ਅਬਰਾਹਮ ਲਿੰਕਨ
| ਅਬਰਾਹਮ ਲਿੰਕਨ | |
|---|---|
|
ਲਿੰਕਨ 1863 ਵਿੱਚ, 54 ਸਾਲ ਦੀ ਉਮਰ ਸਮੇਂ | |
| 16ਵੇਂ ਸੰਯੁਕਤ ਰਾਜ ਅਮਰੀਕਾ ਦੇ ਪ੍ਰਧਾਨ | |
|
ਦਫ਼ਤਰ ਵਿੱਚ 4 ਮਾਰਚ 1861 – 15 ਅਪਰੈਲ 1865 | |
| ਮੀਤ ਪਰਧਾਨ |
ਹੈਨੀਬਾਲ ਹੈਮਲਿਨ (1861–1865) ਐਂਡਰਿਊ ਜੌਨਸਨ (1865) |
| ਸਾਬਕਾ | James Buchanan |
| ਉੱਤਰਾਧਿਕਾਰੀ | ਐਂਡਰਿਊ ਜੌਨਸਨ |
|
ਦਫ਼ਤਰ ਵਿੱਚ 4 ਮਾਰਚ 1847 – 4 ਮਾਰਚ 1849 | |
| ਸਾਬਕਾ | ਜੌਨ ਹੈਨਰੀ |
| ਇਲੀਨੋਇਸ ਪ੍ਰਤੀਨਿਧੀ ਸਦਨ ਦਾ ਮੈਂਬਰ | |
|
ਦਫ਼ਤਰ ਵਿੱਚ 1 ਦਸੰਬਰ 1834 – 1842 | |
| ਨਿੱਜੀ ਜਾਣਕਾਰੀ | |
| ਜਨਮ |
12 ਫਰਵਰੀ 1809 ਹੋਜਨਾਵਿਲ, ਕੈਨਟਕੀ, ਅਮਰੀਕਾ |
| ਮੌਤ |
15 ਅਪ੍ਰੈਲ 1865 (ਉਮਰ 56) ਪੀਟਰਸਨ ਹਾਊਸ, ਵਾਸ਼ਿੰਗਟਨ ਡੀਸੀ, ਅਮਰੀਕਾ |
| ਕਬਰਿਸਤਾਨ |
ਲਿੰਕਨ ਮਕਬਰਾ, Oak Ridge Cemetery Springfield, ਇਲੀਨੋਇਸ, ਅਮਰੀਕਾ |
| ਕੌਮੀਅਤ | ਅਮਰੀਕੀ |
| ਸਿਆਸੀ ਪਾਰਟੀ |
ਵ੍ਹਿਗ (1834–1854) ਰਿਪਬਲਿਕਨ (1854–1865) ਨੈਸ਼ਨਲ ਯੂਨੀਅਨ (1864–1865) |
| ਪਤੀ/ਪਤਨੀ | ਮੇਰੀ ਟੌਡ |
| ਸੰਤਾਨ |
ਰਾਬਰਟ ਟੌਡ ਲਿੰਕਨ ਐਡਵਰਡ ਬੇਕਰ ਲਿੰਕਨ ਵਿੱਲੀ ਲਿੰਕਨ ਟੈਡ ਲਿੰਕਨ |
| ਕਿੱਤਾ |
Lawyer ਸਿਆਸਤਦਾਨ |
| ਦਸਤਖ਼ਤ |
|
| ਮਿਲਟ੍ਰੀ ਸਰਵਸ | |
| ਸਰਵਸ/ਸ਼ਾਖ | ਇਲੀਨੋਇਸ ਮਿਲਿਸ਼ੀਆ |
| ਸਰਵਸ ਵਾਲੇ ਸਾਲ | 3 ਮਹੀਨੇ (21 ਅਪਰੈਲ 1832 - 10 ਜੁਲਾਈ 1832) |
| ਰੈਂਕ | |
| ਜੰਗਾਂ/ਯੁੱਧ | Black Hawk War |
ਅਬਰਾਹਮ ਲਿੰਕਨ
i/ˈeɪbrəhæm ˈlɪŋkən/ (12 ਫ਼ਰਵਰੀ 1809 – 15 ਅਪਰੈਲ 1865) ਸੰਯੁਕਤ ਰਾਜ ਅਮਰੀਕਾ ਦੇ 16ਵੇਂ ਪ੍ਰਧਾਨ ਸਨ, ਅਤੇ ਉਨ੍ਹਾਂ ਨੇ ਮਾਰਚ 1861 ਤੋਂ ਅਪਰੈਲ 1865 ਵਿੱਚ ਉਨ੍ਹਾਂ ਦੇ ਕਤਲ ਤਕ ਇਸ ਪਦ ਤੇ ਸੇਵਾ ਕੀਤੀ। ਲਿੰਕਨ ਨੇ ਅਮਰੀਕੀ ਸਿਵਲ ਜੰਗ - ਉਸ ਦੀ ਸਭ ਤੋਂ ਖੂਨੀ ਜੰਗ ਅਤੇ ਸਭ ਤੋਂ ਵੱਡੇ ਨੈਤਿਕ, ਸੰਵਿਧਾਨਕ ਅਤੇ ਸਿਆਸੀ ਸੰਕਟ ਦੌਰਾਨ ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਕੀਤੀ।.[1][2] ਲਿੰਕਨ ਦਾ ਜਨਮ 12 ਫਰਵਰੀ, 1809 ਨੂੰ ਕੈਨਟੱਕੀ ਦੀ ਹਾਰਡਿਨ ਕਾਉਂਟੀ ਦੇ ਇਕ ਕਮਰੇ ਵਾਲੇ ਘਰ ਵਿਚ ਹੋਇਆ। ਉਸ ਦਾ ਪਰਿਵਾਰ 1819 ਵਿਚ ਦੱਖਣੀ ਇੰਡੀਆਨਾ ਆ ਵਸਿਆ। ਲਿੰਕਨ ਦੀ ਸਕੂਲੀ ਵਿੱਦਿਆ ਬਹੁਤ ਸਖਤ ਮਿਹਨਤ ਦੇ ਨਾਲ ਨਾਲ ਚੱਲੀ। 1830 ਰਿਹ ਣ ਲੱਗਾ ਜਿਥੇ ਉਸ ਨੇ ਦਰਿਆਈ ਕਿਸ਼ਤੀਆਂ ਦੇ ਸਾਮਾਨ ਦੀ ਢੋਆ-ਢੁਆਈ, ਦੁਕਾਨਦਾਰ ਅਤੇ ਡਾਕੀਏ ਦੀ ਨੋਕਰੀ ਕੀਤੀ। ਅਬਰਾਹਮ ਲਿੰਕਨ ਖੁਦ ਸਿੱਖਿਆ ਸਿਖਾਇਆ ਇਲੀਨੌਇਸ ਦਾ ਵਕੀਲ ਅਤੇ ਵਿਧਾਇਕ ਸੀ, ਜੋ ਕਿ ਗੁਲਾਮੀ ਦੇ ਖਿਲਾਫ ਇਕ ਪੜ੍ਹੇ ਹੋਏ ਨੇਤਾ ਵਜੋਂ ਵੱਕਾਰ ਰੱਖਦਾ ਸੀ। 10 ਸਾਲਾਂ ਦੀ ਉਮਰ ਵਿਚ ਉਸਦੀ ਮਾਂ ਮਰ ਗਈ ਮੇਰੀ ਅੱਠ ਸਾਲਾਂ ਦੀ ਉਮਰ ਵਿਚ ਉਸ ਦਾ ਪਿਤਾ ਕੈਨਟੱਕੀ ਛੱਡ ਕੇ ਇੰਡੀਆਨਾ ਚਲਾ ਆਇਆ ਨੌਕਰੀ ਅਤੇ ਫਾਰਮ ਵਿਚ ਕੰਮ ਕਰਦਿਆਂ ਲਿੰਕਨ ਨੇ ਗਿਆਨ ਹਾਸਲ ਕਰਨ ਲਈ ਬੇਹੱਦ ਯਤਨ ਕੀਤੇ। ਰੇਲ ਦੇ ਡੱਬਿਆਂ ਨੂੰ ਵਾੜ ਕਰਨ ਲਈ ਤੋੜਨ ਅਤੇ ਨਿਊ ਸਲੇਮ, ਇਲੀਨੋਇਸ ਵਿਖੇ ਇਕ ਸਟੋਰ ਸੰਭਾਲਣ ਦੇ ਨਾਲੋ-ਨਾਲ ਬਲੈਕ ਹਾਕ ਵਾਰ ਵਿਚ ਉਹ ਇਕ ਕਪਤਾਨ ਸੀ, ਇਲੀਨੋਇਸ ਲੈਜਿਸਲੇਚਰ ਵਿਚ ਅੱਠ ਸਾਲ ਗੁਜ਼ਾਰੇ ਅਤੇ ਕਈ ਸਾਲ ਅਦਾਲਤਾਂ ਦੇ ਵਿਚ ਵਿਚਰਦਾ ਰਿਹਾ। ਉਸ ਨੇ ਮੈਰੀ ਟੌਡ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਚਾਰ ਬੇਟੇ ਸਨ ਪਰ ਇਕ ਹੀ ਜਿਉਂਦਾ ਰਹਿ ਸਕਿਆ।
ਰਾਜਨੀਤਿਕ ਜੀਵਨ[ਸੋਧੋ]
ਉਸਨੇ ਆਪਣੇ ਵਿਰੋਧੀਆਂ ਨੂੰ ਪਛਾੜਦਾ ਹੋਇਆ 1860 ਵਿਚ ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਲਈ ਨਾਮਜ਼ਦਗੀ ਜਿੱਤਣ ਵਿਚ ਕਾਮਯਾਬ ਹੋ ਗਿਆ। ਉਸ ਦੀ ਚੋਣ ਮਾਰਚ 1861 ਦੇ ਸਮੇਂ ਵਿਚ ਦੱਖਣੀ ਰਾਜ ਵੱਖਰੇ ਹੋਣ ਦਾ ਸੰਘਰਸ਼ ਕਰ ਰਹੇ ਸਨ ਅਤੇ ਇਕ ਮਹੀਨਾ ਬਾਅਦ ਗ੍ਰਹਿ ਯੁੱਧ ਵੀ ਸ਼ੁਰੂ ਹੋ ਗਿਆ। ਉਮੀਦ ਦੇ ਉਲਟ ਲਿੰਕਨ ਗ੍ਰਹਿ ਯੁੱਧ ਦੌਰਾਨ ਇਕ ਸਿਆਣਾ ਫੌਜੀ ਰਣਨੀਤੀਕਾਰ ਸਾਬਤ ਹੋਇਆ। ਲਿੰਕਨ ਵਿੱਗ ਪਾਰਟੀ ਦੇ ਸੁਪੋਰਟਰ ਵਜੋਂ ਸਿਆਸਤ ਵਿਚ ਸ਼ਾਮਿਲ ਹੋਇਆ। 1834 ਵਿਚ ਉਸ ਨੇ ਇਲੀਨੋਇਸ ਦੇ ਵਿਧਾਇਕ ਵਜੋਂ ਜਿੱਤ ਪ੍ਰਾਪਤ ਕੀਤੀ। ਵਿੱਗ ਨਾਇਕਾਂ ਹੈਨਰੀ ਕਲੇਅ ਅਤੇ ਡੈਨੀਅਲ ਵੈਬਸਟਰ ਵਾਂਗ ਹੀ ਲਿੰਕਨ ਨੇ ਵੀ ਗੁਲਾਮੀ ਦੀ ਪ੍ਰਥਾ ਦਾ ਵਿਰੋਧ ਕੀਤਾ। ਮਾਰਚ, 1861 ਵਿਚ ਉਹ ਰਾਸ਼ਟਰਪਤੀ ਦੀ ਚੋਣ ਜਿੱਤ ਗਿਆ। 1858 ਵਿਚ ਲਿੰਕਨ ਨੇ ਸਟੀਫਨ ਏ. ਦੋਗਲਸ ਦੇ ਵਿਰੁੱਧ ਸੈਨੇਟਰ ਦੀ ਚੋਣ ਲੜੀ। ਉਹ ਚੋਣ ਹਾਰ ਗਿਆ ਪਰ ਦੋਗਲਸ ਨਾਲ ਬਹਿਸ ਵਿਚ ਉਸ ਨੇ ਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਹਾਸਲ ਕਰ ਲਈ, ਜਿਸ ਕਰਕੇ 1860 ਵਿਚ ਰਿਪਬਲਿਕਨਾਂ ਨੇ ਉਸ ਨੂੰ ਰਾਸ਼ਟਰਪਤੀ ਲਈ ਨਾਮਜ਼ਦਗੀ ਦੇ ਦਿੱਤੀ। ਰਾਸ਼ਟਰਪਤੀ ਦੇ ਤੌਰ 'ਤੇ ਉਸ ਨੇ ਰਿਪਬਲਿਕਨ ਪਾਰਟੀ ਨੂੰ ਇਕ ਮਜ਼ਬੂਤ ਰਾਸ਼ਟਰੀ ਸੰਗਠਨ ਬਣਾਇਆ। ਇਸ ਤੋਂ ਵੱਧ ਉਸ ਨੂੰ ਸੰਘ ਦੇ ਪੱਖ ਵਿਚ ਬਹੁਤ ਸਾਰੇ ਉੱਤਰੀ ਡੈਮੋਕਰੇਟਾਂ ਨੂੰ ਇਕਮੁੱਠ ਕਰ ਲਿਆ। ਜਨਵਰੀ 1863 ਨੂੰ 'ਮੁਕਤੀ ਐਲਾਨਨਾਮਾ' ਜਾਰੀ ਕੀਤਾ, ਜਿਸ ਵਿਚ ਕੈਨਫੋਡਰੇਸੀ ਦੇ ਗੁਲਾਮਾਂ ਨੂੰ ਸਦਾ ਲਈ ਮੁਕਤ ਕਰਨ ਦੇਣ ਦੀ ਘੋਸ਼ਣਾ ਕੀਤੀ ਗਈ ਸੀ। ਉਸ ਨੇ ਆਪਣੀ ਕਲਿਆਣ ਘੋਸ਼ਣਾ 1863 ਵਿਚ ਜਾਰੀ ਕੀਤੀ, ਜਿਸ ਵਿਚ ਉਸ ਨੇ ਸਾਰੇ ਬਾਗੀ ਗੁਲਾਮ ਰਾਜਾਂ ਨੂੰ ਆਜ਼ਾਦ ਕਰਨ ਦਾ ਐਲਾਨ ਕੀਤਾ। ਲਿੰਕਨ ਨੇ ਸੰਸਾਰ ਨੂੰ ਕਦੇ ਇਹ ਭੁੱਲਣ ਨਾ ਦਿੱਤਾ ਕਿ ਗ੍ਰਹਿ-ਯੁੱਧ ਵਿਚ ਬੇਕਸੂਰ ਮਰਨ ਵਾਲੇ ਲੋਕਾਂ ਦਾ ਇਕ ਵੱਡਾ ਮੁੱਦਾ ਸ਼ਾਮਿਲ ਸੀ। ਸੰਘ ਦੀਆਂ ਫੌਜੀ ਜਿੱਤਾਂ ਨੇ ਯੁੱਧ ਦਾ ਅੰਤ ਕਰ ਦਿੱਤਾ ਸੀ ਅਤੇ ਲਿੰਕਨ 1864 ਦੂਜੀ ਵਾਰ ਚੋਣ ਜਿੱਤ ਗਿਆ ਸੀ। ਆਪਣੀਆਂ ਸ਼ਾਂਤੀ ਯੋਜਨਾਵਾਂ ਵਿਚ ਰਾਸ਼ਟਰਪਤੀ ਬਹੁਤ ਲਚਕੀਲਾ ਅਤੇ ਦਿਆਲੂ ਸੀ, ਉਸ ਨੇ ਦੱਖਣ ਵਾਲਿਆਂ ਨੂੰ ਫੌਰਨ ਹਥਿਆਰ ਸੁੱਟ ਕੇ ਸੰਘ ਵਿਚ ਮੁੜ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ।
ਕਤਲ[ਸੋਧੋ]
ਅਪ੍ਰੈਲ, 1865 ਵਿਚ ਅਬਰਾਹਮ ਲਿੰਕਨ ਏਕਤਾ ਦੀ ਲੜਾਈ ਦੇ ਕੰਢੇ ਸੀ ਤਾਂ ਉਸ ਨੂੰ 14 ਅਪ੍ਰੈਲ 1865 ਗੁੱਡ ਫਰਾਈਡੇ ਵਾਲੇ ਦਿਨ ਫੋਰਡ ਥਿਏਟਰ ਵਾਸ਼ਿੰਗਟਨ ਵਿਖੇ ਇਕ ਐਕਟਰ ਜੌਹਨ ਵਾਈਕਸ ਨੇ ਲਿੰਕਨ ਦਾ ਕਤਲ ਕਰ ਦਿੱਤਾ।
ਹਵਾਲੇ[ਸੋਧੋ]
- ↑ William A. Pencak (2009). Encyclopedia of the Veteran in America. ABC-CLIO. p. 222. ISBN 978-0-313-08759-2.
- ↑ Paul Finkelman; Stephen E. Gottlieb (2009). Toward a Usable Past: Liberty Under State Constitutions. U of Georgia Press. p. 388. ISBN 978-0-8203-3496-7.