ਮਾਚੀ ਤਵਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਚੀ ਤਵਾਰਾ (俵 万智 ਮਾਚੀ ਤਵਾਰਾ?, ਜਨਮ 31 ਦਸੰਬਰ 1962) ਇੱਕ ਸਮਕਾਲੀ ਜਪਾਨੀ ਲੇਖਕ, ਅਨੁਵਾਦਕ ਅਤੇ ਕਵੀ ਹੈ।[1][2]

ਤਵਾਰਾ ਇੱਕ ਸਮਕਾਲੀ ਕਵੀ ਦੇ ਤੌਰ 'ਤੇ ਮਸ਼ਹੂਰ ਹੈ। ਉਸਨੂੰ ਆਧੁਨਿਕ ਜਪਾਨੀ ਦਰਸ਼ਕ ਲਈ ਤਾਨਕਾ ਪੁਨਰ-ਜੀਵਤ ਕਰਨ ਦਾ ਸਿਹਰਾ ਜਾਂਦਾ ਹੈ।

ਜੀਵਨੀ[ਸੋਧੋ]

ਮਾਚੀ ਤਵਾਰਾ ਦਾ ਜਨਮ 31 ਦਸੰਬਰ 1962 ਨੂੰ ਓਸਾਕਾ ਵਿੱਚ ਹੋਇਆ ਸੀ। 14 ਸਾਲ ਦੀ ਉਮਰ ਵਿੱਚ ਉਹ ਫੁਕੁਈ ਚਲੀ ਗਈ। 1981 ਵਿੱਚ ਉਹ ਵਾਸੇਦਾ ਯੂਨੀਵਰਸਿਟੀ ਗਈ ਅਤੇ ਜਪਾਨੀ ਸਾਹਿਤ ਵਿੱਚ ਡਿਗਰੀ ਹਾਸਲ ਕੀਤੀ। ਕਵੀ ਸਾਸਾਕੀ ਯੁਕੀਤਸੁਨਾ ਦੇ ਪ੍ਰਭਾਵ ਅਧੀਨ ਉਸ ਨੇ ਤਾਨਕਾ ਲਿਖਣਾ ਸ਼ੁਰੂ ਕੀਤਾ। ਗ੍ਰੈਜੂਏਸ਼ਨ ਦੇ ਬਾਅਦ 1985 ਵਿੱਚ ਉਸ ਨੇ ਕਾਨਾਗਾਵਾ ਪਰੀਫੈਕਚਰ ਦੇ ਹਾਸ਼ੀਮੋਟੋ ਹਾਈ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਅਤੇ 1989 ਤੱਕ ਉਥੇ ਪੜ੍ਹਾਇਆ।[3]

ਹਵਾਲੇ[ਸੋਧੋ]

  1. Lowitz, Leza; Aoyama, Miyuki; Tomioka, Akemi (1994). A long rainy season: Haiku & Tanka. Stone Bridge Press. ISBN 1-88065615-9.
  2. Buckley, Sandra (2002). Encyclopedia of contemporary Japanese culture. Routledge. ISBN 0-415-14344-6.
  3. "TAWARA Machi's Chocolate Box: My profile in English".