ਅਬਰਾਰ-ਉਲ-ਹੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਬਰਾਰ-ਉਲ-ਹੱਕ
Abrar-ul-Haq 2014-05-10.jpg
ਅਬਰਾਰ-ਉਲ-ਹੱਕ ਕੈਲਗਰੀ ਵਿੱਚ (2014)
ਜਾਣਕਾਰੀ
ਉਰਫ਼ਜੱਟਾਂ ਦਾ ਜੱਗਾ ਅਤੇ ਪੰਜਾਬ ਦਾ ਸਿਤਾਰਾ
ਜਨਮ (1968-07-21) 21 ਜੁਲਾਈ 1968 (ਉਮਰ 53)
ਮੂਲਨਾਰੋਵਾਲ, ਪੰਜਾਬ, ਪਾਕਿਸਤਾਨ
ਵੰਨਗੀ(ਆਂ)ਭੰਗੜਾ, ਪੌਪ, ਰੌਕ
ਕਿੱਤਾਗੀਤਕਾਰ ਅਤੇ ਰਾਜਨੀਤੀਵਾਨ
ਸਰਗਰਮੀ ਦੇ ਸਾਲ1995–ਹੁਣ
ਲੇਬਲSound Master, Moviebox, Kizmet Records, Planet Recordz
ਵੈੱਬਸਾਈਟabrar-ul-haq.com

ਅਬਰਾਰ-ਉਲ-ਹੱਕ ਉਰਦੂ: ابرار الحق‎; ਜਨਮ ਵਕਤ ਅਬਰਾਰ-ਉਲ-ਹੱਕ ਕਾਹਲੋਂ) ਪਾਕਿਸਤਾਨੀ, ਭੰਗੜੇ, ਅਤੇ ਲੋਕ ਸੰਗੀਤਕਾਰ ਅਤੇ ਰਾਜਨੀਤੀਵਾਨ ਹੈ। ਇਸ ਦੀ ਪਹਿਲੀ ਐਲਬਮ "ਬਿੱਲੋ ਦੇ ਘਰ" ਪਰ ਉਸ ਦਾ ਨਾਮ ਸਿਰਫ਼ "ਅਬਰਾਰ" ਦਰਜ ਹੈ। "ਬਿੱਲੋ ਦੇ ਘਰ" ਉਸ ਦਾ ਸਭ ਤੋਂ ਮਸ਼ਹੂਰ ਗੀਤ ਹੈ। ਗੁਲੂਕਾਰ ਬਣਨ ਤੋਂ ਪਹਿਲਾਂ ਅਬਰਾਰ ਲਾਹੌਰ ਦੇ ਇਚੀਸਨ ਕਾਲਜ ਵਿੱਚ ਅਧਿਆਪਕ ਲੱਗਿਆ ਸੀ। ਉਹ ਨਸਲੀਅਤ ਪੱਖੋਂ ਕਾਹਲੋਂ ਜੱਟ/ਜਾਟ ਹੈ।

ਅਬਰਾਰ ਜ਼ਿਆਦਾਤਰ ਪੰਜਾਬੀ ਵਿੱਚ ਗਾਉਂਦਾ ਹੈ ਜੋ ਕਿ ਭੰਗੜਾ ਗਾਇਕੀ ਕੀ ਬੁਨਿਆਦੀ, ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬਾ ਪੰਜਾਬ ਦੀ ਔਰ ਅਬਰਾਰ ਦੀ ਮਾਂ ਬੋਲੀ ਹੈ। ਅਬਰਾਰ ਨੇ ਉਰਦੂ ਵਿੱਚ ਵੀ ਜੋਰ ਆਜ਼ਮਾਈ ਕੀਤੀ ਹੈ ਜਦਕਿ ਉਸ ਦਾ ਇੱਕ ਮਸ਼ਹੂਰ ਗੀਤ "ਸਾਨੂੰ ਤੇਰੇ ਨਾਲ਼" ਅੰਗਰੇਜ਼ੀ ਔਰ ਪੰਜਾਬੀ ਵਿੱਚ ਹੈ।

ਅਬਰਾਰ ਦਾ ਪਹਿਲਾ ਗੀਤ "ਬਿੱਲੋ ਦੇ ਘਰ" ਇਸੇ ਨਾਮ ਦੀ ਐਲਬਮ ਸਮੇਤ ਫ਼ੌਰੀ ਤੌਰ 'ਤੇ ਮਕਬੂਲ ਹੋ ਗਿਆ। ਉਸ ਦੀ ਵੈਬਸਾਈਟ ਮੁਤਾਬਿਕ ਹੁਣ ਤੱਕ ਇਸ ਐਲਬਮ ਦੀਆਂ ਇੱਕ ਕਰੋੜ ਸੱਠ ਲੱਖ ਕਾਪੀਆਂ ਵਿਕ ਚੁੱਕੀਆਂ ਹਨ।

ਹਵਾਲੇ[ਸੋਧੋ]