲੀ ਭਾਰਤ , ਪਾਕਿਸਤਾਨ ,ਨੇਪਾਲ , ਬੰਗਲਾਦੇਸ਼ ਤੇ ਦਖਣੀ ਏਸ਼ੀਆ , ਅਮਰੀਕਾ ,ਬਰਤਾਨੀਆ , ਅਤੇ ਮੱਧ ਪੂਰਬੀ ਦੇਸਾਂ ਵਿਚ ਕਾਫੀ ਹਰਮਨ ਪਿਆਰੇ ਹਨ।

ੳੁਹਨਾਂ ਦੀਅਾਂ ਕੁਛ ਪ੍ਰਸਿੱਧ ਗ਼ਜ਼ਲਾਂ ਚੁਪਕੇ ਚੁਪਕੇ ਰਾਤ ਦਿਨ, ਚਮਕਤੇ ਚਾਂਦ ਕੋ ਟੂਟਾ ਹੁਆ, ਹੀਰ, ਹੰਗਾਮਾ ਹੈ ਕ੍ਯੂੰ ਬਰਪਾ ਅਾਦਿ ਹਨ।