ਸਮੱਗਰੀ 'ਤੇ ਜਾਓ

ਅਫ਼ਰੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਫ਼ਰੀਕਾ
ਖੇਤਰਫਲ30,221,532 ਕਿ०ਸੀ²
ਅਬਾਦੀ1,022,234,000
ਅਬਾਦੀ ਦਾ ਸੰਘਣਾਪਣ30.51/ਕਿ०ਸੀ²
ਵਾਸੀ ਸੂਚਕਅਫਰੀਕਾ ਦੇ ਲੋਕ - ਅਫਰੀਕੀ
ਵੰਡਉੱਤਰੀ ਅਫ਼ਰੀਕਾ
ਦੱਖਣੀ ਅਫ਼ਰੀਕਾ
ਪੂਰਬੀ ਅਫ਼ਰੀਕਾ
ਪੱਛਮੀ ਅਫ਼ਰੀਕਾ
ਕੇਂਦਰੀ ਅਫ਼ਰੀਕਾ
ਦੇਸ਼
54 ਦੇਸ਼


ਅਫਰੀਕਾ, ਏਸ਼ੀਆ ਤੋਂ ਬਾਅਦ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦਾ ਖੇਤਰਫਲ 3,03,35,000 ਕਿਮੀ.² (ਵਰਗ ਕਿਲੋਮੀਟਰ) ਹੈ। ਅਫ਼ਰੀਕਾ ਯੂਰਪ ਦੇ ਦੱਖਣ ਵਿੱਚ ਸਥਿਤ ਹੈ। ਇਸ ਦੇ ਪੂਰਬ ਵਿੱਚ ਹਿੰਦ ਮਹਾਂਸਾਗਰ ਅਤੇ ਪੱਛਮ ਵਿੱਚ ਅਟਲਾਂਟਿਕ ਮਹਾਂਸਾਗਰ ਹਨ। ਅਫ਼ਰੀਕਾ ਵਿੱਚ 53 ਦੇਸ਼ ਹਨ।[1] ਸੂਡਾਨ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ, ਜਿਸ ਦਾ ਖੇਤਰਫਲ 2,505,800 ਕਿਮੀ.² ਹੈ। ਆਬਾਦੀ ਦੇ ਲਿਹਾਜ਼ ਨਾਲ ਨਾਈਜੀਰੀਆ ਪਹਿਲੇ ਨੰਬਰ ’ਤੇ ਆਉਂਦਾ ਹੈ। ਨਾਈਜੀਰੀਆ ਦੀ ਆਬਾਦੀ 125-145 ਮਿਲੀਅਨ ਹੈ। ਸਭ ਤੋਂ ਉੱਚਾ ਸਥਾਨ ਤਨਜਾਨੀਆ ਵਿੱਚ 'ਕਿਲੀਮਨਜਾਰੋ' ਹੈ, ਜੋ 5895 ਮੀਟਰ ਉੱਚਾ ਹੈ। ਸਭ ਤੋਂ ਵੱਡੀ ਝੀਲ ਵਿਕਟੋਰੀਆ ਝੀਲ ਹੈ, ਜੋ ਪੂਰਬੀ ਅਫ਼ਰੀਕਾ ਵਿੱਚ ਸਥਿਤ ਹੈ। ਇਸ ਦਾ ਕੈਚਮੈਂਟ ਏਰੀਆ 68,880 ਵਰਗ ਕਿਲੋਮੀਟਰ ਹੈ।
ਇਸ ਮਹਾਦੀਪ ਵਿੱਚ ਸਹਾਰਾ ਮਾਰੂਥਲ, ਨੀਲ ਦਰਿਆ ਅਤੇ ਮਹਾਨ ਰਿਫਟ ਵੈਲੀ ਜ਼ਿਕਰਯੋਗ ਹਨ। ਸਹਾਰਾ ਮਾਰੂਥਲ 90 ਲੱਖ ਵਰਗ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇੱਥੇ ਸਾਲਾਨਾ ਵਰਖਾ 100 ਮਿ: ਮੀਟਰ ਹੁੰਦੀ ਹੈ ਅਤੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੰਚ ਜਾਂਦਾ ਹੈ। ਨੀਲ ਦਰਿਆ ਦੁਨੀਆ ਦਾ ਲੰਬਾ ਦਰਿਆ ਹੈ ਜੋ 6695 ਕਿਲੋਮੀਟਰ ਦਾ ਰਸਤਾ ਤੈਅ ਕਰਦਾ ਹੋਇਆ 'ਮੈਡੀਟੇਰੀਅਨ ਸਮੁੰਦਰ' ਵਿੱਚ ਜਾ ਡਿੱਗਦਾ ਹੈ। ਮਹਾਨ ਰਿਫਟ ਵੈਲੀ ਜੋ 6000 ਕਿਲੋਮੀਟਰ ਲੰਬੀ ਅਤੇ 90 ਕਿਲੋਮੀਟਰ ਚੌਡ਼ੀ ਹੈ, ਇਥੋਪੀਆ ਦੀਆਂ ਪਹਾਡ਼ੀਆਂ ਨੂੰ ਵੰਡਦੀ ਹੈ।
ਅਫ਼ਰੀਕਾ ਦੇ ਉੱਤਰ ਵੱਲ ਮਹਾਨ ਸਹਾਰਾ ਮਾਰੂਥਲ ਅਤੇ ਦੱਖਣ ਵੱਲ ਮਹਾਨ ਰਿਫਟ ਵੈਲੀ ਸਥਿਤ ਹੈ। ਭੂ-ਮੱਧ ਰੇਖਾ ਦੇ ਨਾਲ-ਨਾਲ ਸੰਘਣੇ ਜੰਗਲ ਅਤੇ ਵੱਡੀਆਂ-ਵੱਡੀਆਂ ਚਾਰਾਗਾਹਾਂ ਹਨ, ਜਿਹਨਾਂ ਵਿੱਚ ਜੰਗਲੀ ਜਾਨਵਰਾਂ ਦੇ ਝੁੰਡ ਆ ਕੇ ਚਰਦੇ ਹਨ। ਇਸ ਵਿੱਚ ਵੱਖ-ਵੱਖ ਰਿਵਾਜਾਂ ਅਤੇ ਅਲੱਗ-ਅਲੱਗ ਭਾਸ਼ਾਵਾਂ ਵਾਲੇ ਲੋਕ ਰਹਿੰਦੇ ਹਨ।

ਸਾਇੰਸਦਾਨਾ ਦੇ ਮੁਤਾਬਕ ਇਨਸਾਨ (ਹੋਮੋਸੇਪੀਅਨ) ਅਫਰੀਕਾ ਵਿੱਚ ਪੈਦਾ ਹੋਏ ਸਨ ਅਤੇ ਅੱਜ ਤੋਂ ਲਗਭਗ 60,000 ਸਾਲ ਪਹਿਲਾਂ ਉਹ ਅਫਰੀਕਾ ਤੋਂ ਬਾਹਰ ਨਿਕਲ ਕੇ ਸਾਰੀ ਦੁਨੀਆ ਵਿੱਚ ਫੈਲ ਗਏ।[2]

ਅਫ਼ਰੀਕਾ ਮਹਾਂਦੀਪ ਇੱਕੋ ਇੱਕ ਮਹਾਂਦਪ ਹੈ ਜਿਸ ਵਿੱਚੋ ਕਰਕ ਰੇਖਾ, ਮਕਰ ਰੇਖਾ ਅਤੇ ਭੂ-ਮੱਧ ਰੇਖਾ ਤਿੰਨੋਂ ਰੇਖਾਵਾਂ ਲੰਘਦੀਆਂ ਹਨ।

ਕਾਂਗੋ ਨਦੀ ਭੂ ਮੱਧ ਰੇਖਾ ਅਤੇ ਮਕਰ ਰੇਖਾ ਨੂੰ ਵਾਰ ਵਾਰ ਕੱਟਦੀ ਹੈ।

ਇਤਿਹਾਸ[ਸੋਧੋ]

ਅਫ਼ਰੀਕਾ ਮਹਾਦੀਪ ਦੇ ਨਾਂ ਨਾਲ ਸਬੰਧਤ ਕ ਕਹਾਣੀਆਂ ਅਤੇ ਧਾਰਨਾਵਾਂ ਹਨ। 1982 ਵਿੱਚ ਪ੍ਰਕਾਸ਼ਿਤ ਇੱਕ ਸੋਧ ਅਨੁਸਾਰ ਅਫ਼ਰੀਕਾ ਸ਼ਬਦ ਦੀ ਉਤਪਤੀ ਬਰਬਰ ਭਾਸ਼ਾ ਦੇ ਸ਼ਬਦ ਈਫ੍ਰੀ ਜਾਂ ਫ੍ਰਾਨ ਤੋਂ ਹੋ ਹੈ, ਜਿਸਦਾ ਅਰਥ ਗੁਫ਼ਾ ਹੁੰਦਾ ਹੈ ਜੋ ਗੁਫ਼ਾ ਵਿੱਚ ਰਹਿਣ ਵਾਲੀਆਂ ਜਾਤੀਆਂ ਲ ਪ੍ਰਯੋਗ ਕੀਤਾ ਜਾਂਦਾ ਹੈ।[3] ਇੱਕ ਹੋਰ ਧਾਰਨਾ ਅਨੁਸਾਰ ਅਫ਼ਰੀ ਓਨ੍ਹਾ ਲੋਕਾਂ ਨੂੰ ਕਿਹਾ ਜਾਂਦਾ ਸੀ ਜੋ ਉੱਤਰੀ ਅਫ਼ਰੀਕਾ ਦੇ ਪ੍ਰਾਚੀਨ ਨਗਰ ਕਾਥ੍ਰੇਜ ਦੇ ਕੋਲ ਰਿਹਾ ਕਰਦੇ ਸਨ। ਕਾਥ੍ਰੇਜ ਵਿੱਚ ਪ੍ਰਚਲਿਤ 'ਫੋਨੇਸਿਅਨ ਭਾਸ਼ਾ' ਦੇ ਅਨੁਸਾਰ ਅਫ਼ਰੀ ਸ਼ਬਦ ਦਾ ਅਰਥ ਹੈ 'ਧੂਡ਼'। ਇਸ ਤਰ੍ਹਾਂ ਹੌਲੀ-ਹੌਲੀ ਅਫ਼ਰੀ+ਕਾ ਸ਼ਬਦ ਬਣ ਗਿਆ।[4] ਅਫ਼ਰੀਕਾ ਦੇ ਇਤਿਹਾਸ ਨੂੰ ਮਨੁੱਖੀ ਵਿਕਾਸ ਦਾ ਇਤਿਹਾਸ ਵੀ ਕਿਹਾ ਜਾ ਸਕਦਾ ਹੈ।[5] ਹੋਮੋਸੇਪੀਅਨ ਜਾਂ ਪਹਿਲੇ ਆਧੁਨਿਕ ਮਨੁੱਖ ਦਾ ਜਨਮ ਲਗਭਗ 30 ਤੋਂ 40 ਹਜ਼ਾਰ ਸਾਲ ਪਹਿਲਾਂ ਹੋਇਆ ਸੀ।[6] ਲਿਖਿਤ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਵਰਨਣ ਮਿਸਰ ਦੀ ਸੱਭਿਅਤਾ ਦਾ ਮਿਲਦਾ ਹੈ ਜੋ ਨੀਲ ਨਦੀ ਦੀ ਘਾਟੀ ਵਿੱਚ ਸਾ ਤੋਂ 4000 ਸਾਲ ਪਹਿਲਾਂ ਸ਼ੁਰੂ ਹੋ। ਇਸ ਤੋਂ ਬਾਅਦ ਕ ਸੱਭਿਅਤਾਵਾਂ ਨੀਲ ਨਦੀ ਦੀ ਘਾਟੀ ਦੇ ਨੇੜੇ ਸ਼ੁਰੂ ਹੋਆਂ ਅਤੇ ਫੈਲ ਗਆਂ। ਆਰੰਭਿਕ ਕਾਲ ਤੋਂ ਹੀ ਇਨ੍ਹਾਂ ਸੱਭਿਅਤਾਵਾਂ ਨੇ ਉੱਤਰ ਅਤੇ ਪੂਰਬ ਦੀ ਯੂਰਪੀਅਨ ਅਤੇ ਏਸ਼ੀਆ ਸੱਭਿਅਤਾਵਾਂ ਅਤੇ ਜਾਤੀਆਂ ਨਾਲ ਪਰਸਪਰ ਸੰਬੰਧ ਬਣਾਉਣੇ ਸ਼ੁਰੂ ਕੀਤੇ ਜਿਸਦੇ ਫਲਸਰੂਪ ਮਹਾਂਦੀਪ ਨਵੇਂ ਸੱਭਿਆਚਾਰ ਅਤੇ ਧਰਮ ਦਾ ਜਨਮ ਹੋਇਆ। ਸਾ ਤੋਂ ਇੱਕ ਸ਼ਤਾਬਦੀ ਪਹਿਲਾਂ ਤੱਕ ਰੋਮਨ ਸਾਮਰਾਜ ਨੇ ਉੱਤਰੀ ਅਫ਼ਰੀਕਾ ਵਿੱਚ ਆਪਣੇ ਉਪਨਿਵੇਸ਼ ਬਣਾ ਲਏ ਸਨ। ਸਾ ਧਰਮ ਬਾਅਦ ਵਿੱਚ ਇਸੇ ਰਸਤੇ ਤੋਂ ਹੋ ਕੇ ਅਫ਼ਰੀਕਾ ਪੁੱਜਾ। ਸਾ ਤੋਂ 7 ਸ਼ਤਾਬਦੀਆਂ ਬਾਅਦ ਇਸਲਾਮ ਧਰਮ ਨੇ ਵਿਸ਼ਾਲ ਰੂਪ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ ਅਤੇ ਨਵੇਂ ਸਾਮਰਾਜਾਂ ਨੂੰ ਜਨਮ ਦਿੱਤਾ। ਇਸਲਾਮ ਅਤੇ ਇਸਾ ਧਰਮ ਦੇ ਪ੍ਰਚਾਰ-ਪਸਾਰ ਨਾਲ ਦੱਖਣੀ ਅਫ਼ਰੀਕਾ ਦੇ ਕੁਝ ਸਾਮਰਾਜ ਜਿਵੇਂ ਘਾਨਾ ਸਾਮਰਾਜ, ਓਯੋ ਸਾਮਰਾਜ ਅਤੇ ਬੇਨਿਨ ਸਾਮਰਾਜ ਅਛੂਤੇ ਰਹੇ ਅਤੇ ਓਨ੍ਹਾ ਨੇ ਆਪਣੀ ਵੱਖਰੀ ਪਹਿਚਾਣ ਬਣਾ। ਇਸਲਾਮ ਦੇ ਪ੍ਰਚਾਰ ਨਾਲ ਹੀ 'ਅਰਬ ਦਾਸ ਵਪਾਰ' ਦੀ ਵੀ ਸ਼ੁਰੂਆਤ ਹੋ ਜਿਸਨੇ ਯੂਰਪੀ ਦੇਸ਼ਾਂ ਨੂੰ ਅਫ਼ਰੀਕਾ ਵੱਲ ਆਕਰਸ਼ਿਤ ਕੀਤਾ। 19 ਵੀਂ ਸ਼ਤਾਬਦੀ ਤੋਂ ਸ਼ੁਰੂ ਹੋਇਆ ਇਹ ਕਾਲ 1951 ਵਿੱਚ ਲੀਬੀਆ ਦੀ ਆਜ਼ਾਦੀ ਤੋਂ ਬਾਅਦ ਖ਼ਤਮ ਹੋਣ ਲੱਗਾ ਅਤੇ 1993 ਤੱਕ ਜਿਆਦਾਤਰ ਅਫ਼ਰੀਕੀ ਦੇਸ਼ ਉਪਨਿਵੇਸ਼ਵਾਦ ਤੋਂ ਮੁਕਤ ਹੋ ਗਏ। ਪਿਛਲੀ ਸ਼ਤਾਬਦੀ ਵਿੱਚ ਅਫ਼ਰੀਕੀ ਰਾਸ਼ਟਰਾਂ ਦਾ ਇਤਿਹਾਸ ਸੈਨਿਕ ਕ੍ਰਾਂਤੀ, ਯੁੱਧ, ਜਾਤੀ ਹਿੰਸਾ, ਨਰਸੰਹਾਰ ਅਤੇ ਵੱਡੇ ਪੈਮਾਨੇ ਤੇ ਹੋਆਂ ਮਨੁੱਖੀ ਅਧਿਕਾਰ ਉਲੰਘਣਾਂ ਨਾਲ ਭਰਿਆ ਹੋਇਆ ਹੈ।

ਕੁਦਰਤੀ ਬਨਸਪਤੀ ਅਤੇ ਹੋਰ ਜੀਵ[ਸੋਧੋ]

ਅਫ਼ਰੀਕਾ ਵਿੱਚ ਭਿੰਨ-ਭਿੰਨ ਤਰ੍ਹਾਂ ਦੀ ਜਲਵਾਯੂ ਅਤੇ ਕੁਦਰਤੀ ਬਨਸਪਤੀ ਪਾ ਜਾਂਦੀ ਹੈ। ਭੂ-ਮੱਧ ਰੇਖੀ ਖੇਤਰ ਵਿੱਚ ਅਧਿਕ ਗਰਮੀ ਅਤੇ ਵਰਖਾ ਦੇ ਕਾਰਨ ਸੰਘਣੇ ਜੰਗਲ ਪਾਏ ਜਾਂਦੇ ਹਨ। ਵੱਡੇ-ਵੱਡੇ ਰੁੱਖਾਂ ਦੇ ਵਿਚਾਲੇ ਛੋਟੇ ਰੁੱਖ ਅਤੇ ਝਾਡ਼ੀਆਂ ਪਾਆਂ ਜਾਦੀਆਂ ਹਨ। ਜਿਆਦਾਤਰ ਰੁੱਖ ਨੇਡ਼ੇ-ਨੇਡ਼ੇ ਉੱਗਦੇ ਹਨ। ਰੁੱਖਾਂ ਦੀਆਂ ਟਹਿਣੀਆਂ ਇਸ ਪ੍ਰਕਾਰ ਫੈਲ ਜਾਂਦੀਆਂ ਹਨ ਕਿ ਸੂਰਜ ਦਾ ਪ੍ਰਕਾਸ਼ ਵੀ ਧਰਤੀ 'ਤੇ ਨਹੀਂ ਪਹੁੰਚਦਾ। ਸਾਲ ਭਰ ਵਰਖਾ ਹੋਣ ਕਾਰਨ ਕਿਸੇ ਖਾਸ ਸਮੇਂ ਰੁੱਖਾਂ ਦੇ ਪੱਤੇ ਨਹੀਂ ਝਡ਼ਦੇ। ਇਨ੍ਹਾਂ ਨੂੰ 'ਸਦਾਬਹਾਰ ਵਣ' ਵੀ ਕਿਹਾ ਜਾਂਦਾ ਹੈ। ਇਨ੍ਹਾਂ ਰੁੱਖਾਂ ਵਿੱਚੋਂ ਮੁੱਖ ਹਨ- ਮਹੋਗਨੀ, ਰਬਡ਼, ਤਾਡ਼, ਆਬਨੂਸ, ਗਟਾਪਾਚ੍ਰਾ, ਬਾਂਸ, ਸਿਨਕੋਨਾ ਅਤੇ ਰੋਜਵੂਡ। ਇਨ੍ਹਾਂ ਸੰਘਣੇ ਜੰਗਲਾਂ ਵਿੱਚ ਬਾਂਦਰ, ਹਾਥੀ, ਦਰਿਆ ਘੋਡ਼ਾ (ਹਿਪਪੋ), ਚਿੰਪੈਂਜੀ, ਗੋਰੀਲਾ, ਚੀਤਾ, ਮੱਝਾਂ, ਸੱਪ, ਅਜਗਰ ਆਦਿ ਜੰਗਲੀ ਜਾਨਵਰ ਪਾਏ ਜਾਂਦੇ ਹਨ।

ਹਵਾਲੇ[ਸੋਧੋ]

  1. "ਅਫਰੀਕਾ ਬਾਰੇ ਕੁਝ ਤੱਥ". About.com. Archived from the original on 2012-03-04. Retrieved 2010-11-28. {{cite web}}: Unknown parameter |dead-url= ignored (|url-status= suggested) (help)
  2. "How We Are Evolving". Living Media India Ltd. October, 2010. {{cite news}}: Check date values in: |date= (help) Scientific American India. pp 21.
  3. The Berbers, by Geo. Babington Michell,p 161, 1903, Journal of Royal African people book on ligne
  4. "Consultos.com etymology".
  5. भट्टाचार्य, स्वपन (जुलाई २००२). इतिहास (प्राचीन). कोलकाता: पश्चिमबंग मध्यशिक्षा पर्षद. p. २४७-२४८. {{cite book}}: Check date values in: |year= (help); Unknown parameter |accessday= ignored (help); Unknown parameter |accessmonth= ignored (|access-date= suggested) (help); Unknown parameter |accessyear= ignored (|access-date= suggested) (help)
  6. राय, रामदत्त (जुलाई २००२). प्राचीन सभ्यता का इतिहास. हावड़ा: जनता पुस्तक भण्डार. p. २४७-२४८. {{cite book}}: Check date values in: |year= (help); Unknown parameter |accessday= ignored (help); Unknown parameter |accessmonth= ignored (|access-date= suggested) (help); Unknown parameter |accessyear= ignored (|access-date= suggested) (help)

ਇਹ ਦੂਜਾ ਵਡਾ ਮਹਾਦੀਪ ਹੈਜ਼