ਅਨਟੱਚੇਬਲ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਨਟੱਚੇਬਲ  
Untouchable Cover.jpg
ਟਾਈਟਲ ਕਵਰ
ਲੇਖਕ ਮੁਲਕ ਰਾਜ ਆਨੰਦ
ਮੂਲ ਸਿਰਲੇਖ ਅੰਗਰੇਜ਼ੀ: Untouchable
ਦੇਸ਼ ਭਾਰਤ
ਭਾਸ਼ਾ ਅੰਗਰੇਜ਼ੀ
ਵਿਧਾ ਨਾਵਲ
ਪ੍ਰਕਾਸ਼ਨ ਮਾਧਿਅਮ ਪ੍ਰਿੰਟ
ਆਈ.ਐੱਸ.ਬੀ.ਐੱਨ. 978-0-14-018395-5
22686185
ਇਸ ਤੋਂ ਬਾਅਦ ਕੁਲੀ

ਅਨਟੱਚੇਬਲ 1935 ਵਿੱਚ ਪ੍ਰਕਾਸ਼ਿਤ ਇੱਕ ਨਾਵਲ ਹੈ ਜਿਸਨੇ ਇਸ ਦੇ ਲੇਖਕ ਮੁਲਕ ਰਾਜ ਆਨੰਦ ਨੂੰ ਭਾਰਤ ਦੇ ਮੋਹਰੀ ਅੰਗਰੇਜ਼ੀ ਲੇਖਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਦੀ ਸਥਾਪਿਤ ਕਰ ਦਿੱਤਾ। [1] ਇਸ ਕਿਤਾਬ ਦੀ ਪ੍ਰੇਰਨਾ ਉਸਦੀ ਚਾਚੀ ਦਾ ਅਨੁਭਵ ਸੀ ਜਦੋਂ ਉਹ ਇੱਕ ਮੁਸਲਮਾਨ ਔਰਤ ਦੇ ਨਾਲ ਭੋਜਨ ਕਰ ਲਿਆ ਸੀ ਅਤੇ ਉਸਦੇ ਪਰਵਾਰ ਦੁਆਰਾ ਉਸਨੂੰ ਭਿੱਟਿਆ ਹੋਇਆ ਮੰਨਿਆ ਜਾਂਦਾ ਸੀ।[2][3]ਆਨੰਦ ਦੀ ਇਸ ਪਹਿਲੀ ਕਿਤਾਬ ਦੀ ਕਹਾਣੀ, ਜਾਤੀ ਵਿਵਸਥਾ ਨੂੰ ਖਤਮ ਕਰਨ ਦੇ ਤਰਕਦੇ ਗਿਰਦ ਘੁੰਮਦੀ ਹੈ।[4] ਇਹ ਇੱਕ ਜਵਾਨ ਸਵੀਪਰ ਬਾਖਾ ਦੇ ਜੀਵਨ ਵਿੱਚ ਇੱਕ ਦਿਨ ਨੂੰ ਦਰਸ਼ਾਂਦਾ ਹੈ, ਜੋ ਸ਼ੌਚਾਲਿਆਂ ਦੀ ਸਫਾਈ ਦੇ ਆਪਣੇ ਕੰਮ ਦੇ ਕਾਰਨ ਅਛੂਤ ਹੈ।  

ਡਾ.ਆਨੰਦ ਜਦੋਂ ਆਪਣੀ ਪੜ੍ਹਾਈ ਪੂਰੀ ਕਰ ਇੰਗਲੈਂਡ ਤੋਂ ਵਾਪਸ ਭਾਰਤ ਆਇਆ, ਤਾਂ ਉਹ ਵਰਧਾ ਜਾਕੇ ਮਹਾਤਮਾ ਗਾਂਧੀ ਨੂੰ ਮਿਲਿਆ। ਇਸ ਵਿਸ਼ੇ ਬਾਰੇ ਗਾਂਧੀ ਜੀ ਨਾਲ ਉਸ ਦੀ ਚਰਚਾ ਹੋਈ, ਜਿਸ ਦੌਰਾਨ ਡਾ. ਆਨੰਦ ਨੇ ਆਪਣੇ ਅਨੁਭਵਾਂ ਦੇ ਆਧਾਰ ਉੱਤੇ ਪੰਜਾਬ ਵਿੱਚ ਵਿਆਪਤ ਅਸਪਰਸ਼ਤਾ ਦੀ ਗੰਭੀਰ ਸਮੱਸਿਆ ਉੱਤੇ ਚਿੰਤਾ ਜਤਾਈ ਅਤੇ ਪੁੱਛਿਆ ਕਿ ਇਸ ਤੋਂ ਮੁਕਤੀ ਲਈ ਇੱਕ ਲੇਖਕ ਨੂੰ ਕੀ ਕਰਨਾ ਚਾਹੀਦਾ ਹੈ। ਗਾਂਧੀ ਜੀ ਨੇ ਅਸਪਰਸ਼ਤਾ ਦੇ ਵਿਰੋਧ ਵਿੱਚ ਪ੍ਰਭਾਵਸ਼ਾਲੀ ਸ਼ੈਲੀ ਵਿੱਚ ਲਿਖਣ ਦੀ ਸਲਾਹ ਦਿੱਤੀ। ਇਸ ਤੋਂ ਪ੍ਰੇਰਿਤ ਹੋਕੇ ਡਾ. ਮੁਲਕਰਾਜ ਆਨੰਦ ਨੇ ਇਸ ਨਾਵਲ ਦੀ ਰਚਨਾ ਕੀਤੀ ਜਿਸਨੂੰ, ਦੁਨੀਆਂ ਭਰ ਵਿੱਚ ਅਜ਼ਾਦ ਕੰਠ ਨਾਲ ਸਰਾਹਿਆ ਗਿਆ।

ਕਥਾਨਕ ਸਾਰੰਸ਼[ਸੋਧੋ]

ਨਾਵਲ ਵਿੱਚ 20ਵੀਂ ਦੇ ਪਹਿਲੇ ਅੱਧ ਵੇਲੇ ਦੇ ਪੰਜਾਬ ਵਿੱਚੋਂ ਘਟਨਾਵਾਂ ਅਤੇ ਪਾਤਰ ਲਏ ਗਏ ਹਨ। ਕਾਲਪਨਿਕ ਭਾਰਤੀ ਸ਼ਹਿਰ ਬੁਲੰਦਸ਼ਹਰ ਵਿੱਚ ਸੈੱਟ, ਅਨਟਚੇਬਲ, ਬਾਖਾ ਨਾਮ ਦੇ ਇੱਕ ਜਵਾਨ ਭਾਰਤੀ ਸਫਾਈ ਕਰਮਚਾਰੀ ਦੇ ਜੀਵਨ ਵਿੱਚ ਇੱਕ ਦਿਨ ਹੈ। ਬੁਲਸ਼ਾਹ ਦੇ ਸਾਰੇ ਸਫਾਈਕਰਮੀਆਂ ਦੇ ਪ੍ਰਮੁੱਖ ਲਾਖਾ ਦਾ ਪੁੱਤਰ, ਬਾਖਾ ਬੜਾ ਸੂਝਵਾਨ ਹੈ, ਲੇਕਿਨ ਭੋਲਾ, ਨਰਮ ਲੇਕਿਨ ਅਭਿਮਾਨੀ ਹੈ। ਬਾਖਾ ਦੇ ਉਸ ਦਿਨ ਦੇ ਦੌਰਾਨ ਕਈ ਪ੍ਰਮੁੱਖ ਅਤੇ ਛੋਟੀਆਂ ਦੁਰਘਟਨਾਵਾਂ ਵਾਪਰਦੀਆਂ ਹਨ, ਜਿਸਦੇ ਨਾਲ ਉਹ ਨਿਪੁੰਨ ਹੋ ਜਾਂਦਾ ਹੈ ਅਤੇ ਆਪਣੇ ਅੰਦਰ ਦੇ ਵੱਲ ਝਾਤ ਪਾਉਂਦਾ ਹੈ। ਨਾਵਲ ਦੇ ਅੰਤ ਵਿੱਚ ਲੇਖਕ ਮੁਲਿਕ ਰਾਜ ਆਨੰਦ ਨੇ ਅਸਪਰਸ਼ਤਾ ਦੇ ਅੰਤ ਨੂੰ ਅਹਿਮ ਮਾਮਲਾ ਬਣਾ ਦਿੱਤਾ ਹੈ ਕਿ ਇਹ ਅਮਾਨਵੀ, ਅਨਿਆਇਪੂਰਣ ਧਿੰਗਾਣਾ ਵਿਵਸਥਾ ਹੈ। ਉਸ ਨੇ ਬਾਖਾ ਦਾ ਅਤੇ ਇਸ ਜਵਾਨ ਦੀ ਦੁਨੀਆ ਦੇ ਲੋਕਾਂ ਦਾ ਆਪਣੇ ਤਰਕ ਦਾ ਨਿਰਮਾਣ ਕਰਨ ਲਈ ਇਸਤੇਮਾਲ ਕੀਤਾ ਹੈ।

ਹਵਾਲੇ[ਸੋਧੋ]

  1. "Mulk Raj Anand, 98; Wrote About India's Injustices". Los Angeles Times. October 1, 2004. Retrieved 2009-08-31. 
  2. "Indian author Mulk Raj Anand dies". BBC. September 28, 2004. Retrieved 2009-08-31. 
  3. "Mulk Raj Anand, R.I.P.". September 28, 2004. Retrieved 2015-01-15. 
  4. Bhatnagar, Manmohan Krishna; Mittapalli Rajeshwar (2000). The novels of Mulk Raj Anand: a critical study. Atlantic Publishers. p. 69. ISBN 978-81-7156-934-2. OCLC 237560616. Retrieved 2009-08-30.  More than one of |author2= and |last2= specified (help); More than one of |accessdate= and |access-date= specified (help); More than one of |ISBN= and |isbn= specified (help); More than one of |oclc= and |OCLC= specified (help)