ਪੀਰ ਮਹੁੰਮਦ ਕਾਰਵਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀਰ ਮਹੁੰਮਦ ਕਾਰਵਾਨ
پیر محمد کاروان
ਰਾਸ਼ਟਰੀਅਤਾਅਫ਼ਗਾਨ
ਨਾਗਰਿਕਤਾਅਫ਼ਗਾਨਿਸਤਾਨ
ਪੇਸ਼ਾਡਰਾਮਾ ਲੇਖਕ
ਲਈ ਪ੍ਰਸਿੱਧਕਵਿਤਾ ਅਤੇ ਨਿੱਕੀ ਕਹਾਣੀਆਂ

ਪੀਰ ਮਹੁੰਮਦ ਕਾਰਵਾਨ (ਪਸ਼ਤੋ: پیر محمد کاروان‎) ਪਸ਼ਤੋ ਭਾਸ਼ਾ ਦਾ ਇੱਕ ਸਮਕਾਲੀ ਅਤੇ ਪ੍ਰਸਿੱਧ ਕਵੀ ਹੈ।[1] ਪੀਰ ਮਹੁੰਮਦ ਅਫ਼ਗਾਨਿਸਤਾਨ ਦਾ ਰਹਿਣ ਵਾਲਾ ਹੈ। ਇਸਨੇ ਕਾਵਿ ਸੰਗ੍ਰਹਿ ਤੇ ਨਿੱਕੀ ਕਹਾਣੀਆਂ ਤੋਂ ਇਲਾਵਾ ਡਰਾਮੇ ਵੀ ਰਚੇ ਅਤੇ ਅਫ਼ਗਾਨ ਵਿੱਚ ਡਰਾਮਾ ਪ੍ਰੋਜੈਕਟ ਲਈ ਬਹੁਤ ਕੰਮ ਕੀਤਾ ਹੈ।

ਅਕਾਦਮਿਕ ਜੀਵਨ[ਸੋਧੋ]

ਕਾਰਵਾਨ ਨੇ ਤਿੰਨ ਸੰਗ੍ਰਹਿ ਕਵਿਤਾਵਾਂ ਅਤੇ ਦੋ ਸੰਗ੍ਰਹਿ ਨਿੱਕੀ ਕਹਾਣੀਆਂ ਦੇ ਪਬਲਿਸ਼ ਕਰਵਾਏ।.[1]

ਕਾਵਿ ਸੰਗ੍ਰਹਿ[ਸੋਧੋ]

  • ਲਾ ਮਾਸ਼ਾਮਾ ਤਾਰ ਮਾਸ਼ਾਮਾ - له ماښامه تر ماښامه
  • ਚਿਨਾਰ ਖਬਰੀ ਕਵੇ - چنار خبرې کوي
  • ਦਾ ਸ਼ਾਪਿਰੀ ਵਾਰਗਵੀ - د ښاپیری ورغوی

ਕਹਾਣੀ ਸੰਗ੍ਰਹਿ[ਸੋਧੋ]

  • ਲਾ ਨਰਗਿਸ ਤਾਰ ਨਰਗਿਸ - له نرګسه تر نرګسه
  • ਗ੍ਰਹਾ ਤਾਹ ਰਾਵਨ ਸਾਰੇ - غره ته روان سری

ਕਾਰਜੀ ਜੀਵਨ[ਸੋਧੋ]

ਇਸ ਸਮੇਂ ਕਾਰਵਾਨ ਅਫ਼ਗਾਨ ਬੀਬੀਸੀ ਦੇ ਸਿੱਖਿਆ ਡਰਾਮਾ ਪ੍ਰੋਜੈਕਟ ਵਿੱਚ ਡਰਾਮਾ ਲੇਖਕ ਵਜੋਂ ਕੰਮ ਕਰ ਰਿਹਾ ਹੈ।[1]

ਕਾਰਵਾਨ افغان ادبي بهير ਨੂੰ ਲੱਭਣ ਵਾਲੇ ਪਿਤਾਮਾ ਵਿਚੋਂ ਇੱਕ ਹੈ ਜਿਸਨੇ ਅਫ਼ਗਾਨ ਸਾਹਿਤਿਕ ਲਹਿਰ ਵਿੱਚ ਨਵੀਂ ਪੀੜ੍ਹੀ ਦੇ ਕਵੀਆਂ ਵਜੋਂ ਕਾਰਜ ਕੀਤਾ ਹੈ। ਇਹ ਲਹਿਰ 1980ਵਿਆਂ ਵਿੱਚ ਪਿਸ਼ਾਵਰ ਸ਼ਹਿਰ ਵਿੱਚ ਰਫ਼ਿਊਜੀ ਅਫ਼ਗਾਨ ਕਵੀਆਂ ਸਿਦੀਕ਼ੁ ਪਸਾਰਲੀ, ਨਿਸਾਰ ਹਾਰਿਸ, ਮੁਸਤਫ਼ਾ ਸਲੀਕ ਅਤੇ ਪੀਰ ਮੁਹੰਮਦ ਕਾਰਵਾਨ ਨੇ ਚਲਾਈ। ਇਸ ਨਾ-ਲਾਭਕਾਰੀ ਲਹਿਰ ਨੇ ਇਸ ਯੁਧ ਵਿੱਚ ਹੋਰ ਵੀ ਕਈ ਕਵੀਆਂ ਅਤੇ ਲੇਖਕਾਂ ਨੂੰ ਪ੍ਰੇਰਿਤ ਕੀਤਾ। ਇਸ ਸਮੇਂ ਇਹ ਲਹਿਰ ਕਾਬੁਲ ਦੀ ਪਾਮੀਰ ਇਮਾਰਤ ਨੇ ਸਿਨੇਮਾ ਪ੍ਰੋਜੈਕਟ ਰਾਹੀਂ ਚਲਾਈ ਜਾ ਰਹੀ ਹੈ। ਇਹ ਇੱਕ ਸੁਤੰਤਰ ਲਹਿਰ ਹੈ ਜਿਸ ਵਿੱਚ ਕਿਸੇ ਵੀ ਪ੍ਰਕਾਰ ਦੇ ਦਾਨ ਜਾਂ ਧਨ ਨੂੰ ਨਕਾਰਿਆ ਜਾਂਦਾ ਹੈ।

ਹਵਾਲੇ[ਸੋਧੋ]

  1. 1.0 1.1 1.2 "ਪੁਰਾਲੇਖ ਕੀਤੀ ਕਾਪੀ". Archived from the original on 2007-03-04. Retrieved 2015-12-01. {{cite web}}: Unknown parameter |dead-url= ignored (|url-status= suggested) (help)