ਸਮੱਗਰੀ 'ਤੇ ਜਾਓ

ਅਪਟਨ ਸਿੰਕਲੇਅਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਪਟਨ ਸਿੰਕਲੇਅਰ
ਜਨਮਆਪਟਨ ਬੀਲ ਸਿੰਕਲੇਅਰ, ਜੂਨੀਅਰ
(1878-09-20)20 ਸਤੰਬਰ 1878
ਬਾਲਟੀਮੋਰ, ਮੈਰੀਲੈਂਡ
ਮੌਤ25 ਨਵੰਬਰ 1968(1968-11-25) (ਉਮਰ 90)
Bound Brook, New Jersey
ਕਿੱਤਾਨਾਵਲਕਾਰ, ਲੇਖਕ, ਪੱਤਰਕਾਰ, ਸਿਆਸੀ ਕਾਰਕੁਨ, ਸਿਆਸਤਦਾਨ
ਰਾਸ਼ਟਰੀਅਤਾਅਮਰੀਕੀ
ਜੀਵਨ ਸਾਥੀMeta Fuller (1902–11)
Mary Craig Kimbrough, (1913–61)
Mary Elizabeth Willis (1961–67)
ਦਸਤਖ਼ਤ

ਆਪਟਨ ਸਿੰਕਲੇਅਰ (20 ਸਤੰਬਰ 1878 –25 ਨਵੰਬਰ 1968)[1], ਇੱਕ ਅਮਰੀਕੀ ਲੇਖਕ ਸੀ, ਜਿਸਨੇ 100 ਦੇ ਕਰੀਬ ਕਿਤਾਬਾਂ ਲਿਖੀਆਂ। ਆਪਣੇ ਸ਼ਾਹਕਾਰ ਨਾਵਲ ਜੰਗਲ (1906) ਦੇ ਰਚੇਤਾ ਹੋਣ ਨਾਤੇ ਉਸਨੂੰ ਵਿਸ਼ਵ ਪ੍ਰਸਿੱਧੀ ਹਾਸਲ ਹੋਈ। ਇਸ ਨਾਵਲ ਨੇ 20ਵੀਂ ਸਦੀ ਦੇ ਪਹਿਲੇ ਸਾਲਾਂ ਦੌਰਾਨ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਮਰੀਕਾ ਅੰਦਰ ਮੀਟ ਦੀ ਪੈਕਿੰਗ ਕਰਨ ਵਾਲ਼ੇ ਉਦਯੋਗ ਦੀਆਂ ਮਾੜੀਆਂ ਹਾਲਤਾਂ ਦੀ ਬੇਨਕਾਬੀ ਨੇ ਉਸ ਸਮੇਂ ਦੀ ਸਰਕਾਰ ਨੂੰ ‘ਪਿਉਰ ਫੂਡ ਐਂਡ ਡਰੱਗ ਐਕਟ’ ਅਤੇ ‘ਮੀਟ ਇੰਪੈਕਸ਼ਨ ਐਕਟ’ ਬਣਾਉਣ ਲਈ ਮਜਬੂਰ ਕਰ ਦਿੱਤਾ ਸੀ।

ਜੀਵਨੀ

[ਸੋਧੋ]

ਆਪਟਨ ਸਿੰਕਲੇਅਰ ਦਾ ਜਨਮ 20 ਸਤੰਬਰ 1878 ਨੂੰ ਬਾਲਟੀਮੋਰ, ਮੈਰੀਲੈਂਡ ਵਿੱਖੇ ਹੋਇਆ ਸੀ। ਉਸ ਦਾ ਬਚਪਨ ਬੇਹੱਦ ਗਰੀਬੀ ਵਿੱਚ ਗੁਜਰਿਆ। 10 ਸਾਲ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਸਮੇਤ ਨਿਊਯਾਰਕ ਆ ਗਿਆ ਅਤੇ ਇੱਥੇ ਹੀ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ। ਅਖ਼ਬਾਰਾਂ, ਰਸਾਲਿਆਂ ਵਿੱਚ ਲਿਖ ਕੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).