ਅਮਰੀਕ ਗ਼ਾਫ਼ਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮਰੀਕ ਗ਼ਾਫ਼ਿਲ ਨਿਊ ਯਾਰਕ ਵਿੱਚ ਵੱਸਦਾ, ਪੰਜਾਬੀ ਅਤੇ ਉਰਦੂ ਦਾ ਗ਼ਜ਼ਲਗੋ ਹੈ। ਉਹ ਦਰਪਣ ਨਾਮ ਦੇ ਤ੍ਰੈ-ਮਾਸਿਕ ਸਾਹਿਤਕ ਰਸਾਲੇ ਦਾ ਸੰਪਾਦਕ ਵੀ ਹੈ। ਅਮਰੀਕ ਗ਼ਾਫ਼ਿਲ ਪੰਜਾਬੀ ਗ਼ਜ਼ਲਾਂ, ਨਜ਼ਮਾਂ ਅਤੇ ਗੀਤਾਂ ਦੀ ਇੱਕ ਕਿਤਾਬ ਸਮੇਂ ਦੀ ਹਿੱਕ 'ਤੇ ਦਾ ਰਚੇਤਾ ਹੈ। ਉਹ ਪੰਜਾਬੀ, ਉਰਦੂ, ਫਾਰਸੀ ਅਤੇ ਅਰਬੀ ਭਾਸ਼ਾਵਾਂ ਦੇ ਗਿਆਤਾ ਅਤੇ ਪਿੰਗਲ ਅਤੇ ਅਰੂਜ਼ ਦੀ ਮਹਾਰਤ ਰੱਖਣ ਵਾਲਾ ਗ਼ਜ਼ਲਗੋ ਹੈ। ਉਹ ਟੀਵੀ ਰੇਡੀਓ 'ਤੇ ਵੀ ਭਰਵੀਂ 'ਤੇ ਦਮਦਾਰ ਹਾਜ਼ਰੀ ਲਗਵਾ ਚੁੱਕਾ ਹੈ।

ਜੀਵਨ ਬਿਓਰਾ[ਸੋਧੋ]

ਅਮਰੀਕ ਦਾ ਜਨਮ ਭਾਰਤੀ ਪੰਜਾਬ ਦੇ ਬਜੂਹਾ ਖ਼ੁਰਦ, ਜ਼ਿਲ੍ਹਾ ਜਲੰਧਰ ਵਿੱਚ ਹੋਇਆ ਅਤੇ ਲੁਧਿਆਣਾ-ਜਲੰਧਰ ਜੀ.ਟੀ.ਰੋਡ ਤੇ ਪੈਂਦੇ ਸ਼ਹਿਰ ਫਿਲੌਰ ਵਿੱਚ ਵੱਡਾ ਹੋਇਆ।

ਰਚਨਾਵਾਂ[ਸੋਧੋ]

ਹਵਾਲੇ[ਸੋਧੋ]