ਐੱਸਪੇਰਾਂਤੀਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐੱਸਪੇਰਾਂਤੀਓ

ਐੱਸਪੇਰਾਂਤੁਜੋ (IPA: [e̞spe̞ranˈtujo̞]) ਜਾਂ ਐੱਸਪੇਰਾਂਤੂਇਓ [e̞spe̞ranˈti.o̞] ਇੱਕ ਸੰਕਲਪ (ਅਰਥ: "ਐੱਸਪੇਰਾਂਤੋ ਦੀ ਧਰਤੀ") ਹੈ ਜੋ ਐੱਸਪੇਰਾਂਤੋ ਭਾਸ਼ਾ ਦੇ ਬੁਲਾਰਿਆਂ ਵਲੋਂ ਐੱਸਪੇਰਾਂਤੋ ਭਾਈਚਾਰੇ ਅਤੇ ਭਾਈਚਾਰੇ ਵਿੱਚ ਹੋ ਰਹੀਆਂ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ। ਜਦੋਂ ਦੋ ਲੋਕ ਆਪਸ ਵਿੱਚ ਐੱਸਪੇਰਾਂਤੋ ਵਿੱਚ ਗੱਲ ਕਰਦੇ ਹਨ ਤਾਂ ਉਹ ਐੱਸਪੇਰਾਂਤੁਜੋ/ਐੱਸਪੇਰਾਂਤੂਇਓ ਵਿੱਚ ਹੁੰਦੇ ਹਨ।

1908 ਵਿੱਚ, ਡਾਕਟਰ ਵਿਲੀਅਮ ਮੋੱਲੀ ਨੇ ਐੱਸਪੇਰਾਂਤੋ ਭਾਈਚਾਰੇ ਲਈ ਇੱਕ ਰਾਸ਼ਟਰ ਉਦਾਸੀਨ ਮੋਰਸਨੇਟ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦਾ ਐੱਸਪੇਰਾਂਤੋ ਭਾਸ਼ਾ ਵਿੱਚ ਨਾਮ "ਅਮੀਕੇਜੋ" (ਦੋਸਤੀ ਦਾ ਸ਼ਹਿਰ) ਰੱਖਿਆ ਜਾਣਾ ਸੀ। ਇਹ ਥਾਂ ਹੁਣ ਬੈਲਜੀਅਮ ਦੇ ਕਬਜ਼ੇ ਵਿੱਚ ਹੈ। 1919 ਵਿੱਚ ਹੋਈ ਵਰਸਾਏ ਦੀ ਸੰਧੀ ਵਿੱਚ ਇਸਨੂੰ ਬੈਲਜੀਅਮ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ।[1]

ਹਵਾਲੇ[ਸੋਧੋ]

  1. http://www.moresnet.nl/english/geschiedenis_en.htm#Dr Archived 2012-08-12 at the Wayback Machine.. Wilhelm Molly