ਬਿਨ ਰੋੲੇ (ਟੀਵੀ ਡਰਾਮਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਿਨ ਰੋੲੇ
ਤਸਵੀਰ:Official Title Screen of Bin Roye.png
ਸ਼ੈਲੀ
'ਤੇ ਆਧਾਰਿਤਫ਼ਰਹਤ ਇਸ਼ਤਿਆਕ਼ ਦੇ ਨਾਵਲ ਬਿਨ ਰੋਏ ਉੱਪਰ
ਲੇਖਕਫ਼ਰਹਤ ਇਸ਼ਤਿਆਕ਼
ਨਿਰਦੇਸ਼ਕਹਾਸਿਮ ਹੁਸੈਨ
ਸ਼ਹਿਜ਼ਾਦ ਕਸ਼ਮੀਰੀ
ਮੋਮਿਨਾ ਦੁਰੈਦ
ਸਟਾਰਿੰਗਮਾਹਿਰਾ ਖਾਨ
ਹੁਮਾਯੂੰ ਸਈਦ
ਅਰਮੀਨਾ ਖਾਨ
ਓਪਨਿੰਗ ਥੀਮ"ਬਿਨ ਰੋਏ"
ਤਿਆਰਕਰਤਾ ਸ਼ਿਰਾਜ਼ ਉੱਪਲ
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
No. of episodes4th as of 23rd October
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾਮੋਮਿਨਾ ਦੁਰੈਦ
ਨਿਰਮਾਤਾਮੋਮਿਨਾ ਦੁਰੈਦ
ਸਿਨੇਮੈਟੋਗ੍ਰਾਫੀਫਰਹਾਨ ਆਲਮ
ਸੰਪਾਦਕਸੱਯਦ ਤਨਵੀਰ ਆਲਮ
ਫੈਜ਼ਨ ਸਲੀਮ
Camera setupਮਲਟੀ ਕੈਮਰਾ ਸੈਟਅੱਪ
Production companyMD Productions
Distributorਹਮ ਨੈੱਟਵਰਕ ਲਿਮਿਟਿਡ
ਰਿਲੀਜ਼
Original networkਹਮ ਟੀਵੀ
Picture format
ਆਡੀਓ ਫਾਰਮੈਟStereophonic sound
Original release2 ਅਕਤੂਬਰ 2016 (2016-10-02)
Chronology
Preceded byਉਡਾਰੀ (2016)

ਬਿਨ ਰੋਏ (ਉਰਦੂ: بن روۓ‎; lit: Without Crying), ਪਾਕਿਸਤਾਨੀ ਰੁਮਾਂਟਿਕ ਟੀਵੀ ਡਰਾਮਾ ਹੈ। ਇਸਦੀ ਪਹਿਲੀ ਕਿਸ਼ਤ 2 ਅਕਤੂਬਰ 2016 ਨੂੰ ਹਮ ਟੀਵੀ ਉੱਪਰ ਨਸ਼ਰ ਹੋਇਆ। ਇਸਦਾ ਨਾਂ ਬਿਨ ਰੋਏ ਆਂਸੂ ਵੀ ਕਿਹਾ ਜਾਂਦਾ ਹੈ। ਬਿਨ ਰੋਏ ਇੱਕ ਤਰਹਾਂ ਨਾਲ ਡਰਾਮੇ ਦੇ ਰੂਪ ਵਿੱਚ ਫਿਲਮ ਹੈ।[1][2] ਇਸਦੇ ਨਿਰਦੇਸ਼ਕ ਸ਼ਹਿਜ਼ਾਦ ਕਸ਼ਮੀਰੀ ਅਤੇ ਹੈਸਮ ਹੁਸੈਨ ਹਨ। ਇਸਦੀ ਕਹਾਣੀ ਫ਼ਰਹਤ ਇਸ਼ਤਿਆਕ਼ ਨੇ ਅਤੇ ਸਕਰੀਨਪਲੇਅ ਮੁਹੰਮਦ ਵਾਸੀ-ਉਦ-ਦੀਨ ਨੇ ਲਿਖਿਆ ਹੈ।[3] ਇਸਦਾ ਨਿਰਮਾਣ ਮੋਮਿਨਾ ਦੁਰੈਦ ਨੇ ਐਮਡੀ ਪਰੋਡਕਸਨਸ ਦੇ ਬੈਨਰ ਅਧੀਨ ਕੀਤਾ ਹੈ।[4][5] ਇਹ ਡਰਾਮਾ ਫ਼ਰਹਤ ਇਸ਼ਤਿਆਕ਼ ਦੇ ਲਿਖੇ ਨਾਵਲ ਉੱਪਰ ਬਣਿਆ ਹੈ ਤੇ ਉਸ ਨਾਵਲ ਉੱਪਰ ਇਸੇ ਨਾਂ ਉੱਪਰ ਫਿਲਮ ਵੀ ਬਣ ਚੁੱਕੀ ਹੈ। ਇਸ ਵਿਚ ਮੁੱਖ ਕਿਰਦਾਰ ਵਜੋਂ ਮਾਹਿਰਾ ਖਾਨ, ਹੁਮਾਯੂੰ ਸਈਦਅਰਮੀਨਾ ਖਾਨ ਹਨ।

ਕਹਾਣੀ[ਸੋਧੋ]

ਬਿਨ ਰੋਏ ਪਿਆਰ ਦੀ ਗਾਥਾ ਹੈ। ਇਸ ਪਿਆਰ ਦੇ ਕਈ ਰੂਪ ਮਿਲਦੇ ਹਨ ਜਿਵੇਂ ਪਛਤਾਵਾ, ਬੇਵਫਾਈ ਤੇ ਮਿਲਾਪ। ਕਹਾਣੀ ਸਬਾ ਸ਼ਫੀਕ(ਮਾਹਿਰਾ ਖਾਨ) ਨਾਲ ਸ਼ੁਰੂ ਹੁੰਦੀ ਹੈ ਜੋ ਬਚਪਨ ਤੋਂ ਹੀ ਆਪਣੇ ਚਚੇਰੇ ਪੁੱਤ ਇਰਤਜ਼ਾ(ਹੁਮਾਯੂੰ ਸਈਦ) ਨੂੰ ਪਸੰਦ ਕਰਦੀ ਹੈ ਪਰ ਇਰਤਜ਼ਾ ਦੇ ਮਨ ਵਿੱਚ ਕਦੇ ਵੀ ਸਬਾ ਲਈ ਅਜਿਹਾ ਭਾਵ ਨਹੀਂ ਹੁੰਦਾ। ਇਰਤਜ਼ਾ ਆਪਣੀ ਪੜ੍ਹਾਈ ਲਈ ਅਮਰੀਕਾ ਚਲਾ ਜਾਂਦਾ ਹੈ ਤੇ ਉੱਥੇ ਉਸਦੀ ਮੁਲਾਕਾਤ ਸਮਨ(ਅਰਮੀਨਾ ਖਾਨ) ਨਾਲ ਹੁੰਦੀ ਹੈ। ਇਰਤਜ਼ਾ ਨੂੰ ਸਮਨ ਨਾਲ ਪਿਆਰ ਹੋ ਜਾਂਦਾ ਹੈ। ਸਮਨ ਸਬਾ ਦੀ ਵੱਡੀ ਭੈਣ ਹੈ। ਸਮਨ ਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਉਹ ਪਾਕਿਸਤਾਨ ਪਰਤ ਆਉਂਦੀ ਹੈ। ਸਬਾ ਸਮਨ ਤੇ ਇਰਤਜ਼ਾ ਦਾ ਪਿਆਰ ਪਰਵਾਨ ਚੜਦਾ ਦੇਖ ਖੁਸ਼ ਨਹੀਂ ਹੁੰਦੀ। ਉਹ ਕੋਸਦੀ ਹੈ ਕਿ ਜੇਕਰ ਸਮਨ ਦੇ ਮਾਤਾ ਪਿਤਾ ਦੀ ਮੌਤ ਨਾ ਹੋਈ ਹੁੰਦੀ ਤੇ ਉਹ ਪਾਕਿਸਤਾਨ ਨਾ ਪਰਤਦੀ ਤੇ ਉਸਦੀ ਮੁਹੱਬਤ ਦੇ ਰਾਹ ਵਿਚ ਰੋੜਾ ਨਾ ਬਣਦੀ। ਸਮਨ ਤੇ ਇਰਤਜ਼ਾ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਅਮਰੀਕਾ ਚਲੇ ਜਾਂਦੇ ਹਨ। ਕੁਝ ਸਾਲਾਂ ਬਾਅਦ ਉਹ ਆਪਣੇ ਪੁੱਤਰ ਮਾਜ਼ ਨਾਲ ਵਾਪਸ ਪਾਕਿਸਤਾਨ ਆਉਂਦੇ ਹਨ। ਮਾਜ਼ ਦੇ ਜਨਮਦਿਨ ਉੱਪਰ ਸਮਨ ਉਸ ਲਈ ਤਿਆਰੀਆਂ ਕਰ ਰਹੀ ਹੁੰਦੀ ਹੈ ਪਰ ਅਚਾਨਕ ਨਾਲ ਹੀ ਸਮਨ ਦੀ ਇੱਕ ਕਾਰ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ। ਉਸਦੀ ਮੌਤ ਹੋ ਜਾਂਦੀ ਹੈ। ਪਰਿਵਾਰ ਵਾਲੇ ਸਬਾ ਨੂੰ ਇਰਤਜ਼ਾ ਨਾਲ ਵਿਆਹ ਕਰਨ ਨੂੰ ਕਹਿੰਦੇ ਹਨ ਪਰ ਉਹ ਮਨਾਂ ਕਰ ਦਿੰਦੀ ਹੈ। ਸਬਾ ਦੀ ਜਿਸ ਮੁੰਡੇ ਨਾਲ ਨਿਕਾਹ ਹੋਣ ਜਾ ਰਿਹਾ ਹੁੰਦਾ ਹੈ, ਇਰਤਜ਼ਾ ਨੂੰ ਪਤਾ ਚੱਲਦਾ ਹੈ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਹ ਇਸ ਬਾਰੇ ਸਬਾ ਦੇ ਘਰਦਿਆਂ ਨੂੰ ਦੱਸਦਾ ਹੈ ਤੇ ਅੰਤ ਵਿਚ ਸਬਾ ਤੇ ਇਰਤਜ਼ਾ ਦਾ ਵਿਆਹ ਹੋ ਜਾਂਦਾ ਹੈ।

ਕਾਸਟ[ਸੋਧੋ]

  • ਮਾਹਿਰਾ ਖਾਨ - ਸਬਾ ਦੇ ਰੋਲ ਵਿੱਚ
  • ਹੁਮਾਯੂੰ ਸਈਦ - ਇਰਤਜ਼ਾ ਦੇ ਰੋਲ ਵਿਚ
  • ਅਰਮੀਨਾ ਖਾਨ - ਸਮਨ ਦੇ ਰੋਲ ਵਿੱਚ
  • ਜਾਵੇਦ ਸ਼ੇਖ - ਸ਼ਫਿਕ ਰਹਿਮਤ ਅਲੀ ਦੇ ਰੋਲ ਵਿੱਚ
  • ਜ਼ੈਬਾ ਬਖਤਿਆਰ - ਮਲੀਹਾ ਸ਼ਫੀਕ ਦੇ ਰੋਲ ਵਿਚ
  • ਅਰਜ਼ਾ ਮੰਜ਼ੂਰ - ਦਾਦੀ ਦੇ ਰੋਲ ਵਿੱਚ
  • ਜ਼ਾਹੀਨ ਤਾਹਿਰਾ - ਰਹਿਮਤ ਭੂਆ ਦੇ ਦੇ ਰੋਲ ਵਿੱਚ
  • ਜਹਾਂਜ਼ੇਬ ਖਾਨ - as ਜ਼ਫਰ ਸ਼ਫੀਕ ਦੇ ਰੋਲ ਵਿਚ 
  • ਸਮਨ ਅੰਸਾਰੀ
  • ਰਾਸ਼ਿਦ ਖਵਾਜ਼ਾ
  • ਐਨੀ ਜ਼ੈਦੀ
  • ਹੁਮਾ ਨਵਾਬ
  • ਅਰਜ਼ੁਮੰਦ ਅਜ਼ਹਰ
  • ਸ਼ਾਜ਼ੀਆ ਨਾਜ਼
  • ਸੈਮਾ ਕੰਵਲ
  • ਅਦਨਾਨ ਮਲਿਕ - ਅਬਦੁੱਲਾ (ਵਿਸ਼ੇਸ਼ ਝਲਕ)
  • ਜੁਨੈਦ ਖਾਨ - ਸਫੀਰ (ਵਿਸ਼ੇਸ਼ ਝਲਕ)
  • ਸਿਦਰਾ ਬਾਤੂਲ - ਮਾਹਨੂਰ (ਵਿਸ਼ੇਸ਼ ਝਲਕ)
  • ਅਦੀਲ ਹੁਸੈਨ - (ਵਿਸ਼ੇਸ਼ ਝਲਕ)

ਬਾਲ ਕਲਾਕਾਰ[ਸੋਧੋ]

  • ਮਨਾਹਿਲ ਦੁਰੈਦ
  • ਸ਼ਾਹਜ਼ਾਨ ਦੁਰੈਦ
  • ਮਈਸ਼ਾ ਦੁਰੈਦ
  • ਜ਼ੇਰਲੀਨਾ ਦੁਰੈਦ
  • ਸ਼ਾਯਾਨ ਦੁਰੈਦ
  • ਅਜ਼ਲਾਨ ਅਲੀ ਅਸਕਾਰੀ
  • ਸਲਰ ਕਸ਼ੀਫ
  • ਅਸਫ ਕਸ਼ੀਫ
  • ਸ਼ਾਂਜ਼ੇ ਹਸਨ
  • ਅਨਮ ਹਾਸ਼ਿਮ
  • ਸ਼ਾਹ ਜ਼ੈਨ
  • ਅਰਜ਼ ਨੋਫਿਲ
  • ਮਹਿਰੀਨ ਬਾਰੀ

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "Farhat Ishtiaq's Bin Roye Aansu coming soon on HUM TV | Reviewit.pk". Retrieved 20 July 2016.
  2. Hamza, Rana. "Humayun Saeed-Mahira Khan starrer Bin Roye to on-air as Drama in coming months | FEED". Archived from the original on 20 ਅਗਸਤ 2016. Retrieved 20 July 2016. {{cite web}}: Unknown parameter |dead-url= ignored (help)
  3. Anwer, Zoya (2015-01-17). "Bin Roye story more mature than Humsafar: Humayun Saeed". Retrieved 20 July 2016.
  4. "Five reasons why you should (or should not) watch Bin Roye". Archived from the original on 25 ਅਗਸਤ 2016. Retrieved 23 July 2016. {{cite web}}: Unknown parameter |dead-url= ignored (help)
  5. "'Bin Roye' rides Pakistani new wave". Retrieved 23 July 2016.

ਬਾਹਰੀ ਕੜੀਆਂ[ਸੋਧੋ]