ਵਿਕੀਪੀਡੀਆ:ਚੁਣਿਆ ਹੋਇਆ ਲੇਖ/5 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਣੀਪਤ ਦੀ ਦੂਜੀ ਲੜਾਈ (1556) ਉੱਤਰੀ ਭਾਰਤ ਦੇ ਹਿੰਦੂ ਰਾਜਾ ਹੇਮਚੰਦਰ ਵਿਕਰਮਾਦਿਤਆ ਪਰਚੱਲਤ ਨਾਮ ਹੇਮੂ ਅਤੇ ਅਕਬਰ ਦੀਆਂ ਫੌਜ਼ਾ ਦੇ ਵਿਚਕਾਰ 5 ਨਵੰਬਰ, 1556 ਨੂੰ ਪਾਣੀਪਤ ਜ਼ਿਲਾ ਦੇ ਸਥਾਂਨ ਤੇ ਹੋਈ। ਅਕਬਰ ਦੇ ਸੈਨਾਪਤੀ ਖਾਨ ਜਮਾਨ ਅਤੇ ਬੈਰਮ ਖਾਨ ਦੀ ਇਹ ਨਿਰਨਾਇਕ ਜਿੱਤ ਸੀ। ਦਿੱਲੀ ਵਿੱਚ ਮੁਗਲਾਂ ਅਤੇ ਹਿੰਦੂ ਵਿੱਚ ਯੁੱਧ ਹੋਇਆ ਜਿਸ ਵਿੱਚ ਮੁਗਲਾਂ ਦੀ ਜਿਤ ਹੋਈ। ਜਿਸ ਨਾਲ ਭਾਰਤ ਤਿੰਨ ਸੋਂ ਸਾਲਾ ਲਈ ਮੁਗਲਾਂ ਦੇ ਗੁਲਾਮ ਹੋ ਗਿਆ। ਦਿੱਲੀ ਅਤੇ ਆਗਰਾ ਦੇ ਪਤਨ ਤੋਂ ਕਲਾਨੌਰ ਵਿੱਚ ਮੁਗਲ ਪਰੇਸ਼ਾਨ ਹੋ ਗਏ। ਕਈ ਮੁਗਲ ਸੈਨਾਪਤੀਉ ਨੇ ਅਕਬਰ ਨੂੰ ਪਿਛੇ ਹਟਨੇ ਦੀ ਸਲਾਹ ਦਿੱਤੀ, ਸਿਰਫ ਬੈਰਮ ਖਾਹ ਤੋਂ ਬਗੈਰ ਤੇ ਅਕਬਰ ਨੇ ਦਿੱਲੀ ਵੱਲ ਆਪਣੀ ਫੌਜ ਨੂੰ ਜਾਣ ਦਾ ਹੁਕਮ ਦਿਤਾ। 5 ਨਵੰਬਰ ਨੂੰ ਪਾਣੀਪਤ ਦੇ ਸਥਾਂਨ ਤੇ ਯੁੱਧ ਹੋਇਆ। ਇਸ ਸਥਾਂਨ ਤੇ ਅਕਬਰ ਦੇ ਦਾਦਾ ਬਾਬਰ ਨੂੰ ਇਬਰਾਹਿਮ ਲੋਧੀ ਨੂੰ ਹਰਾਇਆ ਸੀ। ਹੇਮੂ ਦੀ ਵੱਡੀ ਸੈਨਾ ਦੇ ਮੁਕਾਬਲੇ ਅਕਬਰ ਨੇ ਇਹ ਲੜਾਈ ਜਿੱਤ ਲਈ। ਤੇ ਹੇਮੂ ਨੂੰ ਗ੍ਰਿਫਤਾਰ ਕਰਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ। ਹੇਮੂ ਦਾ ਕੱਟਿਆ ਹੋਇਆ ਸਿਰ ਕਾਬੁਲ ਭੇਜਿਆ ਗਿਆ। ਅਤੇ ਬਾਕੀ ਸਰੀਰ ਨੂੰ ਫਾਸੀ ਤੇ ਲਟਕਾ ਦਿਤਾ ਗਿਆ ਤਾਂ ਕਿ ਹਿੰਦੂ ਲੋਕਾਂ ਦੇ ਮਨ ਵਿੱਚ ਡਰ ਪੈਦਾ ਕੀਤਾ ਜਾ ਸਕੇ। ਬੈਰਮ ਖਾਨ ਨੇ ਹਿੰਦੂਆ ਦੇ ਕਤਲ ਦਾ ਫਤਵਾ ਦਿਤਾ ਜੋ ਕਈ ਦਿਨ ਤੱਕ ਜਾਰੀ ਰਿਹਾ। ਹੇਮੂ ਦੇ ਭਰਾ, ਪਿਤਾ, ਹੋਰ ਰਿਸਤੇਦਾਰਾ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ। 1556 ਵਿੱਚ ਪਾਣੀਪਤ ਵਿੱਚ ਅਕਬਰ ਦੀ ਜਿਤ ਨਾਲ ਮੁਗਲ ਸਾਮਰਾਜ ਸਥਾਪਿਤ ਹੋ ਗਿਆ। ਬੰਗਾਲ ਤੱਕ ਦਾ ਸਾਰਾ ਰਾਜ ਅਕਬਰ ਦੇ ਕਬਜੇ ਵਿੱਚ ਆ ਗਿਆ।