ਮਸਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਸਾਨ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਨੀਰਜ ਘਯਵਾਨ
ਲੇਖਕਨੀਰਜ ਘਯਵਾਨ
ਵਰੁਣ ਗਰੋਵਰ
ਨਿਰਮਾਤਾਦਰਿਸ਼ਯਮ ਫ਼ਿਲਮਸ
ਮਕਾਸਰ ਫ਼ਿਲਮਸ
ਫੈਂਟਮ ਫ਼ਿਲਮਸ
ਪਾਥ ਫ਼ਿਲਮਸ
ਸਿਤਾਰੇਰਿਚਾ ਚੱਡਾ
ਵਿੱਕੀ ਕੌਸ਼ਲ
ਸੰਜੇ ਮਿਸ਼ਰਾ
ਸ਼ਵੇਤਾ ਤ੍ਰਿਪਾਠੀ
ਸਿਨੇਮਾਕਾਰਅਵਿਨਾਸ਼ ਅਰੁਣ ਧਵਾਰੇ
ਸੰਪਾਦਕਨਿਤਿਨ ਬੈਦ
ਸੰਗੀਤਕਾਰਇੰਡੀਅਨ ਓਸ਼ੇਨ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਪਾਥ ਫ਼ਿਲਮਸ (France)
ਰਿਲੀਜ਼ ਮਿਤੀਆਂ
  • 19 ਮਈ 2015 (2015-05-19) (Cannes)
  • 24 ਜੂਨ 2015 (2015-06-24) (France)
  • 24 ਜੁਲਾਈ 2015 (2015-07-24) (India)
ਮਿਆਦ
109 ਮਿੰਟ
ਦੇਸ਼ਭਾਰਤ
ਫਰਾਂਸ
ਭਾਸ਼ਾਹਿੰਦੀ

ਮਸਾਨ (ਮੂਲ ਸਿਰਲੇਖ: ਫਲਾਈ ਅਵੇ ਸੋਲੋ, Fly Away Solo) 2015 ਵਰ੍ਹੇ ਦੀ ਇੱਕ ਭਾਰਤੀ ਫ਼ਿਲਮ ਹੈ।[1][2] ਇਸਨੂੰ ਨੀਰਜ ਘਯਵਾਨ ਨੇ ਨਿਰਦੇਸ਼ਿਤ ਕੀਤਾ[3] ਅਤੇ ਇਹ ਉਸਦੀ ਪਹਿਲੀ ਨਿਰਦੇਸ਼ਿਤ ਫ਼ਿਲਮ ਸੀ। ਇਹ ਭਾਰਤ ਅਤੇ ਫਰਾਂਸ ਦੇ ਕੁਝ ਫ਼ਿਲਮ ਦਲਾਂ ਨੇ ਮਿਲ ਕੇ ਬਣਾਈ ਗਈ ਸੀ ਜਿਹਨਾਂ ਵਿੱਚ ਦਰਿਸ਼ਯਮ ਫ਼ਿਲਮਸ, ਮਕਾਸਰ ਫ਼ਿਲਮਸ, ਫੈਂਟਮ ਫ਼ਿਲਮਸ ਅਤੇ ਪਾਥ ਫ਼ਿਲਮਸ ਸ਼ਾਮਿਲ ਸਨ।[4] ਇਸ ਫ਼ਿਲਮ ਨੂੰ 2015 ਕਾਨਸ ਫ਼ਿਲਮ ਸੰਮੇਲਨ ਵਿੱਚ 2 ਅਵਾਰਡ ਪਰਾਪਤ ਹੋਏ।[5][6][7] ਨਿਰਦੇਸ਼ਕ ਨੇ ਇਸ ਤੋਂ ਪਹਿਲਾਂ ਅਨੁਰਾਗ ਕਸ਼ਯਪ ਨਾਲ ਗੈਂਗਸ ਆਫ ਵਾਸੇਪੁਰ 1 ਦੇ ਨਿਰਦੇਸ਼ਨ ਵਿੱਚ ਕੰਮ ਕਰ ਚੁੱਕਾ ਸੀ।[8][9]

ਪਲਾਟ[ਸੋਧੋ]

ਫ਼ਿਲਮ ਦੀ ਕਹਾਣੀ ਨੂੰ ਵਾਰਾਣਸੀ ਵਿੱਚ ਵਾਪਰਦੇ ਪਏ ਦਿਖਾਇਆ ਗਿਆ ਹੈ।[10]

ਇਹ ਇੱਕ ਔਰਤ ਪਾਤਰ ਦੇਵੀ ਦੇ ਬਾਰੇ ਹੈ। ਫ਼ਿਲਮ ਦੇ ਸ਼ੁਰੂ ਵਿੱਚ ਦੇਵੀ ਅਤੇ ਉਸਦਾ ਇੱਕ ਦੋਸਤ ਪੁਲਸ ਦੁਆਰਾ ਹੋਟਲ ਦੇ ਰੂਮ ਵਿੱਚ ਫੜੇ ਜਾਂਦੇ ਹਨ। ਦੇਵੀ ਦਾ ਸਾਥੀ ਪੀਯੂਸ਼ ਡਰ ਜਾਂਦਾ ਹੈ ਅਤੇ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲੈਂਦਾ ਹੈ ਅਤੇ ਖੁਦਕੁਸ਼ੀ ਕਰ ਲੈਂਦਾ ਹੈ। ਦੇਵੀ ਅਤੇ ਇਸਦੇ ਪਰਿਵਾਰ ਨੂੰ ਫਿਰ ਪੁਲਿਸ ਤੰਗ ਕਰਨਾ ਸ਼ੁਰੂ ਕਰ ਦਿੰਦੀ ਹੈ। ਪਰੇਸ਼ਾਨ ਹੋਕੇ ਦੇਵੀ ਸ਼ਹਿਰ ਛੱਡ ਦਿੰਦੀ ਹੈ ਅਤੇ ਵਾਰਾਣਸੀ ਆ ਜਾਂਦੀ ਹੈ।[11]

ਬ੍ਰਿਤਾਂਤ ਦੇ ਦੂਜੇ ਹਿੱਸੇ ਵਿੱਚ ਦੀਪਕ ਪਾਤਰ ਦਾ ਪ੍ਰਵੇਸ਼ ਹੁੰਦਾ ਹੈ ਜਿਸ ਦਾ ਪਰਿਵਾਰ ਸ਼ਮਸ਼ਾਨ ਘਾਟ ਵਿੱਚ ਮੁਰਦਿਆਂ ਨੂੰ ਜਲਾਉਣ ਲਈ ਲੱਕੜਾਂ ਇਕੱਠਿਆਂ ਕਰਨ ਦਾ ਕੰਮ ਕਰਦਾ ਹੈ। ਦੀਪਕ ਇਸ ਕੰਮ ਤੋਂ ਅੱਕ ਚੁੱਕਾ ਹੈ ਅਤੇ ਉਹ ਪੜ੍ਹਾਈ ਕਰਨਾ ਚਾਹੁੰਦਾ ਹੈ। ਉਹ ਸ਼ਹਿਰ ਆ ਪੜ੍ਹਾਈ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਇੱਕ ਸ਼ਾਲੂ ਨਾਂ ਦੀ ਕੁੜੀ ਨੂੰ ਮਿਲਦਾ ਹੈ। ਉਹ ਪਿਆਰ ਵਿੱਚ ਪੈ ਜਾਂਦੇ ਹਨ ਪਰ ਜਦ ਦੀਪਕ ਸ਼ਾਲੂ ਨੂੰ ਆਪਣੀ ਨੀਵੀਂ ਜਾਤ ਬਾਰੇ ਦੱਸਦਾ ਹੈ ਅਤੇ ਉਸਨੂੰ ਇਹ ਵੀ ਦੱਸਦਾ ਹੈ। ਸ਼ਾਲੂ ਇਸ ਗੱਲ ਉੱਪਰ ਕੋਈ ਗਿਲਾ ਨਹੀਂ ਕਰਦੀ ਅਤੇ ਉਹ ਤਾਂ ਵੀ ਦੀਪਕ ਨਾਲ ਵਿਆਹ ਨੂੰ ਰਾਜ਼ੀ ਹੁੰਦੀ ਹੈ।[12][13]

ਹਵਾਲੇ[ਸੋਧੋ]