ਅਨਤੋਨ ਮਕਾਰੈਂਕੋ
ਅਨਤੋਨ ਸੇਮਿਓਨੋਵਿਚ ਮਕਾਰੈਂਕੋ (ਰੂਸੀ: Анто́н Семёнович Мака́ренко, Ukrainian: Анто́н Семе́нович Макаре́нко, 13 ਜਨਵਰੀ 1888 – 1 ਅਪ੍ਰੈਲ 1939) ਇੱਕ ਸੋਵੀਅਤ ਅਧਿਆਪਕ, ਸਮਾਜਿਕ ਵਰਕਰ ਅਤੇ ਲੇਖਕ,ਸੋਵੀਅਤ ਯੂਨੀਅਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਵਿਦਿਅਕ ਸਾਸ਼ਤਰੀ ਸੀ, [1] ਜਿਸਨੇ ਵਿਦਿਅਕ ਥਿਊਰੀ ਅਤੇ ਅਭਿਆਸ ਵਿੱਚ ਜਮਹੂਰੀ ਵਿਚਾਰਾਂ ਅਤੇ ਅਸੂਲਾਂ ਦੀ ਪਿਓਂਦ ਲਾਈ। ਸੋਵੀਅਤ ਪੈਡਾਗੋਜੀ ਦੇ ਬਾਨੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਉਸ ਨੇ ਸਵੈ-ਪ੍ਰਬੰਧਿਤ ਬਾਲ ਸਮੂਹਾਂ ਵਿੱਚ ਪਰਵਰਿਸ਼ ਥਿਊਰੀ ਅਤੇ ਵਿਧੀ-ਵਿਓਂਤ ਦੀ ਵਿਆਖਿਆ ਕੀਤੀ ਅਤੇ ਵਿਦਿਅਕ ਸਿਸਟਮ ਵਿੱਚ ਉਤ੍ਪਾਦਿਕ ਲੇਬਰ ਦੀ ਧਾਰਨਾ ਪੇਸ਼ ਕੀਤੀ। ਮਕਾਰੈਂਕੋ ਨੂੰ ਅਕਸਰ ਸੰਸਾਰ ਦੇ ਮਹਾਨ ਸਿੱਖਿਆ ਸ਼ਾਸਤਰੀਆਂ ਵਿੱਚ ਮੰਨਿਆ ਜਾਂਦਾ ਹੈ, ਅਤੇ ਉਸ ਦੀਆਂ ਕਿਤਾਬਾਂ ਬਹੁਤ ਸਾਰੇ ਦੇਸ਼ਾਂ ਵਿੱਚ ਛਾਪੀਆਂ ਗਈਆਂ ਹਨ।[2]
ਰੂਸੀ ਇਨਕਲਾਬ ਦੇ ਬਾਅਦ ਉਸ ਨੇ ਰੂਸੀ ਘਰੇਲੂ ਯੁੱਧ ਦੁਆਰਾ ਅਨਾਥ ਕੀਤੇ ਸੜਕਾਂ ਤੇ ਰੁਲਦੇ ਬੱਚਿਆਂ ਲਈ ਸਵੈ-ਸਹਾਇਤਾ ਯਤੀਮਖਾਨੇ ਸਥਾਪਤ ਕੀਤੇ - ਜਿਨ੍ਹਾਂ ਵਿੱਚ ਨਾਬਾਲਿਗ ਕੁਰਾਹੀਏ ਵੀ ਸਨ। ਇਨ੍ਹਾਂ ਅਦਾਰਿਆਂ ਵਿੱਚ ਗੋਰਕੀ ਕਲੋਨੀ ਸੀ ਅਤੇ ਬਾਅਦ ਵਿੱਚ ਖਾਰਕੀਵ ਵਿੱਚ ਡੇਜਰਜਿਨਸਕੀ ਮਜ਼ਦੂਰ ਕਮਿਊਨ ਵੀ ਸੀ, ਜਿੱਥੇ ਐਫਡੀ ਕੈਮਰਾ ਤਿਆਰ ਕੀਤਾ ਗਿਆ ਸੀ। ਮਕਾਰੈਂਕੋ ਨੇ ਕਈ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚ ਦ ਪੈਡਗੌਜੀਕਲ ਪੋਇਮ (Педагогическая поэма), ਗੋਰਕੀ ਕਾਲੋਨੀ ਦੀ ਇੱਕ ਗਲਪ ਕਹਾਣੀ, ਯੂਐਸਐਸਆਰ ਵਿੱਚ ਖਾਸ ਕਰਕੇ ਹਰਮਨਪਿਆਰੀ ਹੋਈ ਸੀ। 1955 ਵਿੱਚ ਅੰਗਰੇਜ਼ੀ ਟਾਈਟਲ ਰੋਡ ਟੂ ਲਾਈਫ ਨਾਮ ਦੀ ਇੱਕ ਫਿਲਮ ਤਿਆਰ ਕੀਤੀ ਗਈ ਸੀ।
ਹਵਾਲੇ
[ਸੋਧੋ]- ↑ "Anton Semyonovich Makarenko". Encyclopædia Britannica. Retrieved 2015-01-13.
- ↑ Filonov, G. N. (1994) 'Anton Makarenko (1888–1939)' Archived 2015-09-24 at the Wayback Machine., in Prospects: the quarterly review of comparative education UNESCO: International Bureau of Education, Paris. vol. XXIV, no. 1/2, 1994, p. 77-91.