ਅਖਿਲ ਗੋਗੋਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਖਿਲ ਗੋਗੋਈ (অখিল গগৈ)
Akhil Gogoi by Vikramjit Kakati.jpg
ਅਖਿਲ ਗੋਗੋਈ 2017
ਜਨਮਅਖਿਲ ਗੋਗੋਈ
(1976-10-02) 2 ਅਕਤੂਬਰ 1976 (ਉਮਰ 43)
Lukhurakhon, Selenghat, Jorhat, Assam
ਰਾਸ਼ਟਰੀਅਤਾIndian
ਸੰਗਠਨਕ੍ਰਿਸ਼ਕ ਮੁਕਤੀ ਸੰਗਰਾਮ ਕਮੇਟੀ
ਭਾਰਤ ਭ੍ਰਿਸ਼ਟਾਚਾਰ ਦੇ ਵਿਰੁੱਧ
ਪ੍ਰਸਿੱਧੀ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ – 2012
ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ - 2011
ਸੂਚਨਾ ਦੇ ਅਧਿਕਾਰ
ਰਾਜਨੀਤਿਕ ਦਲਗਣ ਮੁਕਤੀ ਸੰਗਰਾਮ ਅਸਮ
ਲਹਿਰਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ - 2011
ਸਾਥੀGitashree Tamuly
ਬੱਚੇNasiketa

ਅਖਿਲ ਗੋਗੋਈ (ਅਸਾਮੀ: অখিল গগৈ) ਆਸਾਮ ਤੋਂ ਇੱਕ ਕਿਸਾਨ ਆਗੂ ਅਤੇ ਆਰਟੀਆਈ ਕਾਰਕੁਨ ਹੈ। ਉਹ ਬੜੇ ਸਾਲਾਂ ਤੋਂ  ਰਾਜ ਵਿਚ ਬਹੁਤ ਸਾਰੇ ਭ੍ਰਿਸ਼ਟਾਚਾਰ-ਵਿਰੋਧੀ ਅੰਦੋਲਨਾਂ ਦੀ ਅਗਵਾਈ ਕਰ ਰਿਹਾ ਹੈ।  ਗੋਗੋਈ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਉਨ੍ਹਾਂ ਦੀ ਲਗਾਤਾਰ ਲੜਾਈ ਲਈ 2008 ਵਿੱਚ ਸ਼ਨਮੁਗਾਮ ਮੰਜੂਨਾਥ ਐਂਟੈਗ੍ਰਿਟੀ ਅਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਕੌਮੀ ਪੱਧਰ ਤੇ ਧਿਆਨ ਵਿੱਚ ਆਇਆ।[1]  2010 ਵਿੱਚ, ਉਸਨੂੰ ਪਬਲਿਕ ਕਾਜ ਰਿਸਰਚ ਫਾਊਂਡੇਸ਼ਨ ਦੁਆਰਾ (ਅਸਾਮ ਦੇ ਗੋਲਾਘਾਟ ਜ਼ਿਲੇ ਵਿੱਚ ਸੰਪੂਰਨ ਗਰਾਮ ਰੋਜ਼ਗਾਰ ਯੋਜਨਾ ਵਿੱਚ 12.5 ਮਿਲੀਅਨ ਘੁਟਾਲੇ ਦਾ ਖੁਲਾਸਾ ਕਰਨ ਵਿੱਚ ਉਸਦੀ ਭੂਮਿਕਾ ਲਈ) ਰਾਸ਼ਟਰੀ ਸੂਚਨਾ ਅਧਿਕਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। [2] ਗੋਗੋਈ, ਆਸਾਮ ਵਿਚ ਸਥਿਤ ਖੱਬੇ ਪੱਖੀ ਕਿਸਾਨ ਸੰਗਠਨ - ਕ੍ਰਿਸ਼ਕ ਮੁਕਤੀ ਸੰਗਰਾਮ ਕਮੇਟੀ (ਕੇ.ਐਮ.ਐਸ.) ਦਾ ਸਥਾਪਕ ਸਕੱਤਰ ਹੈ। 

ਮੁਢਲੇ ਜੀਵਨ ਅਤੇ ਸ਼ੁਰੂਆਤੀ ਕੰਮ[ਸੋਧੋ]

ਅਖਿਲ ਗੋਗੋਈ ਦਾ ਜਨਮ 1 ਮਾਰਚ 1976 ਨੂੰ ਸੇਲਨਘਾਟ, ਜੋਰਹਾਟ, ਅਸਾਮ ਦੇ ਲੁਖੁਰਾਖੋਂ ਪਿੰਡ ਵਿੱਚ ਹੋਇਆ ਸੀ। ਉਸਨੇ 1993-1996 ਦੌਰਾਨ ਕੌਟਨ ਕਾਲਜ, ਗੁਹਾਟੀ ਤੋਂ ਅੰਗਰੇਜ਼ੀ ਸਾਹਿਤ ਦਾ ਅਧਿਐਨ ਕੀਤਾ। ਉਹ ਕਾਲਜ ਵਿਦਿਆਰਥੀ ਯੂਨੀਅਨ ਦਾ ਜਨਰਲ ਸਕੱਤਰ ਅਤੇ ਮੈਗਜ਼ੀਨ ਸਕੱਤਰ ਰਿਹਾ। ਜਲਦੀ ਹੀ ਉਹ ਯੁਨਾਇਟਡ ਰਿਵੋਲਿਊਸ਼ਨਰੀ ਮੂਵਮੈਂਟ ਕੌਂਸਲ ਆਫ ਅਸਾਮ (ਯੂਆਰਐਮਸੀਏ) , ਜੋ ਸੀਪੀਐਮ-ਐਮਐਲ-ਪੀਸੀਸੀ ਦੀ ਇਕ ਜਨਤਕ ਸੰਸਥਾ ਸੀ, ਵਿੱਚ ਪ੍ਰਸਿੱਧ ਨਕਸਲੀਵਾਦੀ ਨੇਤਾ ਸੰਤੋਸ਼ ਰਾਣਾ ਦੀ ਅਗਵਾਈ ਹੇਠ ਸ਼ਾਮਲ ਹੋ ਗਿਆ। 1990 ਦੇ ਅਖੀਰ ਤੱਕ ਉਸਨੇ ਰਾਣਾ ਨਾਲੋਂ ਵੱਖ ਹੋ ਕੇ ਆਪਣੇ ਆਪ ਨੂੰ ਡਾ. ਹਿਰੇਨ ਗੋਹੈਨ ਦੇ ਨਾਲ ਮਿਲ ਕੇ ਨਤੂਨ ਪਦਤਿਕ ਦੇ ਸੰਪਾਦਕ ਦੇ ਤੌਰ ਤੇ ਸਮਰਪਿਤ ਕਰ ਦਿੱਤਾ, ਜੋ ਆਸਾਮੀ ਵਿੱਚ ਪ੍ਰਕਾਸ਼ਿਤ ਇੱਕ ਸੁਤੰਤਰ ਮਾਰਕਸਵਾਦੀ ਪੱਤਰਿਕਾ ਹੈ। ਗੋਗੋਈ ਆਪਣੀ ਪਤਨੀ ਅਤੇ ਪੁੱਤਰ ਨਾਲ ਅਸਾਮ ਦੇ ਗੁਹਾਟੀ ਵਿੱਚ ਰਹਿੰਦਾ ਹੈ।

ਹਵਾਲੇ[ਸੋਧੋ]

  1. "Akhil Gogoi receives award from Kiron Bedi". Assam Times. Archived from the original on 23 March 2012. Retrieved 6 August 2012. 
  2. TI Trade (29 November 2009). "The Assam Tribune Online". Assamtribune.com. Archived from the original on 4 March 2012. Retrieved 6 August 2012.