ਸਮੱਗਰੀ 'ਤੇ ਜਾਓ

ਪੰਜਾਬੀ ਸਾਹਿਤ ਦੇ ਮੂਲ ਮੁੱਦੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰਵਾਸੀ ਪੰਜਾਬੀ ਸਾਹਿਤ ਦੇ ਮੂਲ ਮੱਦੇ

[ਸੋਧੋ]

ਪਰਵਾਸੀ ਪੰਜਾਬੀ ਸਾਹਿਤ ਦੇ ਸੰਕਲਪ ਨੂੰ ਸਮਝਣ ਲਈ ਇਸ਼ ਸਿਰਲੇਖ ਵਿੱਚ ਸ਼ਾਮਿਲ ਤਿੰਨਾਂ ਹੀ ਸ਼ਬਦਾਂ ਨੂੰ ਧਿਆਨ ਗੋਚਰੇ ਕਰਨ ਉਪਰੰਤ ਇਹ ਤੱਥ ਸੁੱਤੇ ਸਿੱਧ ਰੂਪ ਵਿੱਚ ਸਪਸ਼ਟ ਹੋ ਜਾਂਦੇ ਹੈ ਕਿ ਇਸ ਜਮੁਲੇ ਵਿੱਚ ਉਹਨਾਂ ਸਾਰੀਆਂ ਸਾਹਿਤਿਕ ਕਿਰਤਾਂ ਦਾ ਸ਼ੁਮਾਰ ਕੀਤਾ ਜਾ ਸਕਦਾ ਹੈ ਜਿੰਨ੍ਹਾਂ ਦੀ ਰਚਨਾਂ ਪਰਦੇਸਾਂ ਵਿੱਚ ਵਸਦੇ ਪੰਜਾਬੀਆਂ ਨੇ ਆਪਣੀ ਮਾਤ ਭਾਸ਼ਾ ਵਿੱਚ ਕੀਤੀ ਹੋਵੇ।[1] ਪਰੰਤੂ ਪਰਵਾਸੀ ਪੰਜਾਬੀ ਸਾਹਿਤ ਦੀ ਉਪਰੋ ਦੀ ਸਹੀ ਸਲਾਮਤ ਤੇ ਪੂਰੀ ਜਾਪਦੀ ਇਹ ਪਰਿਭਾਸ਼ਾ ਅੰਦਰੋਂ ਪੰਜਾਬ ਦੀ ਵਿਸ਼ੇਸ਼ ਇਤਿਹਾਸਿਕ ਭੁਗੋਲਿਕ ਸਥਿਤੀ ਕਾਰਣ ਸਾਡੇ ਹੱਥਲੇ ਮਨੋਰਥ ਲਈ ਅਧੂਰੀ ਹੀ ਨਹੀਂ ਸਗੋਂ ਇਸ ਕਰਕੇ ਭ੍ਰਾਂਤੀਮੂਲਕ ਹੈ। ਕਿਉਂਕਿ ਵਾਹਗਿਓ ਪਾਰ, ਭਾਸ਼ਾਈ ਸੱਭਿਆਚਾਰਕ ਅਰਥਾ ਵਿੱਚ ਪੰਜਾਬ ਭਾਵੇਂ ਮੁੱਕ ਨਹੀਂ ਜਾਂਦਾ ਪਰੰਤੂ ਰਾਜਸੀ-ਰਾਸ਼ਟਰੀ ਦ੍ਰਿਸ਼ਟੀ ਤੋਂ ਪਰਦੇਸ ਹਰ ਹੀਲੇ ਸ਼ੁਰੂ ਹੋ ਜਾਂਦਾ ਹੈ ਇਸ ਲਈ ਪਾਕਿਸਤਾਨ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਨੂੰ ਪਾਕਿਸਤਾਨੀ ਪੰਜਾਬੀ ਸਾਹਿਤ ਹੀ ਕਿਹਾ ਜਾਣਾ ਉੱਚਿਤ ਹੈ ਪਰਵਾਸੀ ਪੰਜਾਬੀ ਸਾਹਿਤ ਨਹੀਂ। ਕਿਉਂਕਿ ਇਸ ਦੀ ਸਿਰਜਣਾ ਪਰਵਾਸੀਆਂ ਨੇ ਨਹੀਂ ਸਗੋਂ ਉਥੋਂ ਦੇਸ਼ ਵਾਸੀ ਨਾਗਰਿਕਾਂ ਨੇ ਹੀ ਕੀਤੀ ਹੋਈ ਹੁੰਦੀ ਹੈ ਪਰ ਇਸਦੇ ਬਾਵਜੂਦ ਭਾਵੇਂ ਆਟੇ ਵਿੱਚ ਲੂਣ ਬਰਾਬਰ ਹੀ ਸਹੀ, ਕੁਝ ਸਿਰ ਫਿਰੇ ਸ਼ਾਇਰਾਂ ਅਦੀਬਾਂ ਦੀਆਂ ਅਜਿਹੀਆਂ ਰਚਨਾਵਾਂ ਵੀ ਹਨ ਜੋ ਸਾਡੇ ਪਰਵਾਸੀ ਜਾਂ ਪਰਦੇਸੀ ਸਾਹਿਤ ਦੇ ਬਖੇੜਿਆਂ ਵਿੱਚ ਵੰਡੀਜ ਇਨਕਾਰੀ ਹਨ। ਮਿਸਾਲ ਵਜੋਂ ਉਪਰੋਂ ਏਧਰ ਪਾਕਿਸਤਾਨੀ ਸਾਇਰ(ਅਹਿਮਦ ਰਾਹੀ) ਦੇ ਇਹ ਬੋਲ ਕਿਸੇ ਪੱਕੀ-ਪੀਡੀ ਸਫ਼ਬੰਦੀ ਵਿੱਚ ਸੀਮਿਤ ਹੋ ਕੇ ਬੱਝਣੋ ਇਨਕਾਰੀ ਹਨ ਦੇਸਾਂ ਵਾਲਿਓ ਆਪਣੇ ਹੀ ਦੇਸ ਅੰਦਰ ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ ਡਾ. ਹਰਮਿੰਦਰ ਸਿੰੰਘ ਬੇਦੀ ਅਨੁਸਾਰ ਪਰਵਾਸੀ ਸਾਹਿਤ ਪਿਛਲੇ ਇੱਕ ਦਹਾਕੇ ਤੋਂ ਵਿਸ਼ੇਸ਼ ਅਧਿਐਨ ਅਤੇ ਅਧਿਆਪਨ ਦਾ ਕੇਂਦਰੀ ਬਿੰਦੂ ਬਣਿਆ ਹੈ। ਇਸ ਸਾਹਿਤ ਦੀ ਸਿਰਜਨਾ ਸਦਕਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਰਿਪੇਖ ਨੇ ਨਵੇਂ ਦਿਸਹੱਦਿਆ ਨੂੰ ਛੋਹਿਆ ਹੈ।[2]

  • ਸਾਡੇ ਲਈ ਆਪਣੇ ਚੇਤੇ ਵਿੱਚ ਧਾਰਨ ਕਰਨ ਵਾਲੀ ਗਲ ਸਿਰਫ਼ ਏਨੀ ਹੈ ਕਿ ਸਾਹਤ ਵਿੱਚ ਉਕਤ ਭਾਂਤ ਦੇ ਵਰਗੀਕਰਣ ਵਿੱਚ ਸਾਹਿਤਕ ਸਮੱਗਰੀ ਦੇ ਨਾਮਕਰਣ ਦਾ ਕੋਈ ਮੂਲ ਮਨੋਰਥ ਮਾਨਵੀਂ ਨਹੀਂ ਹੁੰਦਾ ਸਗੋਂ ਮਿੱਥੇ ਸੰਦਰਭਾਂ ਵਿੱਚ ਸੀਮਿਤ ਕਰਕੇ ਨਿਸ਼ਚਿਤ ਤੌਰ 'ਤੇ ਸਾਰਥਿਕ ਚਰਚਾ ਛੇੜਨ ਦੀ ਸੁਵਿਧਾ ਹੀ ਹੋਇਆ ਕਰਦਾ ਹੈ।
  • ਇਸ ਸੁਵਿਧਾ ਵਸ ਹੀ ਅਸੀਂ ਇਹ ਆਖ ਸਕਦੇ ਹਾਂ ਕਿ ਅਸੀਂ ਪਰਵਾਸੀ ਪੰਜਾਬੀ ਸਾਹਿਤ ਦੇ ਘੇਰੇ ਵਿੱਚ ਉਹ ਸਾਰੀਆਂ ਰਚਨਾਵਾਂ ਦੀ ਗੱਲ ਕਰਾਂਗੇ ਜਿੰਨ੍ਹਾਂ ਦੀ ਰਚਨਾ ਮਾਤ-ਭਾਸ਼ਾ ਪੰਜਾਬੀ ਵਿੱਚ ਹੋਈ ਹੈ। ਪਰਵਾਸੀ ਪੰਜਾਬੀ ਸਾਹਿਤ ਵਿਦੇਸਾਂ ਵਿੱਚ ਪਹਿਲਾ ਸੁਤੰਤਰਤਾ ਪ੍ਰਪਾਤੀ ਤੋਂ ਪਹਿਲਾ ਲਿਖਿਆ ਗਿਆ ਜਿਸ ਵਿੱਚ ਗਦਰ ਲਹਿਰ, ਗਦਰ ਗੂੰਜ ਦੇ ਸੰਬੰਧ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ।
  • ਪਰਵਾਸੀ ਪੰਜਾਬੀ ਸਾਹਿਤ ਦਾ ਦੂਜਾ ਦੌਰ ਸੁਤੰਰਤਾ ਪ੍ਰਾਪਤੀ ਤੋਂ ਮਗਰਲੇ ਦਹਾਕੇ ਤੋਂ ਸ਼ੁਰੂ ਹੁੰਦਾ ਹੈ ਇਸ ਵਿੱਚ ਰੋਜੀ ਰੋਟੀ ਕਮਾਉਣ ਸੰਬੰਧੀ,ਜੱਦੀ ਪੁਸਤੀ ਘਰਾਂ ਨਾਲੋਂ ਟੁੱਟਣਾ ਆਦਿ ਬਾਰੇ ਲਿਖਿਆ ਗਿਆ।
  • ਪਰਵਾਸੀ ਪੰਜਾਬੀ ਸਾਹਿਤਕਾਰ ਦੀਆਂ ਆਪਣੇ ਵਤਨ ਲਈ ਹੇਰਵੇ ਦੀਆਂ ਰਚਨਾਵਾਂ ਰਚਦੇ ਹਨ। 50-60 ਵਰ੍ਹੇ ਪਹਿਲਾਂ ਵੀ ਪ੍ਰੋ.ਪੂਰਨ ਸਿੰਘਨੇ ਲਿਖਿਆ ਸੀ,

ਉਏ ਕਿਧਰੇ ਨਹੀਂ ਲਗਦੀ ਹਵਾ ਠੰਢੀ ਪੰਜਾਬ ਵਾਲੀ ਕਿਧਰੇ ਦਾ ਪਾਣੀ ਮੈਨੂੰ ਨਾ ਇਹੋ ਜੇਹਾ ਮਿੱਠਾ ਤੇ ਮਾਫ਼ਕ

  • ਮੌਜੂਦਾ ਪਰਵਾਸ ਪੰਜਾਬੀ ਸਾਹਿਤ ਮੂਲ-ਰੂਪ ਵਿੱਚ ਸੱਠੈਤਰੇ ਦੌਰ ਵਿੱਚ ਬਾਹਰਲੇ ਦੇਸਾਂ ਵਿੱਚ ਗਏ ਲੇਖਕਾਂ ਦੀਆਂ ਹੀ ਰਚਨਾਵਾਂ ਹਨ। ਇਹ ਲੇਖਕ ਸਮੁੱਚੇ ਤੌਰ 'ਤੇ ਪੇਂਡੂ ਜਾ ਅਰਗ ਨਾਗਰਿਕ ਪੰਜਾਬੀ ਪਿਛੋਕੜ ਵਾਲੇ ਹੀ ਸਨ।
  • ਪਰਵਾਸੀ ਪੰਜਾਬੀ ਸਾਹਿਤ ਦਾ ਕਾਫ਼ੀ ਹਿੱਸਾ ਇਸ ਨਸਲੀ ਭੰਡੀ ਪ੍ਰਚਾਰ ਤੇ ਵਿਰੋਧ-ਵਿਖੋਧ ਨੂੰ ਬੇਪਰਦ ਕਰ ਕੇ ਰੱਦ ਕਰਨ ਵੱਲ ਰੁਚਿਤ ਹੈ। ਸਾਡੇ ਲਈ ਇਹ ਸੰਤੋਖ ਦੀ ਗੱਲ ਹੈ ਕਿ ਬਰਤਾਨਵੀ ਪੰਜਾਬੀ ਸਾਹਿਤਕਾਰ ਉਥੋਂ ਦੇ ਹੁਕਮਰਾਨਾਂ ਨੂੰ ਉਹਨਾਂ ਤੇ ਕੈਮੀ ਕੌਮਾਂਤਰੀ ਚਰਿੱਤਰ ਦੀ ਅਸਲੀਅਤ ਦਿਖਾਉਣ ਦੀ ਭਰਪੂਰ ਕੋਸ਼ਿਸ਼ ਕਰਦੇ ਹਨ। ਮਿਸਾਲ ਦੇ ਤੌਰ 'ਤੇ (ਨਿਰੰਜਨ ਸਿੰਘ ਨੂਰ) ਦੀ ਇੱਕ ਕਵਿਤਾ ਵਿਚੋਂ ਕੁਝ ਸਤਰਾਂ ਪੇਸ਼ ਹਨ।

ਇਸ ਮੰਡੀ ਵਿੱਚ ਕਲਖ ਵਿਕਦੀ ਕਾਲਖ ਗੋਰੇ ਰੰਗ ਦੀ। ਹੱਥਾਂ ਵਿੱਚ ਘੁੱਗੀਆਂ ਦਾ ਜੋੜਾ ਪੈਰੀ ਝਾਜਰ ਜੰਗ ਦੀ ਸੁਭਾਗ ਦੀ ਗੱਲ ਹੈ ਕਿ ਸਾਡੀਆਂ ਆਕਦਾਮਿਕ ਸੰਸਥਾਵਾਂ ਤੇ ਸਰਕਾਰੀ ਗੈਰ ਸਰਕਾਰੀ ਇਨਾਮੀ-ਕਰਾਮੀ ਜਥੇਬੰਦੀਆਂ ਦਾ ਪਰਵਾਸੀ ਪੰਜਾਬੀ ਸਾਹਿਤ ਦਾ ਮੁੱਲ ਪਾਉਣ ਵੱਲ ਧਿਆਨ ਖਿਚਿਆ ਜਾਣ ਲਗ ਪਿਆ ਹੈ ਭਵਿੱਖ ਵਿੱਚ ਇਨ੍ਹਾਂ ਉਪਰਾਲਿਆਂ ਦੇ ਨਰੋਏ ਸਿੱਟੇ ਨਿਕਲਣ ਦੀ ਆਸ ਕੀਤੀ ਜਾ ਸਕਦੀ ਹੈ।

ਹਵਾਲੇ

[ਸੋਧੋ]
  1. ਸੁਰਿੰਦਰਪਾਲ ਸਿੰਘ ਪਰਵਾਸੀ ਪੰਜਾਬੀ ਸਾਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਨਾ 6
  2. ਪ੍ਰਵਾਸੀ ਪੰਜਾਬੀ ਸਾਹਿਤ ਮੁੱਲ ਤੇ ਮੁਲਾਂਕਣ,ਡਾ.ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲਸ ਪ੍ਰੋ.ਮਾਨਵਤਾ ਘੁੰਮਣ, ਮਦਾਨ ਪਬਲੀਕੇਸ਼ਨ ਯੂਨੀਵਰਸਿਟੀ ਕੈਂਪਸ ਪਟਿਆਲਾ।